Ranjit Bawa: ਰਣਜੀਤ ਬਾਵਾ ਦੇ ਸੰਗੀਤ ਜਗਤ 'ਚ ਪੂਰੇ ਕੀਤੇ 10 ਸਾਲ, ਇਸ ਗੀਤ ਰਾਹੀਂ ਗਾਇਕ ਨੇ ਹਾਸਿਲ ਕੀਤੀ ਸੀ ਕਾਮਯਾਬੀ
ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਅੱਜ ਦੇ ਦਿਨ ਸੰਗੀਤ ਜਗਤ 'ਚ 10 ਸਾਲ ਪੂਰੇ ਕਰ ਲਏ ਹਨ। ਆਪਣੀ ਵੱਖਰੇ ਅੰਦਾਜ਼ ਗਾਇਕੀ ਕਰਨ ਨੂੰ ਲੈ ਕੇ ਰਣਜੀਤ ਬਾਵਾ ਲੋਕਾਂ ਦੇ ਪਸੰਦੀਦਾ ਗਾਇਕ ਹਨ। ਗਾਇਕ ਨੇ ਸੰਗੀਤ ਜਗਤ 'ਚ ਆਪਣੇ 10 ਸਾਲ ਪੂਰੇ ਹੋਣ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਫੈਨਜ਼ ਨੂੰ ਧੰਨਵਾਦ ਕਿਹਾ ਹੈ।
Ranjit Bawa Complete 10 Year Music Industry: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ (Ranjit Bawa) ਹਾਲ ਹੀ ਵਿੱਚ ਆਪਣੀ ਫ਼ਿਲਮ ਲੈਂਬਰਗਿਨੀ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਉਨ੍ਹਾਂ ਵੱਲ਼ੋਂ ਗਾਏ ਗੀਤਾਂ ਨੂੰ ਨਾਂ ਮਹਿਜ਼ ਦੇਸ਼ ਬਲਕਿ ਵਿਦੇਸ਼ਾਂ ਬੈਠੇ ਪੰਜਾਬੀ ਸਰੋਤੇ ਵੀ ਬੇਹੱਦ ਪਸੰਦ ਕਰਦੇ ਹਨ।
ਦੱਸ ਦੇਈਏ ਕਿ ਆਪਣੀ ਗਾਇਕੀ ਦੇ ਦਮ ਨੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਰਣਜੀਤ ਬਾਵਾ ਨੇ ਹਾਲ ਹੀ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ 10 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਕਲਾਕਾਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਲੰਬੀ ਪੋਸਟ ਸਾਂਝਾ ਕਰਦੇ ਹੋਏ ਗਾਇਕ ਨੇ ਸਰੋਤਿਆਂ ਤੇ ਫੈਨਜ਼ ਨੂੰ ਧੰਨਵਾਦ ਕਿਹਾ ਹੈ।
ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਅੱਜ 13 ਜੂਨ 2023 ਨੂੰ ਗਾਇਕੀ ਦੇ ਖੇਤਰ ਵਿੱਚ 10 ਸਾਲ ਪੂਰੇ ਹੋਏ , 13 ਜੂਨ 2013 ਨੂੰ ਜੱਟ ਦੀ ਅਕਲ (ਪੰਜਆਬ ਰਿਕਰਾਡਜ) ਨੇ ਰਿਲੀਜ਼ ਕੀਤਾ ਸੀ। ਇਸ ਗੀਤ ਨੇ ਮੈਨੂੰ ਲੋਕਾਂ ਸਾਹਮਣੇ ਬਹੁਤ ਮਾਣ ਸਤਿਕਾਰ ਦਿੱਤਾ, ਇੰਨ੍ਹਾਂ 10 ਸਾਲਾਂ ਵਿੱਚ ਤੁਹਾਡੇ ਲੋਕਾਂ ਵੱਲੋ ਅਥਾਹ ਮਹੁੱਬਤ ਪਿਆਰ, ਆਲੋਚਨਾ , ਹਿੱਟ , ਫਲੋਪ ਸਭ ਕੁਝ ਖਿੜੇ ਮੱਥੇ ਪਰਵਾਨ ਕੀਤਾ।
ਰਣਜੀਤ ਬਾਵਾ ਨੇ ਅੱਗੇ ਲਿਖਿਆ ਬਹੁਤ ਸਾਰੇ ਗਾਣੇ ਤੁਸੀ ਸੁਪਰਹਿੱਟ ਕੀਤੇ ਨਾਲ ਹੀ ਬਹੁਤ ਐਸੇ ਵੀ ਗੀਤ ਰਹੇ ਜੋ ਤੁਸੀ ਨਹੀਂ ਵੀ ਪਸੰਦ ਕੀਤੇ 🙏🏻ਪਹਿਲੀ ਐਲਬਮ ਮਿੱਟੀ ਦਾ ਬਾਵਾ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਦੇ ਨਾਲ- ਨਾਲ ਦੁਨੀਆਂ ਭਰ ਵਿੱਚ ਹਰ ਸਟੇਜ ਸ਼ੋਅ ਤੇ ਤੁਸੀ ਲੋਕਾਂ ਮਾਣ ਸਤਿਕਾਰ ਦਿੱਤਾ 🙏🏻ਸਿਆਣੇ ਕਹਿੰਦੇ ਕਲਾਕਾਰ ਹਮੇਸ਼ਾ ਉਹ ਗਾਵੇ ਜੋ ਹਰ ਵਰਗ ਨੂੰ ਪਸੰਦ ਆਵੇ ਤੇ ਹਰ ਘਰ ਪਰਿਵਾਰ ਵਿੱਚ ਸੁਣਿਆ ਜਾਵੇ।
ਮਿੱਟੀ ਦਾ ਬਾਵਾ 2 ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਬਹੁਤ ਮਿਹਨਤ ਨਾਲ ਨਾਲ ਇੱਕ ਇੱਕ ਗੀਤ ਚੁਣ ਕੇ ਇਸ ਨੂੰ ਤਿਆਰ ਕੀਤਾ ਹੈ ।ਹਰ ਗੀਤਕਾਰ , ਸੰਗੀਤਕਾਰ ਦਾ ਬਹੁਤ ਯੋਗਦਾਨ ਹੈ ਇਸ ਵਿੱਚ , ਮੈਂ ਆਸ ਕਰਦਾ ਇਹ ਵੀ ਮੇਰੀ ਜਿੰਦਗੀ ਦੀ ਇੱਕ ਅਹਿਮ ਐਲਬਮ ਹੋਵੇਗੀ ਤੇ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਜਗਾਹ ਰੱਖੇਗੀ 🙏🏻ਪਿਆਰ ਬਣਾਈ ਰੱਖਿਉ 🙏🏻ਪੰਜਾਬ ਪੰਜਾਬੀ ਜਿੰਦਾਬਾਦ ।ਮਿੱਟੀ ਦਾ ਬਾਵਾ... ਮਾਲਕ ਤੰਦਰੁਸਤੀ ਦੇਵੇ ਤੇ ਤੁਹਾਡੇ ਲੋਕਾਂ ਦਾ ਪਿਆਰ ਬਣਾਈ ਰੱਖੇ ਹਾਲੇ ਬਹੁਤ ਮੰਜਿਲਾਂ ਨੂੰ ਫਤਿਹ ਕਰਨਾ 🙏🏻ਸਰਬੱਤ ਦਾ ਭਲਾ...
ਦੱਸ ਦੇਈਏ ਕਿ ਇਸਦੇ ਨਾਲ ਹੀ ਕਲਾਕਾਰ ਵੱਲੋਂ ਕੁਝ ਲੋਕਾਂ ਦਾ ਧੰਨਵਾਦ ਕਰਦੇ ਹੋਏ ਟੈਗ ਵੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਲਿਖਿਆ, @harwindersidhu ਬਾਈ ਧੰਨਵਾਦ @charanlikhariofficial @preethundalmohaliwala #virsaarts #panjaabrecords ਜੱਟ ਦੀ ਅਕਲ ਵਾਲੀ ਸਾਰੀ ਟੀਮ ਦਾ ਹਮੇਸ਼ਾ ਦਿਲੋਂ ਧੰਨਵਾਦ...।
ਵਰਕ ਫਰੰਟ ਦੀ ਗੱਲ ਕਰਿਏ ਤਾਂ ਰਣਜੀਤ ਬਾਵਾ ਹਾਲ ਹੀ ਵਿੱਚ ਫਿਲਮ 'ਲੈਂਬਰਗਿੰਨੀ' ਵਿੱਚ ਦਿਖਾਈ ਦਿੱਤੇ। ਜਿਸ ਨੂੰ ਦਰਸ਼ਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।