Sidhu Moose wala: ਸਿੱਧੂ ਮੂਸੇਵਾਲਾ ਦੇ 20 ਮਿਲਿਅਨ ਸਬਸਕ੍ਰਾਈਬਰ ਪੂਰੇ ਹੋਣ 'ਤੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ 'ਕਿਹਾ ਸ਼ੁਭ ਤੇਰੇ ਹੋਰ ਭੈਣ ਭਰਾ ਜੁੜ ਗਏ '

ਸਿੱਧੂ ਮੂਸੇਵਾਲਾ ਨੇ ਜਿਉਂਦੇ ਹੋਏ ਕਈ ਰਿਕਾਰਡਸ ਬਣਾਏ ਹਨ, ਇਹ ਸਿਲਸਿਲਾ ਗਾਇਕ ਦੇ ਦਿਹਾਂਤ ਤੋਂ ਬਾਅਦ ਵੀ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਗਾਇਕ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ 20 ਮਿਲਿਅਨ ਸਬਸਕ੍ਰਾਈਬਰਸ ਪੂਰੇ ਹੋ ਗਏ ਹਨ। ਇਸ ਮਗਰੋਂ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

By  Pushp Raj April 11th 2023 11:30 AM

Sidhu Moose wala's  mother Charan Kaur New post: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਬੇਹੱਦ ਘੱਟ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ , ਪਰ ਉਨ੍ਹਾਂ ਨਿੱਕੀ ਉਮਰੇ ਸੰਗੀਤ ਜਗਤ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਮਹਿਜ਼ ਜਿਉਂਦੇ ਜੀ ਹੀ ਨਹੀਂ ਸਗੋਂ ਦਿਹਾਂਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਨਾਂ ਕਈ ਰਿਕਾਰਡ ਬਣ ਚੁੱਕੇ ਹਨ। 


ਦੱਸ ਦਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ'  ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚੱਲਦੇ ਰਿਲੀਜ਼ ਹੋਣ ਤੋਂ ਮਹਿਜ਼ ਕੁਝ ਮਿੰਟਾਂ ਬਾਅਦ ਹੀ ਗਾਇਕ ਦੇ ਗੀਤ ਨੂੰ 1 ਮਿਲਿਅਨ ਤੋਂ ਵੱਧ ਵਿਊਜ਼ ਮਿਲੇ।

View this post on Instagram

A post shared by Charan Kaur (@charan_kaur5911)


ਇਸ ਤੋਂ ਇਲਾਵਾ ਹਾਲ ਹੀ ਵਿੱਚ ਮਰਹੂਮ ਗਾਇਕ  ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ 20 ਮਿਲਿਅਨ ਸਬਸਕ੍ਰਾਈਬਰਸ ਪੂਰੇ ਹੋ ਗਏ ਹਨ। ਇਸ ਮਗਰੋਂ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। 

ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, " ਵਧਾਈਆਂ ਸ਼ੁੱਭ ਪੁੱਤ, ਤੁਹਾਡੇ 20 ਮਿਲਿਅਨ ਸਬਸਕ੍ਰਾਈਬਰ ਹੋਣ ਤੇ ਤੇਰੇ ਹੋਰ ਭੈਣ ਭਰਾ ਜੁੜੇ ਗਏ ਤੁਹਾਡੇ ਨਾਲ"


ਹੋਰ ਪੜ੍ਹੋ: Shefali Shah: ਭੀੜ-ਭਾੜ ਵਾਲੇ ਬਜ਼ਾਰ 'ਚ ਜਦੋਂ ਸ਼ੇਫਾਲੀ ਸ਼ਾਹ ਨਾਲ ਹੋਈ ਬਦਸਲੂਕੀ, ਸਾਲਾਂ ਬਾਅਦ ਅਦਕਾਰਾ ਨੇ ਬਿਆਨ ਕੀਤਾ ਦਰਦ      

ਮਾਂ ਚਰਨ ਕੌਰ ਦੀ ਇਹ ਪੋਸਟ ਪੜ੍ਹ ਕੇ ਸਿੱਧੂ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ। ਫੈਨਜ਼ ਮਾਂ ਚਰਨ ਕੌਰ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਅਤੇ ਈਮੋਜੀ ਪੋਸਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ  ਨੇ ਲਿਖਿਆ, 'ਮਾਂ ਅਸੀਂ ਤੁਹਾਡੇ ਨਾਲ ਹਾਂ', ਇੱਕ ਹੋਰ ਨੇ ਲਿਖਿਆ, ' ਬਾਈ ਦੀ ਬਹੁਤ ਯਾਦ ਆ ਰਹੀ ਮਾਂ '। ਕਈ ਯੂਜ਼ਰਸ ਨੇ ਲਿਖਿਆ, ' ਪੂਰੀ ਦੁਨੀਆ ਸਾਡੇ ਸਿੱਧੂ ਬਾਈ ਨੂੰ ਫਾਲੋ ਕਰੁਗੀ ਅਜੇ ਤਾਂ ਇਹ ਟ੍ਰੇਲਰ ਆ ❤️ #justiceforsidhumoosewala।'


Related Post