ਬਿਲਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ, ਗਾਇਕ ਦੇ ਨਵੇਂ ਗੀਤ 'ਮੇਰਾ ਨਾਂ' ਨੇ ਵਰਲਵਾਈਡ ਟੌਪ ਟ੍ਰੈਂਡਿੰਗ ਗੀਤਾਂ ਦੀ ਲਿਸਟ 'ਚ 12ਵਾਂ ਰੈਂਕ ਕੀਤਾ ਹਾਸਿਲ
ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂਅ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲਗਾਤਾਰ ਇਹ ਗੀਤ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੇ ਨਵੀਂ ਉਪਲਬਧੀ ਹਾਸਿਲ ਕੀਤੀ ਹੈ। ਇਸ ਗੀਤ ਨੇ ਬਿਲਬੋਰਡ’ ਦੀ ‘ਵਰਲਡਵਾਈਡ ਟੌਪ ਟਰੈਂਡਿੰਗ 100 ਗੀਤਾਂ’ ਦੀ ਸੂਚੀ 'ਚ 12ਵਾਂ ਰੈਂਕ ਹਾਸਿਲ ਕੀਤਾ ਹੈ।
Sidhu Moose Wala Song on Billboard: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਭਾਵੇਂ ਉਹ ਅੱਜ ਇਸ ਦੁਨੀਆ 'ਚ ਨਹੀਂ ਹਨ ਪਰ ਲੋਕ ਅੱਜ ਵੀ ਉਨ੍ਹਾਂ ਨੂੰ ਇੱਕ ਤੋਂ ਵੱਧ ਕੇ ਇੱਕ ਹਿੱਟ ਗੀਤਾਂ ਕਰਕੇ ਯਾਦ ਕਰਦੇ ਹਨ । ਹਾਲ ਹੀ 'ਚ ਗਾਇਕ ਦੇ ਨਵੇਂ ਗੀਤ 'ਮੇਰਾ ਨਾਂ' ਨੇ ਨਵੀਂ ਉਪਲਬਧੀ ਹਾਸਿਲ ਕੀਤੀ ਹੈ, ਹੁਣ ਇਹ ਗੀਤ ਨੇ ਯੂਟਿਊਬ ਤੋਂ ਬਾਅਦ ਬਿਲਬੋਰਡ 'ਤੇ ਵੀ ਆਪਣੀ ਥਾਂ ਬਣਾ ਲਈ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦਾ ਇਹ ਨਵਾਂ ਗੀਤ 'ਮੇਰਾ ਨਾਂ' ਬਿਲਬੋਰਡ 'ਤੇ ਵੀ ਆਪਣੀ ਥਾਂ ਬਣਾ ਚੁੱਕਾ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਦੇ ਨਾਲ ਬੁਰਨਾ ਬੁਆਏ ਤੇ steel banglez ਨੇ ਵੀ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ 'ਚ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। ਖ਼ਾਸ ਤੌਰ 'ਤੇ ਇਸ ਗੀਤ ਵਿੱਚ ਗਾਇਕ ਦੇ ਦਿਹਾਂਤ ਤੋਂ ਬਾਅਦ ਹਰ ਗਲੀ, ਸ਼ਹਿਰ 'ਚ ਲੱਗੇ
‘ਬਿਲਬੋਰਡ’ ਦੀ ‘ਵਰਲਡਵਾਈਡ ਟੌਪ ਟਰੈਂਡਿੰਗ 100 ਗੀਤਾਂ’ ਦੀ ਸੂਚੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਨੇ 12ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਫੈਨਜ਼ ਬੇਹੱਦ ਖੁਸ਼ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' 7 ਅਪ੍ਰੈਲ ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ। ਮੂਸੇਵਾਲਾ ਭਾਂਵੇਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਹ ਅਜੇ ਵੀ ਆਪਣੇ ਗੀਤਾਂ ਜ਼ਰੀਏ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।