ਸੋਨਮ ਬਾਜਵਾ ਨੇ ਮਨਾਇਆ ਜਨਮ ਦਿਨ, ਬਚਪਨ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸੋਨਮ ਬਾਜਵਾ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਜਨਮ ਦਿਨ ‘ਤੇ ਦੁਆਵਾਂ ਅਤੇ ਸ਼ੁਭ ਕਾਮਨਾਵਾਂ ਭੇਜਣ ਦੇ ਲਈ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

By  Shaminder August 17th 2023 02:40 PM

ਸੋਨਮ ਬਾਜਵਾ (Sonam Bajwa) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਜਨਮ ਦਿਨ ‘ਤੇ ਦੁਆਵਾਂ ਅਤੇ ਸ਼ੁਭ ਕਾਮਨਾਵਾਂ ਭੇਜਣ ਦੇ ਲਈ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।

ਹੋਰ ਪੜ੍ਹੋ :  ਕੀਨੀਆ ‘ਚ ਐਡਵੇਂਚਰ ਰਾਈਡ ‘ਤੇ ਨਿਕਲੇ ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ, ਕਿਹਾ ‘ਕਦੇ ਨਾ ਭੁਲਾਇਆ ਜਾਣ ਵਾਲਾ ਐਡਵੇਂਚਰ’

ਜਿਸ ‘ਚ ਉਨ੍ਹਾਂ ਨੇ ਲਿਖਿਆ ‘ਮੇਰੀ ਜ਼ਿੰਦਗੀ ‘ਚ ਇੱਕ ਹੋਰ ਸੁੰਦਰ ਅਤੇ ਸ਼ਾਨਦਾਰ ਸਾਲ ਜੋੜਨ ਲਈ ਪ੍ਰਮਾਤਮਾ ਦਾ ਧੰਨਵਾਦ, ਹਰ ਉਸ ਵਿਅਕਤੀ ਦਾ ਧੰਨਵਾਦ, ਜਿਸ ਨੇ ਮੈਨੂੰ ਸ਼ੁਭ ਕਾਮਨਾਵਾਂ ਦੇਣ ਦੇ ਲਈ ਸਮਾਂ ਕੱਢਿਆ ।ਮੇਰਾ ਦਿਨ ਖ਼ਾਸ ਸੀ । ਇਹ ਉਹ ਆਖਰੀ ਤਸਵੀਰ ਹੈ ਜੋ ਮੇਰੀ ਮਾਂ ਦੇ ਵੱਲੋਂ ਮੈਨੂੰ ਭੇਜੀ ਗਈ । ਜੋ ਮੇਰੇ ਦਸਵੇਂ ਜਨਮ ਦਿਨ ‘ਤੇ ਲਈ ਗਈ ਸੀ’ ।

ਸੋਨਮ ਬਾਜਵਾ ਦਾ ਵਰਕ ਫਰੰਟ 

ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਅੜਬ ਮੁਟਿਆਰਾਂ,ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ-੩ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ  । ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਏਅਰ ਹੋਸਟੈੱਸ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ ।

View this post on Instagram

A post shared by Sonam Bajwa (@sonambajwa)





Related Post