Good News! ਸਾਬਕਾ ਅਦਾਕਾਰਾ ਸਨਾ ਖ਼ਾਨ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ
ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀ ਅਦਾਕਾਰਾ ਸਨਾ ਖ਼ਾਨ ਮਾਂ ਬਣ ਗਈ ਹੈ। ਸਨਾ ਖ਼ਾਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਸਨਾ ਨੇ ਰੱਬ ਦਾ ਸ਼ੁਕਰਿਆ ਅਦਾ ਕੀਤਾ ਹੈ।
Sana Khan blessed with Baby Boy: ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀ ਅਦਾਕਾਰਾ ਸਨਾ ਖ਼ਾਨ ਅੱਜ ਆਪਣੇ ਪਹਿਲੇ ਬੱਚੇ ਦੀ ਮਾਂ ਬਣ ਗਈ ਹੈ, ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਸਨਾ ਨੇ ਰੱਬ ਦਾ ਸ਼ੁਕਰਿਆ ਅਦਾ ਕੀਤਾ ਹੈ।
ਦੱਸ ਦਈਏ ਕਿ ਅਦਾਕਾਰਾ ਸਨਾ ਖ਼ਾਨ ਨੇ ਭਾਵੇਂ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਪਰ ਅਜੇ ਵੀ ਉਹ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਜੁੜੀ ਹੋਈ ਹੈ। ਅਦਾਕਾਰ ਅਕਸਰ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਪੋਸਟ ਕਰ ਦੱਸਿਆ ਕਿ ਉਹ ਮਾਂ ਬਣ ਗਈ ਹੈ ਤੇ ਉਸ ਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਹੈ।
ਸਨਾ ਖ਼ਾਨ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, "ਅੱਲ੍ਹਾ ਸਾਨੂੰ ਸਾਡੇ ਬੱਚੇ ਲਈ ਸਭ ਤੋਂ ਵਧੀਆ ਸੰਸਕਰਣ ਬਣਾਵੇ। ਅੱਲ੍ਹਾ ਦੀ ਅਮਾਨਤ ਹੈ ਤੇ ਇਸ ਨੂੰ ਬਿਹਤਰ ਬਨਾਉਣਾ ਬੈ। । ਜਜ਼ਕਅੱਲ੍ਹਾ ਖੈਰ, ਤੁਹਾਡੇ ਪਿਆਰ ਅਤੇ ਅਸੀਸਾਂ ਲਈ ਜਿਨ੍ਹਾਂ ਨੇ ਸਾਡੀ ਇਸ ਖੂਬਸੂਰਤ ਯਾਤਰਾ ਵਿੱਚ ਸਾਡੇ ਦਿਲਾਂ ਅਤੇ ਰੂਹਾਂ ਨੂੰ ਖੁਸ਼ ਕੀਤਾ ਹੈ।
ਸਨਾ ਖ਼ਾਨ ਦੀ ਇਸ ਪੋਸਟ 'ਤੇ ਸੈਲਬਸ ਤੇ ਫੈਨਜ਼ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਲਗਾਤਾਰ ਅਦਾਕਾਰਾ ਤੇ ਉਸ ਦੇ ਪਤੀ ਨੂੰ ਮਾਪੇ ਬਨਣ 'ਤੇ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਅਦਾਕਾਰਾ ਆਪਣੇ ਨਿਕਾਹ ਤੋਂ ਢੇਡ ਕੁ ਸਾਲ ਬਾਅਦ ਹੁਣ ਇੱਕ ਬੇਟੇ ਦੀ ਮਾਂ ਬਣ ਗਈ ਹੈ।
ਅਨਸ ਸਈਦ ਹੱਜ 'ਤੇ ਗਏ ਹੋਏ ਸਨ, ਪਤਨੀ ਸਨਾ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਕਿ ਉਹ ਕਦੋਂ ਮੱਕਾ ਤੋਂ ਆਵੇਗਾ। ਅਜਿਹੇ 'ਚ ਸਨਾ ਨੇ ਆਪਣੇ ਪਤੀ ਦੇ ਸਵਾਗਤ ਲਈ ਸ਼ਾਨਦਾਰ ਇੰਤਜ਼ਾਮ ਕੀਤੇ ਸਨ। ਸਨਾ ਨੇ ਹੱਜ ਤੋਂ ਬਾਅਦ ਆਪਣੇ ਆਉਣ ਦੀ ਖੁਸ਼ੀ 'ਚ ਪੂਰੇ ਘਰ ਨੂੰ ਸਜਾਇਆ ਸੀ। ਉਦੋਂ ਹੀ ਅਨਸ ਅਤੇ ਸਨਾ ਨੂੰ ਇਹ ਖੁਸ਼ਖਬਰੀ ਮਿਲੀ।