ਮੁੜ ਬਿਸ਼ਨੋਈ ਗੈਂਗ ਦੀ ਰਡਾਰ 'ਤੇ ਆਏ ਸਲਮਾਨ ਖਾਨ, ਅਦਾਕਾਰ ਨੂੰ ਮਿਲਿਆਂ ਜਾਨੋ ਮਾਰਨ ਦੀਆਂ ਧਮਕੀਆਂ
ਬਾਲੀਵੁੱਡ ਦੇ ਦਬੰਗ ਯਾਨੀ ਕਿ ਸਲਮਾਨ ਖਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੜ ਇੱਕ ਵਾਰ ਫਿਰ ਤੋਂ ਸਲਮਾਨ ਖ਼ਾਨ ਬਿਸ਼ਨੋਈ ਗੈਂਗ ਦੀ ਰਡਾਰ 'ਤੇ ਆ ਗਏ ਹਨ। ਅਦਾਕਾਰ ਨੂੰ ਮੁੜ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਇਹ ਧਮਕੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਫੇਸਬੁੱਕ ਪੋਸਟ ਰਾਹੀਂ ਦਿੱਤੀ ਗਈ ਹੈ।
Salman Khan recieve death threats again: ਬਾਲੀਵੁੱਡ ਦੇ ਦਬੰਗ ਯਾਨੀ ਕਿ ਸਲਮਾਨ ਖਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੜ ਇੱਕ ਵਾਰ ਫਿਰ ਤੋਂ ਸਲਮਾਨ ਖ਼ਾਨ ਬਿਸ਼ਨੋਈ ਗੈਂਗ ਦੀ ਰਡਾਰ 'ਤੇ ਆ ਗਏ ਹਨ। ਅਦਾਕਾਰ ਨੂੰ ਮੁੜ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਇਹ ਧਮਕੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਫੇਸਬੁੱਕ ਪੋਸਟ ਰਾਹੀਂ ਦਿੱਤੀ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਧਮਕੀ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਇਹ ਜਾਣਕਾਰੀ ਮੁੰਬਈ ਪੁਲਸ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਧਮਕੀ ਮਗਰੋਂ ਸਲਮਾਨ ਨੂੰ ਮੁੰਬਈ ਪੁਲਿਸ ਵਲੋਂ ਪਹਿਲਾਂ ਹੀ ਵਾਈ-ਪਲੱਸ ਸੁਰੱਖਿਆ ਦਿੱਤੀ ਗਈ ਹੈ ਤੇ ਉਨ੍ਹਾਂ ਦੀ ਟੀਮ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ।
Bollywood Actor Salman Khan received a threat through a Facebook post after which his security has been reviewed, say Mumbai Police
— ANI (@ANI) November 29, 2023ਫੇਸਬੁੱਕ ਪੋਸਟ 'ਚ ਦਿੱਤੀ ਧਮਕੀ ਬੀਤੇ ਐਤਵਾਰ ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੂਵਰ 'ਚ ਵ੍ਹਾਈਟ ਰਾਕ ਏਰੀਆ ਸਥਿਤ ਘਰ 'ਤੇ ਫਾਇਰਿੰਗ ਕੀਤੀ ਗਈ ਸੀ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ 'ਤੇ ਇੱਕ ਪੋਸਟ ਕਰਦਿਆਂ ਇਹ ਦਾਅਵਾ ਕੀਤਾ ਸੀ ਕਿ ਇਹ ਗੋਲੀਬਾਰੀ ਉਸ ਨੇ ਕਰਵਾਈ ਹੈ। ਉਸ ਨੇ ਅੱਗੇ ਲਿਖਿਆ ਕਿ ਇਹ ਫਾਇਰਿੰਗ ਸਲਮਾਨ ਖ਼ਾਨ ਲਈ ਵੀ ਸੰਦੇਸ਼ ਹੈ। ਉਸ (ਸਲਮਾਨ) ਨੂੰ ਵਹਿਮ ਹੈ ਕਿ ਦਾਊਦ ਉਸ ਦੀ ਮਦਦ ਕਰ ਦੇਵੇਗਾ, ਪਰ ਉਸ ਨੂੰ ਕੋਈ ਨਹੀਂ ਬਚਾ ਸਕਦਾ।
ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟ 'ਚ ਗਿੱਪੀ ਗਰੇਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਤੂੰ ਸਿੱਧੂ ਮੂਸੇਵਾਲਾ ਦੇ ਮਰਨ 'ਤੇ ਬਹੁਤ ਓਵਰਐਕਟਿੰਗ ਕੀਤੀ ਹੈ। ਤੈਨੂੰ ਸਭ ਪਤਾ ਸੀ ਕਿ ਇਹ ਕਿੰਨਾ ਹੰਕਾਰਿਆ ਬੰਦਾ ਸੀ ਤੇ ਕਿਹੜੇ-ਕਿਹੜੇ ਕ੍ਰਿਮੀਨਲ ਬੰਦਿਆ ਦੇ ਸੰਪਰਕ ਵਿਚ ਸੀ। ਜਦੋਂ ਤਕ ਵਿੱਕੀ ਮਿੱਢੂਖੇੜਾ ਜਿਉਂਦਾ ਸੀ ਤੂੰ ਅੱਗੇ ਪਿੱਛੇ ਤੁਰਿਆ ਫ਼ਿਰਦਾ ਸੀ, ਬਾਅਦ 'ਚ ਸਿੱਧੂ ਦਾ ਜ਼ਿਆਦਾ ਦੁੱਖ ਹੋ ਗਿਆ ਤੈਨੂੰ। ਰਡਾਰ 'ਚ ਆ ਗਿਆ ਤੂੰ ਵੀ ਹੁਣ ਦੱਸਦੇ ਹਾਂ ਤੈਨੂੰ ਹੁਣ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਅਜੇ ਫ਼ਿਲਮ ਛੇਤੀ ਹੀ ਆਵੇਗੀ, ਤਿਆਰ ਰਹਿ। ਕਿਸੇ ਵੀ ਦੇਸ਼ 'ਚ ਭੱਜ ਲਓ ਚੇਤੇ ਰੱਖਿਓ ਮੌਤ ਨੂੰ ਕਿਸੇ ਥਾਂ ਦਾ ਵੀਜ਼ਾ ਨਹੀਂ ਲੈਣਾ ਪੈਂਦਾ ਉੰਨੇ ਜਿੱਥੇ ਆਉਣਾ ਆ ਹੀ ਜਾਣਾ।"
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਮਾਰਚ ਦੇ ਵਿੱਚ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਵੱਲੋਂ ਧਮਕੀ ਭਰਿਆ ਮੇਲ ਮਿਲਿਆ ਸੀ। ਇਸ ਨੂੰ ਲੈ ਕੇ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ ਅਤੇ ਮਾਮਲਾ ਵੀ ਦਰਜ ਕੀਤਾ ਸੀ। ਲਾਰੈਂਸ ਬਿਸ਼ਨੋਈ ਇਸ ਸਮੇਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ) ਵੱਲੋਂ ਜਾਂਚ ਕੀਤੇ ਗਏ ਡਰੱਗ ਤਸਕਰੀ ਮਾਮਲੇ 'ਚ ਸਲਾਖਾਂ ਪਿੱਛੇ ਹੈ।