Sidhu Moose Wala: ਯੂਟਿਊਬ 'ਤੇ ਛਾਇਆ 'ਟਿੱਬਿਆਂ ਦਾ ਪੁੱਤ', ਸਿੱਧੂ ਮੂਸੇਵਾਲਾ ਬਣੇ ਯੂਟਿਊਬ 'ਤੇ 20 ਮਿਲਿਅਨ ਸਬਸਕ੍ਰਾਈਬਰ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ
ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਇੱਕ ਹੋਰ ਰਿਕਾਰਡ ਬਣ ਗਿਆ ਹੈ। ਸਿੱਧੂ ਮੂਸੇਵਾਲਾ ਪੰਜਾਬ ਦੇ ਪਹਿਲੇ ਅਜਿਹੇ ਗਾਇਕ ਬਣ ਗਏ ਹਨ ਜਿਨ੍ਹਾਂ ਨੇ ਯੂਟਿਊਬ 'ਤੇ 20 ਮਿਲਿਅਨ ਤੋਂ ਵੱਧ ਸਬਸਕ੍ਰਾਈਬ ਹਾਸਿਲ ਕੀਤੇ ਹਨ।
Sidhu Moose Wala get 20 million subscribers on YouTube : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਸਾਡੇ ਵਿਚਾਲੇ ਮੌਜੂਦ ਨਹੀਂ ਹਨ, ਪਰ ਅੱਜ ਵੀ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਪੰਜਾਬ ਦੇ ਪਹਿਲੇ ਅਜਿਹੇ ਗਾਇਕ ਬਣ ਗਏ ਹਨ ਜਿਨ੍ਹਾਂ ਨੇ ਯੂਟਿਊਬ 'ਤੇ 20 ਮਿਲਿਅਨ ਤੋਂ ਵੱਧ ਸਬਸਕ੍ਰਾਈਬ ਹਾਸਿਲ ਕੀਤੇ ਹਨ।
ਦੱਸ ਦਈਏ ਕਿ ਆਪਣੇ ਗੀਤਾਂ ਰਾਹੀਂ ਕਈ ਬਿੱਲਬੋਰਡ 'ਤੇ ਛਾਉਣ ਵਾਲੇ ਸਿੱਧੂ ਮੂਸੇਵਾਲਾ ਦੇ ਨਾਮ ਉੱਤੇ ਇੱਕ ਹੋਰ ਨਵਾਂ ਰਿਕਾਰਡ ਬਣ ਗਿਆ ਹੈ। ਜੀ ਹਾਂ ਸਿੱਧੂ ਮੂਸੇਵਾਲਾ ਯੂਟਿਊਬ ਦੇ ਹੁਣ ਡਬਲ ਡਾਇਮੰਡ ਪਲੇਅ ਬਟਨ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ।
ਸਿੱਧੂ ਮੂਸੇਵਾਲਾ ਦੇ ਯੂਟਿਊਬ ਉੱਤੇ 20 ਮਿਲੀਅਨ ਫਾਲੋਅਰਸ ਪੂਰੇ ਹੋ ਗਏ ਹਨ। 20 ਮਿਲੀਅਨ ਫਾਲੋਅਰਸ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਯੂਟਿਊਬ ਵੱਲੋਂ ਸਿੱਧੂ ਮੂਸੇਵਾਲਾ ਨੂੰ ਡਬਲ ਡਾਇਮੰਡ ਪਲੇਅ ਬਟਨ ਮਿਲੇਗਾ। ਜਿੱਥੇ ਇੱਕ ਪਾਸੇ ਇਹ ਖ਼ਬਰ ਸੁਨਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਜ਼ ਬੇਹੱਦ ਖੁਸ਼ ਹਨ, ਉਥੇ ਹੀ ਉਹ ਉਦਾਸ ਵੀ ਹਨ ਕਿ ਉਨ੍ਹਾਂ ਦਾ ਹਰਮਨ ਪਿਆਰਾ ਗਾਇਕ ਇਹ ਅਵਾਰਡ ਹਾਸਿਲ ਕਰਨ ਲਈ ਉਨ੍ਹਾਂ ਦੇ ਵਿਚਾਲੇ ਮੌਜੂਦ ਨਹੀਂ ਹੈ।
ਹੁਣ ਤੱਕ, ਸਿੱਧੂ ਮੂਸੇਵਾਲਾ ਦੇ ਯੂਟਿਊਬ ਉੱਤੇ ਲਗਭਗ 20 ਮਿਲੀਅਨ ਤੋਂਂ ਵੱਧ ਸਬਸਕ੍ਰਾਈਬਰ ਹਨ। ਜ਼ਿਕਰਯੋਗ ਹੈ ਕਿ ਸਿੱਧੂ ਦਾ ਯੂਟਿਊਬ ਅਕਾਊਂਟ ਕਿਸੇ ਵੀ ਪੰਜਾਬੀ ਕਲਾਕਾਰ ਦਾ ਸਭ ਤੋਂ ਵੱਧ ਸਬਸਕ੍ਰਾਈਬ ਕੀਤਾ ਗਿਆ ਚੈਨਲ ਹੈ। ਇਸ ਤੋਂ ਇਲਾਵਾ, ਉਹ ਦੇਸ਼ ਵਿੱਚ ਸਭ ਤੋਂ ਵੱਧ ਸਬਸਕ੍ਰਾਈਬਰ ਹਾਸਿਲ ਕਰਨ ਵਾਲੇ ਪਹਿਲੇ ਸੁਤੰਤਰ ਕਲਾਕਾਰਾਂ ਵਿੱਚੋਂ ਇੱਕ ਸਨ।
ਸਿੱਧੂ ਮੂਸੇ ਵਾਲਾ ਦੇ ਯੂਟਿਊਬ ਅਕਾਊਂਟ 'ਤੇ ਉਨ੍ਹਾਂ ਦਾ ਨਵਾਂ ਗੀਤ 'Mera Na' ਰਿਲੀਜ਼ ਹੋਇਆ ਹੈ। ਇਹ ਗੀਤ ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਗਿਆ। ਇਸ ਗੀਤ ਨੂੰ ਮਹਿਜ਼ 15 ਮਿੰਟਾਂ ਵਿੱਚ ਤਕਰੀਬਨ 1 ਮਿਲਿਅਨ ਤੋਂ ਵੱਧ ਵਿਊਜ਼ ਮਿਲੇ ਹਨ। ਦੱਸ ਦਈਏ ਕਿ ਇਹ ਗੀਤ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਉਨ੍ਹਾਂ ਦਾ ਤੀਜਾ ਗੀਤ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਦੋਂ ਤੋਂ ਦੁਨੀਆ ਭਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਫੈਨਜ਼ ਮਰਹੂਮ ਗਾਇਕ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਸਿੱਧੂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਨਸਾਫ਼ ਦੀ ਮੰਗ ਕਰਨ ਦੀ ਲੜਾਈ ਵਿੱਚ ਉਨ੍ਹਾਂ ਦੇ ਫੈਨਜ਼ ਦਾ ਭਰਪੂਰ ਸਮਰਥਨ ਮਿਲਿਆ।