The Kerala Story: ਪੱਛਮੀ ਬੰਗਾਲ ‘ਚ ਰਿਲੀਜ਼ ਹੋਵੇਗੀ ‘ਦਿ ਕੇਰਲਾ ਸਟੋਰੀ’, ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਫ਼ਿਲਮ ਤੋਂ ਹਟਾਈ ਪਾਬੰਦੀ
ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਚਿਰਾਯੂ ਮਲਿਕ ਦੇ ਨਵੇਂ ਵਲੌਗ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਉਸ ਨੇ ਸਕੂਲ ਤੋਂ ਕਿਸੇ ਬੱਚੇ ਦੀਆਂ ਕਿਤਾਬਾਂ ਚੋਰੀ ਕੀਤੀਆਂ। ਮਾਂ ਪਾਇਲ ਮਲਿਕ ਨੇ ਚੀਕੂ ਦੀ ਜੁੱਤੀਆਂ ਨਾਲ ਛਿੱਤਰ ਪਰੇਡ ਕੀਤੀ ਤੇ ਉਸ ਨੂੰ ਅੱਗੇ ਤੋਂ ਅਜਿਹਾ ਕੁਝ ਵੀ ਨਾਂ ਕਰਨ ਦੀ ਚੇਤਾਵਨੀ ਵੀ ਦਿੱਤੀ।

SC on The Kerala Story: ਪੱਛਮੀ ਬੰਗਾਲ ਸਰਕਾਰ ਨੇ ਫ਼ਿਲਮ 'ਦਿ ਕੇਰਲਾ ਸਟੋਰੀ' ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਵਾਬੀ ਹਲਫਨਾਮਾ ਦਾਇਰ ਕੀਤਾ ਸੀ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਦੇ 8 ਮਈ ਦੇ ਉਸ ਹੁਕਮ ਨੂੰ ਹਟਾ ਲਿਆ ਹੈ। ਪੱਛਮੀ ਬੰਗਾਲ ਦੀ ਸਰਕਾਰ ਵੱਲੋਂ ਸੂਬੇ 'ਚ ਫ਼ਿਲਮ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾਈ ਸੀ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀਜੇਆਈ ਨੇ ਕਿਹਾ ਕਿ ਅਸੀਂ ਪੱਛਮੀ ਬੰਗਾਲ ਸਰਕਾਰ ਦੁਆਰਾ 8 ਮਈ ਨੂੰ ਫਿਲਮ 'ਤੇ ਲਗਾਈ ਗਈ ਪਾਬੰਦੀ ਹਟਾ ਰਹੇ ਹਾਂ। ਇਸ ਪਾਬੰਦੀ ਦਾ ਕੋਈ ਠੋਸ ਆਧਾਰ ਨਹੀਂ ਜਾਪਦਾ। ਵੀਰਵਾਰ ਨੂੰ 'ਦਿ ਕੇਰਲ ਸਟੋਰੀ' ਮਾਮਲੇ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਕਾਨੂੰਨ ਦੀ ਵਰਤੋਂ ਜਨਤਕ ਅਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਕੀਤੀ ਜਾ ਸਕਦੀ, ਨਹੀਂ ਤਾਂ ਸਾਰੀਆਂ ਫਿਲਮਾਂ ਦੇ ਨਾਲ ਅਜਿਹੀ ਸਥਿਤੀ ਪੈਦਾ ਹੋਵੇਗੀ।
ਸੁਪਰੀਮ ਕੋਰਟ ਨੇ ਨਿਰਮਾਤਾਵਾਂ ਨੂੰ ਕਿਹਾ ਕਿ, 'ਨਿਰਮਾਤਾ ਇਹ ਵੀ ਖ਼ੁਲਾਸਾ ਕਰਨ ਕਿ 32000 ਲੜਕੀਆਂ ਦੇ ਲਾਪਤਾ ਹੋਣ ਦੇ ਅੰਕੜੇ ਦੀ ਪੁਸ਼ਟੀ ਨਹੀਂ ਹੋਈ ਹੈ।'
Supreme Court stays the May 8 order of the West Bengal government banning the screening of the film ‘The Kerala Story’ in the State. pic.twitter.com/X4evAfOK45
— ANI (@ANI) May 18, 2023ਸੀਜੇਆਈ ਨੇ ਕਿਹਾ ਕਿ ਮਦਰਾਸ ਅਤੇ ਕੇਰਲ ਹਾਈਕੋਰਟ ਨੇ ਫਿਲਮ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਨ ਦੇ ਆਦੇਸ਼ਾਂ 'ਤੇ 18 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਫਿਰ, ਲੋੜ ਪੈਣ 'ਤੇ ਜੱਜ ਫਿਲਮ ਦੇਖਣਗੇ।
ਹੋਰ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਨੇ ਕੀਤੀ ਚੋਰੀ, ਮਾਂ ਪਾਇਲ ਮਲਿਕ ਨੇ ਜੁੱਤੀਆਂ ਨਾਲ ਚਾੜਿਆ ਕੁਟਾਪਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਵੈਸਟ | ਸੁਪਰੀਮ ਕੋਰਟ ਨੇ ਬੰਗਾਲ ਅਤੇ ਤਾਮਿਲਨਾਡੂ ਸਰਕਾਰ ਤੋਂ ਜਵਾਬ ਮੰਗਿਆ ਸੀ। ਪੱਛਮੀ ਬੰਗਾਲ ਸਰਕਾਰ ਨੇ ਫਿਲਮ ਦੇ ਸਿਨੇਮਾਘਰਾਂ 'ਚ ਦਿਖਾਏ ਜਾਣ ਤੋਂ ਤਿੰਨ ਦਿਨ ਬਾਅਦ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ।