ਰਣਜੀਤ ਬਾਵਾ ਨੇ ਯੂਕੇ 'ਚ ਆਪਣੇ ਮਿਊਜ਼ਿਕ ਕੰਸਰਟ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਥੇਟਫੋਰਡ ਦੇ ਪ੍ਰਾਚੀਨ ਘਰ ਦਾ ਕੀਤਾ ਦੌਰਾ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਟੂਰ ਲਈ ਯੂਕੇ ਵਿੱਚ ਹਨ। ਇੱਥੇ ਰਣਜੀਤ ਬਾਵਾ ਨੇ ਆਪਣੇ ਮਿਊਜ਼ਿਕ ਕੰਸਰਟ ਤੋਂ ਪਹਿਲਾਂ ਸਿੱਖਾਂ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਗਾਇਕ ਨੇ ਥੇਟਫੋਰਡ ਦੇ ਪ੍ਰਾਚੀਨ ਘਰ ਦਾ ਦੌਰਾ ਕੀਤਾ।

By  Pushp Raj June 6th 2023 07:05 PM -- Updated: June 6th 2023 07:18 PM

Ranjit Bawa pays tribute to Maharaja Duleep Singh: ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਸਾਦਗੀ ਤੇ ਸਹਿਜ਼ ਗਾਇਕੀ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਚੱਲਦੇ ਗਾਇਕ ਦੀ ਦੇਸ਼ ਤੇ ਵਿਦੇਸ਼ਾਂ ਵਿੱਚ ਵੱਡੀ ਫੈਨ ਫਾਲੋਇੰਗ ਹੈ। 

ਦੱਸ ਦਈਏ ਕਿ ਇਨ੍ਹੀਂ ਦਿਨੀਂ ਰਣਜੀਤ ਬਾਵਾ ਆਪਣੇ ਮਿਊਜ਼ਿਕਲ ਟੂਰ ਲਈ ਯੂਕੇ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਹਰ ਅਪਡੇਟ ਸਾਂਝੀ ਕਰਦੇ ਰਹਿੰਦੇ ਹਨ। ਗਾਇਕ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦਾ ਹਰ ਅਪਡੇਟ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨੂੰ ਦਿੰਦੇ ਹਨ। 


ਗਾਇਕ ਰਣਜੀਤ ਬਾਵਾ ਨੇ ਆਪਣੇ ਯੂਕੇ ਟੂਰ ਦੌਰਾਨ ਕਈ ਇਤਿਹਾਸਿਕ ਥਾਵਾਂ ਦਾ ਦੌਰਾ ਕੀਤਾ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਆਧਿਕਾਰਿਤ ਇੰਸਟਾਗ੍ਰਾਮ ਪੋਸਟ ਉੱਤੇ ਸ਼ੇਅਰ ਕੀਤੀਆਂ ਹਨ। ਡ੍ਰੀਮਚੇਜ਼ਰਜ਼ ਅਤੇ ਇਤਿਹਾਸਕਾਰ ਪੀਟਰ ਬੈਂਸ ਨੇ ਰਣਜੀਤ ਬਾਵਾ ਲਈ ਇਹ ਟੂਰ ਆਯੋਜਿਤ ਕੀਤਾ। 

ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣੀ ਇੰਸਟਾ ਪੋਸਟ ਦੇ ਵਿੱਚ ਦੱਸਿਆ ਕਿ ਉਹ ਆਪਣੇ ਮਿਊਜ਼ਿਕ ਕੰਸਰਟ ਤੋਂ ਪਹਿਲਾਂ ਸਿੱਖਾਂ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਗਾਇਕ ਨੇ ਮਹਾਰਾਜਾ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਥੇਟਫੋਰਡ ਦੇ ਪ੍ਰਾਚੀਨ ਘਰ ਦਾ ਦੌਰਾ ਕੀਤਾ। ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। 

ਗਾਇਕ ਨੇ ਆਪਣੀ ਪੋਸਟ ਵਿੱਚ ਮਹਾਰਾਜਾ ਦਲੀਪ ਸਿੰਘ ਬਾਰੇ ਲਿਖਿਆ, 'ਮਹਾਰਾਜਾ ਦਲੀਪ ਸਿੰਘ ( 1838-1893) ਸਿੱਖਾਂ ਦੇ ਆਖਰੀ ਬਾਦਸ਼ਾਹ ਜਿੰਨ੍ਹਾਂ ਨੂੰ ਸਿੱਖ ਰਾਜ ਖੁਸਣ ਉਪਰੰਤ ਅੰਗਰੇਜਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ । ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਆਖਰੀ ਦਮ ਤੱਕ ਜੱਦੋਜਹਿਦ ਕੀਤੀ ।ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ "ਸਿੱਖ" ਨੀਤਾਂ ਪਤ੍ਰੀ " ਰਾਜ ਕਰੇਗਾ ਖਾਲਸਾ " ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸ਼ੰਘਰਸ਼ਸ਼ੀਲ ਹੈ 🙏🙏। '

ਗਾਇਕ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਫੈਨਜ਼ ਨੇ ਆਖਿਆ ਹਰ ਗਾਇਕ ਨੂੰ ਅਜਿਹਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਧਰਮ ਤੇ ਆਪਣੀ ਅਸਲ ਹੌਂਦ ਦੀਆਂ ਜੜ੍ਹਾਂ ਦੇ ਨਾਲ ਜੁੜਿਆ ਰਹੇ। ਇੱਕ ਹੋਰ ਫੈਨ ਨੇ ਕਿਹਾ, 'ਕਲਾਕਾਰ ਦੇ ਹੱਥ ਬਹੁਤ ਭਾਰੀ ਤਾਕਤ ਹੁੰਦੀ ਤੁਸੀਂ ਪੀੜੀਆਂ ਨੂੰ ਇਤਿਹਾਸ ਨਾਲ਼ ਹੋਰ ਗੂੜਾ ਵੀ ਕਰ ਸਕਦੇ ਓ ਤੇ ਫਿਕਾ ਵੀ | ਮਾਣ ਏ ਤੁਹਾਡੇ ਵਰਗੇ ਹੀਰਿਆਂ ਤੇ |❤️🙌'

  View this post on Instagram

A post shared by Ranjit Bawa (@ranjitbawa)

ਹੋਰ ਪੜ੍ਹੋ: ਫ਼ਿਲਮ ‘ਮੌੜ’ ਦੀ ਟੀਮ ਨੇ ਰਿਲੀਜ਼ ਤੋਂ ਪਹਿਲਾਂ ਜਿਊਣਾ ਮੌੜ ਦੀ ਸਮਾਧ ‘ਤੇ ਪਹੁੰਚ ਕੇ ਕੀਤਾ ਸਿਜਦਾ, ਸਾਹਮਣੇ ਆਈ ਤਸਵੀਰ  


ਵਰਕ ਫਰੰਟ ਦੀ ਗੱਲ ਕਰੀਏ ਤਾਂ  ਹੁਣ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਫ਼ਿਲਮ 'ਲੈਂਬਰਗਿੰਨੀ' ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ। ਦਰਸ਼ਕ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


Related Post