ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ ' ਦੇ ਟ੍ਰੇਲਰ ਲਾਂਚ ਦੌਰਾਨ ਸਲਮਾਨ ਖ਼ਾਨ ਨੇ ਸ਼ਹਿਨਾਜ਼ ਗਿੱਲ ਨੂੰ ਦਿੱਤੀ ਖ਼ਾਸ ਸਲਾਹ, ਜਾਣੋ
ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਹਾਲ ਹੀ 'ਚ ਇਸ ਫ਼ਿਲਮ ਦੇ ਟ੍ਰੇਲਰ ਈਵੈਂਟ ਦੌਰਾਨ ਸਲਮਾਨ ਖ਼ਾਨ ਸ਼ਹਿਨਾਜ਼ ਨੂੰ ਖ਼ਾਸ ਸਲਾਹ ਦਿੰਦੇ ਹੋਏ ਨਜ਼ਰ ਆਏ।

Salman Khan advice to Shehnaaz Gill: ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਨਾਲ ਆਪਣਾ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਬਿੱਗ ਬੌਸ ਤੋਂ ਬਾਅਦ ਸਲਮਾਨ ਖ਼ਾਨ ਅਤੇ ਸ਼ਹਿਨਾਜ਼ ਗਿੱਲ ਦੀ ਖਾਸ ਬਾਂਡਿੰਗ ਹੈ, ਜਿਸ ਦੀ ਝਲਕ ਕਈ ਵਾਰ ਦੇਖਣ ਨੂੰ ਮਿਲਦੀ ਹੈ।
ਦੱਸ ਦਈਏ ਕਿ ਜਦੋਂ ਤੋਂ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 'ਚ ਹਿੱਸਾ ਲਿਆ ਹੈ, ਉਦੋਂ ਤੋਂ ਸਲਮਾਨ ਅਤੇ ਉਨ੍ਹਾਂ ਦੇ ਕਨੈਕਸ਼ਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਸਲਮਾਨ ਨੂੰ ਘਰ 'ਚ ਕਈ ਵਾਰ ਸ਼ਹਿਨਾਜ਼ ਦੀ ਤਾਰੀਫ ਕਰਦੇ ਦੇਖਿਆ ਗਿਆ। ਇਸ ਤੋਂ ਬਾਅਦ ਸਲਮਾਨ ਹਰ ਮੁਸ਼ਕਿਲ ਸਮੇਂ 'ਚ ਸ਼ਹਿਨਾਜ਼ ਦੇ ਨਾਲ ਖੜ੍ਹੇ ਨਜ਼ਰ ਆਏ।
ਹਾਲ ਹੀ ਵਿੱਚ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਟ੍ਰੇਲਰ ਲਾਂਚ ਦੇ ਦੌਰਾਨ ਸਲਮਾਨ ਖ਼ਾਨ ਸਣੇ ਫ਼ਿਲਮ ਦੀ ਪੂਰੀ ਸਟਾਰ ਕਾਸਟ ਮੌਜੂਦ ਸੀ। ਇਸ ਦੌਰਾਨ ਸਲਮਾਨ ਖ਼ਾਨ ਆਪਣੀ ਪੂਰੀ ਫ਼ਿਲਮ ਟੀਮ ਦੇ ਨਾਲ ਹਾਸਾ-ਮਜ਼ਾਕ ਤੇ ਮਸਤੀ ਕਰਦੇ ਹੋਏ ਨਜ਼ਰ ਆਏ।
ਫ਼ਿਲਮ ਦੇ ਟ੍ਰੇਲਰ ਲਾਂਚ 'ਚ ਵੀ ਸਲਮਾਨ ਖ਼ਾਨ ਅਤੇ ਸ਼ਹਿਨਾਜ਼ ਗਿੱਲ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਜਦੋਂ ਸ਼ਹਿਨਾਜ਼ ਗਿੱਲ ਨੂੰ ਸਵਾਲ ਪੁੱਛਿਆ ਗਿਆ ਤਾਂ ਸਲਮਾਨ ਬਹੁਤ ਹੀ ਮਜ਼ੇਦਾਰ ਤਰੀਕੇ ਨਾਲ 'ਮੂਵ ਆਨ' ਕਹਿੰਦੇ ਹੋਏ ਨਜ਼ਰ ਆਏ। ਸ਼ਹਿਨਾਜ਼ ਨੇ ਵੀ ਆਪਣੇ ਅੰਦਾਜ਼ 'ਚ ਜਵਾਬ ਦਿੱਤਾ ਕਿ ਫ਼ਿਲਮ 'ਚ ਖ਼ੁਦ ਨੂੰ ਦੇਖ ਕੇ ਉਸ ਨੂੰ ਬਹੁਤ ਵਧੀਆ ਲੱਗਾ। ਪਹਿਲਾਂ ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ, ਫਿਰ ਸਲਮਾਨ ਸਰ ਅਤੇ ਹੋਰਨਾਂ ਨੂੰ।
ਸਲਮਾਨ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਕਈ ਵਾਰ ਸੁਰਖੀਆਂ 'ਚ ਰਹੀ ਹੈ। ਜਦੋਂ ਸ਼ਹਿਨਾਜ਼ ਗਿੱਲ ਬਿੱਗ ਬੌਸ ਤੋਂ ਬਾਹਰ ਆਈ ਤਾਂ ਉਸ ਨੇ ਸਲਮਾਨ ਖ਼ਾਨ ਦੀ ਖੂਬ ਤਾਰੀਫ ਕੀਤੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਇਕੱਲੀ ਰਹਿ ਗਈ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਨੇ ਸਮਰਥਨ ਦਿੱਤਾ ਸੀ। ਉਸ ਸਮੇਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਸਲਮਾਨ ਖ਼ਾਨ ਅਤੇ ਸ਼ਹਿਨਾਜ਼ ਗਿੱਲ ਵਿਚਾਲੇ ਕੁਝ ਚੱਲ ਰਿਹਾ ਹੈ।
ਸਲਮਾਨ ਖ਼ਾਨ ਅਤੇ ਸ਼ਹਿਨਾਜ਼ ਗਿੱਲ ਦੀ ਨੇੜਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਦੀ ਸਲਾਹ 'ਤੇ ਹੀ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਮਿਲੀ ਸੀ। ਸ਼ਹਿਨਾਜ਼ ਗਿੱਲ ਵੀ ਇਨ੍ਹੀਂ ਦਿਨੀਂ ਸਲਮਾਨ ਖ਼ਾਨ ਦੀ ਖੂਬ ਤਾਰੀਫ ਕਰ ਰਹੀ ਹੈ। ਸ਼ਹਿਨਾਜ਼ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਨੇ ਸਲਮਾਨ ਤੋਂ ਜ਼ਿੰਦਗੀ ਵਿੱਚ ਅੱਗੇ ਵਧਣਾ ਸਿੱਖਿਆ ਹੈ।
ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਬੋਗ ਬੌਸ 13 ਤੋਂ ਬਾਹਰ ਆਉਣ ਤੋਂ ਬਾਅਦ ਇੱਕ ਸ਼ਾਨਦਾਰ ਬਦਲਾਅ ਕੀਤਾ ਹੈ। ਸ਼ਹਿਨਾਜ਼ ਗਿੱਲ ਬਾਲੀਵੁੱਡ ਸਿਤਾਰਿਆਂ ਨਾਲ ਇੱਕ ਚੈਟ ਸ਼ੋਅ ਦੇਸੀ ਵਾਈਬਸ ਕਰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਐਲਬਮ ਮੂਨ ਰੇਜ ਰਿਲੀਜ਼ ਹੋਈ ਹੈ। ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਵੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ।