ਸਿੱਧੂ ਮੂਸੇਵਾਲਾ ਨੇ ਕਾਲਜ 'ਚ ਇੰਜੀਨੀਅਰਿੰਗ ਦੌਰਾਨ ਤਿਆਰ ਕੀਤੀ ਸੀ PBX1 5911 ਨੰਬਰ ਵਾਲੀ ਇਲੈਕਟ੍ਰਿਕ ਕਾਰ, ਵੇਖੋ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਅਜੇ ਵੀ ਉਹ ਆਪਣੀ ਚੀਜ਼ਾਂ ਤੇ ਯਾਦਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਬਸੇ ਹੋਏ ਹਨ। ਹਾਲ ਹੀ ਸਿੱਧੂ ਮੂਸੇਵਾਲਾ ਦੇ ਕਾਲਜ ਵੱਲੋਂ ਸਿੱਧੂ ਮੂਸੇਵਾਲਾ ਵੱਲੋਂ ਪੜ੍ਹਾਈ ਦੌਰਾਨ ਤਿਆਰ ਕੀਤੀ ਗਈ ਇੱਕ ਇਲੈਕਟ੍ਰਿਕ ਕਾਰ ਉਨ੍ਹਾਂ ਦੇ ਮਾਪਿਆਂ ਨੂੰ ਤੋਹਫੇ ਵਜੋਂ ਭੇਂਟ ਕੀਤੀ ਗਈ ਹੈ।

By  Pushp Raj May 4th 2023 04:01 PM -- Updated: May 4th 2023 04:13 PM

Sidhu Moose Wala Design electric car: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੁਨੀਆ ਭਰ ਵਿੱਚ ਵੱਡੀ ਫੈਨ ਫਾਲੋਇੰਗ ਹੈ। ਗਾਇਕ ਦੇ ਦਿਹਾਂਤ ਨੂੰ ਲਗਭਗ 1 ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਅਜੇ ਵੀ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਦੇਸ਼ ਤੇ ਦੁਨੀਆ ਭਰ 'ਚ ਆਪਣੇ  ਸੰਗੀਤ ਲਈ ਮਸ਼ਹੂਰ ਸਨ, ਪਰ ਸ਼ਾਇਦ ਹੀ ਕਿਸੇ ਨੂੰ ਪਤਾ ਸੀ ਕਿ ਉਹ ਇੱਕ ਹੁਸ਼ਿਆਰ ਵਿਦਿਆਰਥੀ ਵੀ ਸਨ, ਜਿਸ ਨੂੰ ਭਵਿੱਖ ਲਈ ਕਾਰਾਂ ਡਿਜ਼ਾਈਨ ਕਰਨ 'ਚ ਡੂੰਘੀ ਦਿਲਚਸਪੀ ਸੀ।


ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਉਹ ਸੰਸਥਾ  ਹੈਜਿੱਥੇ ਮੂਸੇਵਾਲਾ ਨੇ ਪੜ੍ਹਾਈ ਕੀਤੀ ਸੀ। ਉੱਥੋਂ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਉਸ ਦੇ ਮਾਪਿਆਂ ਨੂੰ ਇਲੈਕਟ੍ਰਿਕ ਕਾਰ ਦੇ ਰੂਪ ਵਿੱਚ ਇੱਕ ਸੁੰਦਰ ਤੋਹਫ਼ਾ ਦਿੱਤਾ ਜਿਸ ਨੂੰ ਖ਼ੁਦ ਸ਼ੁਭਦੀਪ ਨੇ ਅਸਲ ਵਿੱਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਲਪਨਾ ਕੀਤੀ ਤੇ ਖ਼ੁਦ ਹੀ ਡਿਜ਼ਾਈਨ ਕੀਤੀ ਸੀ।  

ਦੱਸ ਦਈਏ ਕਿ ਬੀਤੇ ਦਿਨੀਂ ਕਾਲਜ ਦੇ ਸਾਲਾਨਾ ਦਿਵਸ ਸਮਾਗਮ ਵਿੱਚ ਸਿੱਧੂ ਦੇ ਮਾਪੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਕਾਲਜ ਪ੍ਰਬੰਧਨ ਵੱਲੋਂ ਸਿੱਧੂ ਦੇ ਮਾਪਿਆਂ ਨੂੰ ਸਿੱਧੂ ਦੀ ਆਖਰੀ ਨਿਸ਼ਾਨੀ ਵਜੋਂ ਤੋਹਫੇ ਵਿੱਚ ਇਹ ਗੱਡੀ ਭੇਂਟ ਕੀਤੀ ਗਈ ਸੀ। 

ਜੀਐਨਡੀਈਸੀ ਦੀ ਸੱਭਿਆਚਾਰਕ ਕਮੇਟੀ ਦੇ ਚੇਅਰਮੈਨ ਪ੍ਰੋ .ਕੇਐਸ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇਸ ਕਾਲਜ ਦੇ ਸਾਬਕਾ ਵਿਦਿਆਰਥੀ ਸਨ। ਸਾਲ 2015 ਵਿੱਚ ਬੀਟੈਕ (ਇਲੈਕਟ੍ਰੀਕਲ) ਦੀ ਪੜ੍ਹਾਈ ਕਰਦੇ ਹੋਏ, ਸ਼ੁਭਦੀਪ ਨੇ ਆਪਣੇ ਪ੍ਰੋਜੈਕਟ ਦੇ ਤਹਿਤ ਇੱਕ ਇਲੈਕਟ੍ਰਿਕ ਕਾਰ ਬਣਾਈ ਸੀ ਅਤੇ ਇਸ ਦਾ ਨਾਮ 'ਪੀਬੀ ਇਲੈਵਨ 5911' ਰੱਖਿਆ ਸੀ। ਕਿਉਂਕਿ ਉਸ ਦੇ ਮਾਪੇ ਕਈ ਸਾਲਾਂ ਬਾਅਦ ਇੱਥੇ ਆ ਰਹੇ ਸਨ ਅਤੇ ਉਹ ਵੀ ਆਪਣੇ ਬੇਟੇ ਦੇ ਦਿਹਾਂਤ ਤੋਂ ਬਾਅਦ, ਅਸੀਂ ਸਿਰਫ ਉਨ੍ਹਾਂ ਨੂੰ ਸਿੱਧੂ ਦੀ ਖੂਬਸੂਰਤ ਯਾਦ ਦੇਣਾ ਚਾਹੁੰਦੇ ਸੀ ਸਗੋਂ ਉਨ੍ਹਾਂ ਬੇਟੇ ਨਾਲ ਜੁੜੀਆਂ ਯਾਦਾਂ ਨਾਲ ਵੀ ਜੋੜਨਾ ਚਾਹੁੰਦੇ ਸੀ।


ਪ੍ਰੋ .ਕੇਐਸ ਮਾਨ ਨੇ ਕਿਹਾ ਕਿ ਕਾਲਜ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਇਹ ਕਾਰ ਉਸ ਦੇ ਮਾਪਿਆਂ ਨੂੰ ਤੋਹਫ਼ੇ ਵਜੋਂ ਦਿੱਤੀ ਹੈ। ਇਸ ਕਾਰ ਤੇ ਪ੍ਰਦਰਸ਼ਿਤ ਨੰਬਰ ਮੂਸੇਵਾਲਾ ਵੱਲੋਂ ਹੱਥ ਨਾਲ ਲਿਖਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਉਸ ਦਾ ਡਿਜ਼ਾਈਨ ਅਤੇ ਨਾਮ ਵਿੱਚ 5911 ਟਰੈਕਟਰ ਲਈ ਪਿਆਰ ਦਿਖਾਈ ਦੇ ਰਿਹਾ ਹੈ, ਜਿਸ ਨੂੰ ਸਿੱਧੂ ਨੇ ਆਪਣੇ ਟਰੈਕਟਰ ਨੂੰ ਮੌਡੀਵਾਈ ਕਰਵਾ ਕੇ ਆਪਣੇ ਕਾਲੇਜ ਦੇ ਦਿਨਾਂ ਵੱਲੋਂ ਵੇਖੇ ਗਏ ਸੁਫਨੇ ਨੂੰ ਪੂਰਾ ਕੀਤਾ। ਇਹ ਇਲੈਕਟ੍ਰਿਕ ਕਾਰ ਸਿੱਧੂ ਦੇ ਟ੍ਰੈਕਟਰ ਪ੍ਰਤੀ ਕੁਝ ਕਰ ਵਿਖਾਉਣ ਤੇ ਸੁਫਨਾ ਪੂਰਾ ਕਰਨ ਦੇ ਲਈ ਕੀਤੀ ਗਈ ਮਿਹਨਤ ਨੂੰ ਦਰਸਾਉਂਦਾ ਹੈ। 

 ਹੋਰ ਪੜ੍ਹੋ: Babbu Maan:ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ, ਗਾਇਕ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਜਾਣਕਾਰੀ 

ਦੱਸ ਦਈਏ ਕਿ ਹਾਲ ਹੀ ਵਿੱਚ  ਨਾਈਜੀਰੀਅਨ ਰੈਪਰ ਟੀਓਨ ਵੇਨ,ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਪਿੰਡ ਮੂਸਾ ਵਿਖੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟ੍ਰੈਕਟਰ 5911 ਦੀ ਸਵਾਰੀ ਕੀਤੀ ਅਤੇ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨਾਲ ਪਿੰਡ ਮੂਸਾ ਦੀ ਸੈਰ ਕੀਤੀ I ਰੈਪਰ ਟੀਓਨ ਵੇਨ ਨੇ ਕਿਹਾ ਕਿ ਸਿੱਧੂ ਵਰਗਾ  ਨਾਂ ਕਦੇ ਕੋਈ ਸੀ ਤੇ ਨਾਂ ਹੀ ਕੋਈ ਹੋਵੇਗਾ। ਉਹ ਮਲਟੀ ਟੇਲੈਂਟਿੰਗ ਸ਼ਖਸੀਅਤ ਸੀ। 

View this post on Instagram

A post shared by PTC Punjabi (@ptcpunjabi)


Related Post