Rakhi 2023: ਸੱਜੇ ਗੁੱਟ 'ਤੇ ਹੀ ਕਿਉਂ ਬੰਨ੍ਹਣੀ ਚਾਹੀਦੀ ਹੈ ਰੱਖੜੀ, ਜਾਣੋ ਇਸ ਦੇ ਕਾਰਨ ਤੇ ਪ੍ਰਭਾਵ

ਰਤ 'ਚ ਰੱਖੜੀ ਦਾ ਵਿਸ਼ੇਸ਼ ਮਹੱਤਵ ਹੈ। ਦੇਸ਼ ਵਿਚ ਹਰ ਸਾਲ ਰੱਖੜੀ ਦਾ ਤਿਉਹਾਰ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ ਤੇ ਭਰਾ ਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨਦੀਆਂ ਹਨ। ਇਸ ਸਾਲ ਰੱਖੜੀ ਦਾ ਤਿਉਹਾਰ 30 ਅਗਸਤ ਯਾਨੀ ਕਿ ਬੁੱਧਵਾਰ ਨੂੰ ਹੈ, ਰ ਕੀ ਤੁਸੀਂ ਜਾਣਦੇ ਹੋ ਕਿ ਰੱਖੜੀ ਸੱਜੇ ਗੁੱਟ ਉੱਤੇ ਹੀ ਕਿਉਂ ਬੰਨ੍ਹੀ ਜਾਂਦੀ ਹੈ। ਇਸ ਦੇ ਪਿੱਛੇ ਕਈ ਆਯੁਰਵੈਦਿਕ, ਧਾਰਮਿਕ ਅਤੇ ਮਨੋਵਿਗਿਆਨਕ ਕਾਰਨ ਹਨ। ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਬਾਰੇ।

By  Pushp Raj August 29th 2023 11:10 AM

Rakhi 2023: ਭਾਰਤ 'ਚ ਰੱਖੜੀ ਦਾ ਵਿਸ਼ੇਸ਼ ਮਹੱਤਵ ਹੈ। ਦੇਸ਼ ਵਿਚ ਹਰ ਸਾਲ ਰੱਖੜੀ ਦਾ ਤਿਉਹਾਰ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ ਤੇ ਭਰਾ ਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨਦੀਆਂ ਹਨ। ਇਸ ਸਾਲ ਰੱਖੜੀ ਦਾ ਤਿਉਹਾਰ 30 ਅਗਸਤ ਯਾਨੀ ਕਿ ਬੁੱਧਵਾਰ ਨੂੰ ਹੈ। 

ਧਰਮ ਤੇ ਆਯੁਰਵੈਦ ਵਿੱਚ ਵੀ ਰੱਖੜੀ ਬੰਨਣ ਨੂੰ ਸ਼ੁਭ ਮੰਨਿਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰੱਖੜੀ ਸੱਜੇ ਗੁੱਟ ਉੱਤੇ ਹੀ ਕਿਉਂ ਬੰਨ੍ਹੀ ਜਾਂਦੀ ਹੈ। ਇਸ ਦੇ ਪਿੱਛੇ ਕਈ ਆਯੁਰਵੈਦਿਕ, ਧਾਰਮਿਕ ਅਤੇ ਮਨੋਵਿਗਿਆਨਕ ਕਾਰਨ ਹਨ। ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਬਾਰੇ। 


ਸੱਜੇ ਗੁੱਟ ‘ਤੇ ਹੀ ਕਿਉਂ ਬੰਨ੍ਹੀ ਜਾਂਦੀ ਹੈ ਰੱਖੜੀ

ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਵੱਡੇ ਬਜ਼ੁਰਗ ਆਖਦੇ ਨੇ ਕੀ ਭਰਾ ਨੂੰ ਜਦੋਂ ਵੀ ਰੱਖੜੀ ਬੰਨ੍ਹੋ ਤਾਂ ਸਜੇ ਗੁੱਟ 'ਤੇ ਹੀ ਬੰਨ੍ਹੋ, ਤੁਸੀਂ ਵੀ ਸੋਚਦੇ ਹੋਵੋਂਗੇ ਕਿ ਆਖਿਰ ਇਸ ਪਿੱਛੇ ਕੀ ਕਾਰਨ ਹੈ। 

ਸਾਡੀਆਂ ਧਾਰਮਿਕ ਮਾਨਤਵਾਂ ਦੇ ਅਨੁਸਾਰ ਸਾਡੇ ਸਰੀਰ ਦੇ ਸੱਜੇ ਪਾਸੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਧਾਰਮਿਕ ਕੰਮਾਂ ਵਿਚ ਸਾਰੇ ਕੰਮ ਸੱਜੇ ਹੱਥ ਨਾਲ ਹੀ ਕੀਤੇ ਜਾਂਦੇ ਹਨ। ਇਸ ਲਈ ਰੱਖੜੀ ਨੂੰ ਹਮੇਸ਼ਾ ਸੱਜੇ ਹੱਥ ਦੇ ਗੁੱਟ ਉੱਤੇ ਹੀ ਬੰਨ੍ਹਣਾ ਚਾਹੀਦਾ ਹੈ। ਇਸ ਨਾਲ ਪੂਰੇ ਸਰੀਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ।

ਧਾਰਮਿਕ ਮਾਨਤਾਵਾਂ ਵਿਚ ਸੱਜ ਹੱਥ ਨੂੰ ਵਰਤਮਾਨ ਜੀਵਨ ਦੇ ਕਰਮਾਂ ਦਾ ਹੱਥ ਮੰਨਿਆ ਜਾਂਦਾ ਹੈ। ਇਸ ਲਈ ਕੋਈ ਵੀ ਚੜ੍ਹਾਵਾਂ ਚੜ੍ਹਾਉਣ ਜਾਂ ਦਾਨ ਦੇਣ ਵੇਲੇ ਸੱਜੇ ਹੱਥ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਅਤੇ ਪੂਜਾ ਦੀ ਖੰਮਣੀ ਵੀ ਸੱਜੇ ਗੁੱਟ ਉੱਤੇ ਵੀ ਬੰਨ੍ਹੀ ਜਾਂਦੀ ਹੈ। ਇਸ ਲਈ ਰੱਖੜੀ ਨੂੰ ਸੱਜੇ ਗੁੱਟ ਉੱਤੇ ਬੰਨ੍ਹਣਾ ਸ਼ੁਭ ਮੰਨਿਆ ਜਾਂਦਾ ਹੈ।

ਆਯੁਰਵੇਦ ਦੇ ਮੁਤਾਬਕ ਵੀ ਰੱਖੜੀ ਨੂੰ ਸੱਜੇ ਗੁੱਟ ਉੱਤੇ ਹੀ ਬੰਨ੍ਹਣਾ ਚਾਹੀਦਾ ਹੈ। ਇਸ ਨਾਲ ਵਾਤ, ਪਿੱਤ ਤੇ ਕਫ਼ ਦਾ ਪ੍ਰਭਾਵ ਸੰਤੁਲਿਤ ਹੁੰਦਾ ਹੈ। ਸਰੀਰ ਵਿਚ ਵਾਤ, ਪਿੱਤ ਤੇ ਕਫ਼ ਦੇ ਅਸੰਤੁਲਿਤ ਹੋਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ।

ਮਨੋਵਿਗਿਆਨੀਆਂ ਮੁਤਾਬਕ ਵੀ ਰੱਖੜੀ ਨੂੰ ਸੱਜੇ ਗੁੱਟ ਉੱਤੇ ਬੰਨ੍ਹਣਾ ਚੰਗਾ ਮੰਨਿਆ ਜਾਂਦਾ ਹੈ। ਸੱਜੇ ਗੁੱਟ ਉੱਤੇ ਰੱਖੜੀ ਬੰਨ੍ਹਣ ਨਾਲ ਸਮੁੱਚੇ ਮਨ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਨਾਲ ਮਨ ਮਜ਼ਬੂਤ ਹੁੰਦਾ ਹੈ ਅਤੇ ਇੱਕ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ।

ਮਨੋਵਿਗਿਆਨ ਦੇ ਮੁਤਾਬਕ ਸੱਜੇ ਗੁੱਟੇ ਉੱਤੇ ਰੱਖੜੀ ਬੰਨ੍ਹਣ ਨਾਲ ਆਤਮ ਵਿਸਵਾਸ਼ ਵਿਚ ਵਾਧਾ ਹੁੰਦਾ ਹੈ ਅਤੇ ਪੂਰੇ ਸਰੀਰ ਵਿਚ ਸਕਾਰਾਤਕਮ ਊਰਜਾ ਮਹਿਸੂਸ ਹੁੰਦੀ ਹੈ। ਇਸ ਨਾਲ ਸੋਚ ਵੀ ਸਕਾਰਾਤਮਕ ਬਣਦੀ ਹੈ।


ਹੋਰ ਪੜ੍ਹੋ: Karan Aujla: ਕਰਨ ਔਜਲਾ ਤੇ ਅਵਰੀਤ ਸਿੰਘ ਸਿੱਧੂ ਵਿਚਾਲੇ ਛਿੜੀ ਬਹਿਸ, ਗੀਤ 'ਮਾਂ ਬੋਲਦੀ' ਨੂੰ ਲੈ ਕੇ ਹੋਏ ਆਹਮੋ-ਸਾਹਮਣੇ 

ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ

ਰੱਖੜੀ ਦੇ ਧਾਗੇ ਦੀ ਰਸਮ ਦਾ ਸਮਾਂ - 30 ਅਗਸਤ ਨੂੰ ਰਾਤ 9:01 ਵਜੇ ਤੋਂ ਬਾਅਦ

ਰੱਖੜੀ ਭਾਦਰ ਦਾ ਅੰਤਮ ਸਮਾਂ - 30 ਅਗਸਤ ਨੂੰ ਰਾਤ 09:01 ਵਜੇ

ਰਕਸ਼ਾ ਬੰਧਨ ਭਾਦਰ   - ਸ਼ਾਮ 05:30 ਤੋਂ ਸ਼ਾਮ 06:31 ਤੱਕ

ਰਕਸ਼ਾ ਬੰਧਨ ਭਾਦਰ ਮੁਖ - ਸ਼ਾਮ 06:31 ਤੋਂ ਰਾਤ 08:11 ਤੱਕ

Related Post