Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਮੁੜ ਵਿਵਾਦਾਂ 'ਚ ਘਿਰੀ , ਗਾਇਕਾ ਦੇ ਸਾਥੀਆਂ ਨੇ ਨਸ਼ੇ ਦੀ ਹਾਲਤ 'ਚ ਚਲਾਈਆਂ ਤਲਵਾਰਾਂ
ਮਸ਼ਹੂਰ ਪੰਜਾਬੀ ਗਾਇਕਾ ਜੋਤੀ ਨੂਰਾਂ ਬੀਤੇ ਦਿਨੀਂ ਆਪਣੇ ਪਤੀ ਕੁਨਾਲ ਪਾਸੀ ਨਾਲ ਵਿਆਹੁਤਾ ਜ਼ਿੰਦਗੀ ਤੇ ਭੈਣ ਸੁਲਤਾਨਾ ਨੂਰਾਂ ਤੋਂ ਵੱਖ ਹੋ ਕੇ ਸਟੇਜ ਸ਼ੋਅ ਕਰਨ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਗਾਇਕਾ ਦੇ ਸਾਥੀਆਂ ਵੱਲੋਂ ਫੈਨਜ਼ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਉਹ ਮੁੜ ਵਿਵਾਦਾਂ 'ਚ ਆ ਗਈ ਹੈ।

Jyoti Nooran controversy: ਪੰਜਾਬੀ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਆਪਣੇ ਪਤੀ ਕੁਨਾਲ ਪਾਸੀ ਤੇ ਭੈਣ ਸੁਲਤਾਨਾ ਨਾਲ ਵਿਵਾਦ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਗਾਇਕਾ ਇੱਕ ਵਾਰ ਫਿਰ ਵਿਵਾਦਾਂ 'ਚ ਆ ਗਈ ਹੈ, ਕਿਉਂਕਿ ਉਨ੍ਹਾਂ ਦੇ ਸਾਥੀਆਂ ਵੱਲੋਂ ਫੈਨਜ਼ 'ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਦਰਅਸਲ, ਲੰਬੇ ਸਮੇਂ ਤੋਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਚੱਲਦੇ ਸੂਫ਼ੀ ਗਾਇਕਾ ਚਰਚਾ ਵਿੱਚ ਹੈ। ਇਸ ਦੌਰਾਨ ਇੱਕ ਹੋਰ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜਲੰਧਰ ਦੇ ਨਕੋਦਰ ਰੋਡ 'ਤੇ ਸਥਿਤ ਇੱਕ ਰੈਸਟੋਰੈਂਟ 'ਚ ਬੀਤੀ ਰਾਤ ਗਾਇਕਾ ਦੇ ਸਾਥੀਆਂ ਨੇ ਨਸ਼ੇ ਦੀ ਹਾਲਤ 'ਚ ਪ੍ਰਸ਼ੰਸਕਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਨੇੜਲੇ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਹਮਲੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਸਚਿਨ ਬੱਗਾ ਵਾਸੀ ਸਤਨਾਮ ਨਗਰ ਵਜੋਂ ਹੋਈ ਹੈ। ਉਸ ਦੇ ਖੱਬੇ ਹੱਥ 'ਤੇ ਗੰਭੀਰ ਸੱਟ ਲੱਗ ਗਈ ਹੈ। ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਇਸ ਦੌਰਾਨ ਜਖ਼ਮੀ ਵਿਅਕਤੀ ਸਚਿਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਮੁਹਾਲੀ ਤੋਂ ਆ ਰਿਹਾ ਸੀ। ਰਸਤੇ ਵਿੱਚ ਨਕੋਦਰ ਰੋਡ ’ਤੇ ਇੱਕ ਰੈਸਟੋਰੈਂਟ ਵਿੱਚ ਖਾਣ-ਪੀਣ ਲਈ ਰੁਕੇ। ਜੋਤੀ ਨੂਰਾਂ ਵੀ ਆਪਣੇ ਸਾਥੀਆਂ ਨਾਲ ਉਥੇ ਪਹੁੰਚ ਗਈ। ਉਸ ਨੇ ਜੋਤੀ ਨੂੰ ਸੈਲਫੀ ਲਈ ਬੇਨਤੀ ਕੀਤੀ। ਉਹ ਸੈਲਫੀ ਲੈ ਰਿਹਾ ਸੀ ਤਾਂ ਜੋਤੀ ਦੀ ਟੀਮ ਦੇ ਮੈਂਬਰਾਂ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਦੋਵਾਂ ਵਿਚਕਾਰ ਹੱਥੋਪਾਈ ਹੋਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਲੜਨ ਆਪਣੀਆਂ ਤਲਵਾਰਾਂ ਕੱਢ ਲਈਆਂ 'ਤੇ ਹਮਲਾ ਕਰ ਦਿੱਤਾ।ਜਦੋਂ ਕਿ ਬਾਅਦ ਵਿੱਚ ਉਨ੍ਹਾਂ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ ਗਿਆ।
ਹੋਰ ਪੜ੍ਹੋ: ਪੰਜਾਬੀ ਗਾਇਕ ਮਨਕੀਰਤ ਔਲਖ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਨਾਲ ਆਏ ਨਜ਼ਰ, ਵੇਖੋ ਵਾਇਰਲ ਹੋ ਰਹੀ ਤਸਵੀਰ
ਪੀੜਤ ਵਿਅਕਤੀ ਨੇ ਦੱਸਿਆ ਕਿ ਜੋਤੀ ਨੂਰਾਂ ਵੀ ਨਸ਼ੇ ਦੀ ਹਾਲਤ ਵਿੱਚ ਸੀ। ਬੱਗਾ ਨੇ ਦੱਸਿਆ ਕਿ ਜਦੋਂ ਉਸ ਦੇ ਸਾਥੀਆਂ ਨੇ ਹਾਥਾਪਾਈ ਕੀਤੀ ਤਾਂ ਜੋਤੀ ਨੂਰਾਂ ਨੇ ਵੀ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਅਤੇ ਉਹ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਗਾਇਕਾ ਦੀ ਗੱਲ ਕਰੀਏ ਤਾਂ ਉਸ ਵੱਲੋਂ ਇਸ ਮਾਮਲੇ 'ਤੇ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।