ਪੰਜਾਬੀ ਫ਼ਿਲਮਾਂ ਦੀ ਇਹ ਅਦਾਕਾਰਾ ਮੈਗੀ ਦੀ ਐਡ ‘ਚ ਵੀ ਆਈ ਸੀ ਨਜ਼ਰ, ਕੀ ਤੁਸੀਂ ਪਛਾਣ ਪਾਏ !

ਉਨ੍ਹਾਂ ਦੇ ਪਿਤਾ ਜੀ ਦੀ ਫੋਟੋਗ੍ਰਾਫੀ ਦੀ ਦੁਕਾਨ ‘ਤੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਪਹੁੰਚੇ ਸਨ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਵੇਖ ਕੇ ਕਿਹਾ ਸੀ ਕਿ ਉਸ ਦਾ ਚਿਹਰਾ ਬਹੁਤ ਫੋਟੋਜੈਨਿਕ ਹੈ ਅਤੇ ਉਸ ਨੂੰ ਫ਼ਿਲਮ ਆਫ਼ਰ ਕੀਤੀ ।

By  Shaminder August 10th 2023 06:18 PM

ਕਿਮੀ ਵਰਮਾ (Kimi Verma) ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹੀਰੋਇਨਾਂ ਚੋਂ ਇੱਕ ਹੈ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਉਸ ਸਮੇਂ ਸ਼ੁਰੂ ਕਰ ਦਿੱਤੀ ਸੀ, ਜਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ । ਜਿਸ ਤੋਂ ਬਾਅਦ ਲੁਧਿਆਣਾ ਸਥਿਤ ਉਨ੍ਹਾਂ ਦੇ ਪਿਤਾ ਜੀ ਦੀ ਫੋਟੋਗ੍ਰਾਫੀ ਦੀ ਦੁਕਾਨ ‘ਤੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਿਮੀ ਵਰਮਾ ਨੂੰ ਵੇਖ ਕੇ ਕਿਹਾ ਸੀ ਕਿ ਉਸ ਦਾ ਚਿਹਰਾ ਬਹੁਤ ਫੋਟੋਜੈਨਿਕ ਹੈ ਅਤੇ ਉਸ ਨੂੰ ਫ਼ਿਲਮ ਆਫ਼ਰ ਕੀਤੀ ।


ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

ਅਦਾਕਾਰਾ ਪਹਿਲੀ ਵਾਰ ‘ਨਸੀਬੋ’ ਫ਼ਿਲਮ ‘ਚ ਨਜ਼ਰ ਆਈ ਸੀ ।ਇਸ ਤੋਂ ਬਾਅਦ ਕਿਮੀ ਵਰਮਾ ਕਈ ਫ਼ਿਲਮਾਂ ‘ਚ ਨਜ਼ਰ ਆਈ । 

View this post on Instagram

A post shared by Kimi Verma (@kimi.verma)


ਮਾਡਲਿੰਗ ਕਰਨ ਦਾ ਮਿਲਿਆ ਮੌਕਾ 

ਅਦਾਕਾਰਾ ਕਿਮੀ ਵਰਮਾ ਨੂੰ ਫ਼ਿਲਮਾਂ ਦੇ ਨਾਲ ਨਾਲ ਐਡ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀ । ਜਿਸ ਦੀ ਇੱਕ ਤਸਵੀਰ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਜਦੋਂ ਮੈਂ ਮੈਗੀ ਨੂਡਲਸ ਲਈ ਕਮਰਸ਼ੀਅਲ ਕੀਤਾ ਸੀ ।


ਮੇਰਾ ਡਾਇਲੌਗ ਸੀ ਦੋ ਮਿੰਟ…ਭੁੱਖੇ ਬੱਚਿਆਂ ਲਈ…ਤੇ ਹਾਂ ਮੈਨੂੰ ਵੀ ਮੈਗੀ ਬੜੀ ਪਸੰਦ ਹੈ’।ਇਸ ਤਸਵੀਰ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।  

View this post on Instagram

A post shared by Kimi Verma (@kimi.verma)





Related Post