ਗੀਤਕਾਰ ਹਰਮਨਜੀਤ ਦੇ ਘਰ ਧੀ ਨੇ ਲਿਆ ਜਨਮ, ਗੁੱਡ ਨਿਊਜ਼ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ

ਹਰਮਨਜੀਤ ਨੇ ਕਈ ਪੰਜਾਬੀ ਫ਼ਿਲਮਾਂ ਦੇ ਲਈ ਗੀਤ ਲਿਖੇ ਹਨ । ਜਿਸ ‘ਚ ਲੌਂਗ ਲਾਚੀ, ਲਹੌਰੀਏ, ਸਰਵਨ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-2 ਤੋਂ ਇਲਾਵਾ ਹੋਰ ਕਈ ਫ਼ਿਲਮਾਂ ਦੇ ਗੀਤ ਸ਼ਾਮਿਲ ਹਨ ।

By  Shaminder May 6th 2023 02:08 PM

ਗੀਤਕਾਰ ਅਤੇ ਲੇਖਕ ਹਰਮਨਜੀਤ (Harmanjeet) ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਲੇਖਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਹਰਮਨਜੀਤ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਆਪਣੀ ਧੀ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ‘ਸਵਾਗਤ ! ਸਰਵਰ ਕੌਰ ਤਕਰੀਬਨ 10 ਕੁ ਸਾਲ ਪਹਿਲਾਂ ਹਿਮਾਚਲ ‘ਚ ਘੁੰਮਦਿਆਂ ਇੱਕ ਪਹਾੜੀ ਪਿੰਡ ‘ਸਰੂ’ ‘ਚੋਂ ਲੰਘੇ ਸੀ ।

View this post on Instagram

A post shared by HARMANJEET SINGH (@harmanranitatt)



ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪੇ ਨਵ-ਜਨਮੇ ਬੱਚੇ ਦੇ ਨਾਲ ਆਏ ਨਜ਼ਰ, ਮਾਪਿਆਂ ਨੇ ਨਵ-ਜਨਮੇ ਬੱਚੇ ਨੂੰ ਦਿੱਤੀ ਗੁੜਤੀ

ਕਿਤੇ ਨਾ ਕਿਤੇ ਮੇਰੇ ਅੰਦਰ ਉਸ ਪਿੰਡ ਦਾ ਨਾਮ ਆਪਣੇ ਭਰਵੇਂ ਅਹਿਸਾਸ ਨਾਲ਼ ਅਟਕਿਆ ਰਹਿ ਗਿਆ ਹੋਣਾ ਜਿਹੜਾ ਹੁਣ ਘਰੇ ਧੀ ਦੀ ਆਮਦ ਉੱਤੇ ਪੂਰੇ ਬਲ ਸਮੇਤ ਦੁਬਾਰਾ ਓਸੇ ਤਾਜ਼ਗੀ ਸੰਗ ਹਾਜ਼ਰ ਹੋ ਗਿਆ । ਜ਼ਿੰਦਗੀ ਦੇ ਵਹਿਣ ਕਿੰਝ ਸਮੇਂ ਦੇ ਆਰ-ਪਾਰ ਹੋ ਕੇ ਆਪਣੀ ਸੰਪੂਰਨ ਵਿਵਸਥਾ ਅੰਦਰ ਫੇਰ-ਬਦਲ ਕਰਦਿਆਂ ਅਗਾਂਹ ਹੋਣ ਦੇ ਨਾਂ-ਨਕਸ਼ ਉਲੀਕਦੇ ਨੇ, ਅਜੀਬ ਵਿਉਂਤਬੰਦੀ ਹੈ। ਇਕਾਂਤ ਤੋਂ ਬਾਅਦ ਇਸ ਦੂਜੇ ਬੱਚੇ ਦੇ ਆਉਣ ਨਾਲ਼ ਨਵੀਂ ਤਰ੍ਹਾਂ ਦੀ ਤਰਬ ਲਰਜ਼ੀ ਹੈ ।


ਮੈਂ ਜਦ ਵੀ ਸਰਵਰ ਦਾ ਚਿਹਰਾ ਦੇਖਦਾਂ ਤਾਂ ਓਹਦੇ ਉੱਪਰ ਸੰਪੂਰਨ ਔਰਤ ਜ਼ਾਤ ਦੀ ਗੁੱਝੀ ਤੇ ਪਰਗਟ ਦਿਆਨਤਦਾਰੀ ਕੋਸੇ ਜਿਹੇ ਢੰਗ ਨਾਲ਼ ਪਸਰੀ ਹੋਈ ਤੱਕਦਾਂ ।ਅਗਲੇ-ਪਿਛਲੇ ਵਕਤ ਦੀਆਂ ਵਿਰਲਾਂ 'ਚੋਂ ਹਜ਼ਾਰ ਭਾਂਤੇ ਰਾਗ ਰਿਸ ਰਹੇ ਨੇ। ਜਿਉਂਦੀ ਰਹਿ’ !

ਹਰਮਨਜੀਤ ਦੀ ਨਿੱਜੀ ਜ਼ਿੰਦਗੀ 

ਹਰਮਨਜੀਤ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਰਹਿਣ ਵਾਲਾ ਹੈ । ਉਸ ਨੇ ਕਈ ਪੰਜਾਬੀ ਫ਼ਿਲਮਾਂ ਦੇ ਲਈ ਗੀਤ ਲਿਖੇ ਹਨ । ਜਿਸ ‘ਚ ਲੌਂਗ ਲਾਚੀ, ਲਹੌਰੀਏ, ਸਰਵਨ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-੨ ਤੋਂ ਇਲਾਵਾ ਹੋਰ ਕਈ ਫ਼ਿਲਮਾਂ ਦੇ ਗੀਤ ਸ਼ਾਮਿਲ ਹਨ । ਹਰਮਨਜੀਤ ਇੱਕ ਵਧੀਆ ਗੀਤਕਾਰ ਹੋਣ ਦੇ ਨਾਲ ਨਾਲ ਉਹ ਬਿਹਤਰੀਨ ਲੇਖਕ ਹਨ ਆਪਣੀ ਬਿਹਤਰੀਨ ਲੇਖਣੀ ਦੀ ਬਦੌਲਤ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ। ਉਨ੍ਹਾਂ ਨੂੰ ਕਾਮਯਾਬੀ ਅਤੇ ਪਛਾਣ ਆਪਣੀ ਕਿਤਾਬ ‘ਰਾਣੀ ਤੱਤ’ ਕਰਕੇ ਮਿਲੀ ਹੈ । ਜਿਸ ਯੁੱਗ ਵਿੱਚ ਕੋਈ ਕਿਤਾਬ ਪੜਨਾ ਨਹੀਂ ਚਾਹੁੰਦਾ ਉਸ ਯੁੱਗ ਵਿੱਚ ਹਰਮਨ ਦੀ ਕਿਤਾਬ ਦੀਆਂ ੧੫ ਹਜ਼ਾਰ ਤੋਂ ਵੱਧ ਕਾਪੀਆਂ ਵਿਕੀਆਂ ਸਨ। 





Related Post