T20 World Cup Throphy ਲੈ ਕੇ ਦਿੱਲੀ ਪਹੁੰਚੀ ਭਾਰਤੀ ਕ੍ਰਿਕਟ ਟੀਮ, ਫੈਨਜ਼ ਨੇ ਕੀਤਾ ਜ਼ੋਰਦਾਰ ਸਵਾਗਤ

ਭਾਰਤੀ ਪ੍ਰਸ਼ੰਸਕਾਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ ਅਤੇ ਟੀ-20 ਵਿਸ਼ਵ ਕੱਪ 2024 ਦੀ ਜੇਤੂ ਟੀਮ ਇੰਡੀਆ ਆਪਣੇ ਦੇਸ਼ ਟਰਾਫੀ ਲੈ ਕੇ ਵਾਪਸ ਆ ਗਈ ਹੈ। ਟੀਮ ਇੰਡੀਆ ਸਪੈਸ਼ਲ ਚਾਰਟਰ ਫਲਾਈਟ ਰਾਹੀਂ ਭਾਰਤ ਪਰਤ ਆਈ ਹੈ ਅਤੇ ਦਿੱਲੀ ਏਅਰਪੋਰਟ ਪਹੁੰਚ ਗਈ ਹੈ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

By  Pushp Raj July 4th 2024 01:07 PM

T20 World Cup Champion Team India Return : ਭਾਰਤੀ ਪ੍ਰਸ਼ੰਸਕਾਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ ਅਤੇ ਟੀ-20 ਵਿਸ਼ਵ ਕੱਪ 2024 ਦੀ ਜੇਤੂ ਟੀਮ ਇੰਡੀਆ ਆਪਣੇ ਦੇਸ਼ ਟਰਾਫੀ ਲੈ ਕੇ ਵਾਪਸ ਆ ਗਈ ਹੈ। ਟੀਮ ਇੰਡੀਆ ਸਪੈਸ਼ਲ ਚਾਰਟਰ ਫਲਾਈਟ ਰਾਹੀਂ ਭਾਰਤ ਪਰਤ ਆਈ ਹੈ ਅਤੇ ਦਿੱਲੀ ਏਅਰਪੋਰਟ ਪਹੁੰਚ ਗਈ ਹੈ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਦੱਸ ਦਈਏ ਕਿ ਟੀਮ ਇੰਡੀਆ ਵੱਲੋਂ ਵਰਲਡ ਕੱਪ ਦੀ ਟਰਾਫੀ ਲੈ ਕੇ ਭਾਰਤ ਪਰਤਣ ਉੱਤੇ ਵੱਡੀ ਗਿਣਤੀ 'ਚ ਫੈਨਜ਼ ਦਿੱਲੀ ਏਅਰਪੋਰਟ 'ਤੇ ਪਹੁੰਚੇ। ਇੱਥੇ ਲੋਕਾਂ ਨੇ ਆਪਣੇ ਚਹੇਤੇ  ਖਿਡਾਰੀਆਂ ਦਾ ਜ਼ੋਰਦਾਰ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ, ਜਿਸ ਦੀ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

#WATCH | Coach Rahul Dravid, Yuzvendra Chahal and Jasprit Bumrah along with Team India arrive at Delhi airport, after winning the #T20WorldCup2024 trophy. pic.twitter.com/wYCx91SkpP

— ANI (@ANI) July 4, 2024

 ਇਹ ਹਰ ਭਾਰਤ ਅਤੇ ਕ੍ਰਿਕਟ ਪ੍ਰੇਮੀਆਂ ਲਈ ਬਹੁਤ ਹੀ ਖਾਸ ਪਲ ਹੈ, ਕਿਉਂਕਿ ਲੋਕ ਬੀਤੇ 3 ਦਿਨਾਂ ਤੋਂ ਆਪਣੀ ਚਹੇਤੀ ਟੀਮ ਦੀ ਵਾਪਸੀ ਦੀ ਓਡੀਕ ਕਰ ਰਹੇ ਹਨ। ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਟੀਮ ਇੰਡੀਆ ਬਾਰਬਾਡੋਸ ਤੋਂ ਸਿੱਧੀ ਦਿੱਲੀ ਪਹੁੰਚ ਗਈ ਹੈ। ਚਾਰਟਰ ਫਲਾਈਟ ਸਵੇਰੇ 6 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰੀ।

 ਜਿਵੇਂ ਹੀ ਭਾਰਤੀ ਟੀਮ ਦਾ ਜਹਾਜ਼ ਦਿੱਲੀ ਪਹੁੰਚਿਆ, ਵੱਡੀ ਗਿਣਤੀ ਵਿੱਚ ਫੈਨਜ਼ ਤੇ ਪ੍ਰਸ਼ੰਸਕ  ਖਿਡਾਰੀਆਂ ਦਾ ਸਵਾਗਤ ਕਰਨ ਲਈ ਦਿੱਲੀ ਹਵਾਈ ਅੱਡੇ ਦੇ ਬਾਹਰ ਪਹੁੰਚ ਗਈ। ਦੱਸ ਦੇਈਏ ਕਿ ਮੀਂਹ ਦੇ ਬਾਵਜੂਦ ਪ੍ਰਸ਼ੰਸਕਾਂ ਦੀ ਭਾਰੀ ਭੀੜ ਆਪਣੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ। 

#WATCH | Virat Kohli along with Team India arrives at Delhi airport, after winning the #T20WorldCup2024 trophy.

India defeated South Africa by 7 runs on June 29, in Barbados. pic.twitter.com/wcbzMMvG7h

— ANI (@ANI) July 4, 2024

ਭਾਰਤੀ ਕ੍ਰਿਕਟ ਟੀਮ ਦੀ ਪੀਐਮ ਮੋਦੀ ਨਾਲ ਮੁਲਾਕਾਤ 

ਹੁਣ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ ਬੱਸ ਰਾਹੀਂ ਸਿੱਧੇ ਹੋਟਲ ਲਈ ਰਵਾਨਾ ਹੋਣਗੇ ਅਤੇ ਇਸ ਤੋਂ ਬਾਅਦ ਪੂਰੀ ਟੀਮ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਪਹੁੰਚ ਗਈ ਹੈ। ਇਸ ਮੀਟਿੰਗ ਤੋਂ ਬਾਅਦ ਰੋਹਿਤ ਸ਼ਰਮਾ ਮੁੰਬਈ ਲਈ ਰਵਾਨਾ ਹੋ ਜਾਣਗੇ। ਜਿੱਥੇ ਸ਼ਾਮ 5 ਵਜੇ ਤੋਂ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਬੱਸ ਵਿੱਚ ਜਿੱਤ ਪਰੇਡ ਕਰਵਾਈ ਜਾਵੇਗੀ।


Related Post