Mika Singh: ਗਾਇਕ ਮੀਕਾ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਗਿਆ ਦਾਖਲ

ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਹ ਵੀ ਖ਼ਬਰ ਹੈ ਕਿ ਮੀਕਾ ਸਿੰਘ ਨੂੰ ਹਸਪਤਾਲ 'ਚ ਵੀ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸੀ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਸਫ਼ਰ ਕਰਨਾ ਪੈ ਰਿਹਾ ਸੀ। ਇਸ ਕਾਰਨ ਉਹ ਬੁਰੀ ਤਰ੍ਹਾਂ ਬੀਮਾਰ ਹੋ ਗਏ ਹਨ।

By  Pushp Raj August 9th 2023 03:21 PM

Mika Singh admitted in hospital:  ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਹ ਵੀ ਖ਼ਬਰ ਹੈ ਕਿ ਮੀਕਾ ਸਿੰਘ ਨੂੰ ਹਸਪਤਾਲ 'ਚ ਵੀ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸੀ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਸਫ਼ਰ ਕਰਨਾ ਪੈ ਰਿਹਾ ਸੀ। ਇਸ ਕਾਰਨ ਉਹ ਬੁਰੀ ਤਰ੍ਹਾਂ ਬੀਮਾਰ ਹੋ ਗਏ ਹਨ। 

View this post on Instagram

A post shared by Viral Bhayani (@viralbhayani)


ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੀਕਾ ਸਿੰਘ ਨੇ ਗੀਤਕਾਰ ਕੁਮਾਰ ਨੂੰ ਹੀਰੇ ਦੀ ਮੁੰਦਰੀ ਤੋਹਫ਼ੇ ਵਜੋਂ ਦਿੱਤੀ ਸੀ। ਇਸ ਖ਼ਬਰ ਤੋਂ ਬਾਅਦ ਮੀਕਾ ਸਿੰਘ ਕਾਫ਼ੀ ਸੁਰਖੀਆਂ 'ਚ ਆਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਮੁੰਦਰੀ ਦੀ ਕੀਮਤ 18 ਲੱਖ ਰੁਪਏ ਦੱਸੀ ਜਾ ਰਹੀ ਹੈ। ਕੁਮਾਰ ਅਤੇ ਮੀਕਾ ਸਿੰਘ ਦੀ ਦੋਸਤੀ ਬਹੁਤ ਡੂੰਘੀ ਹੈ। ਕੁਮਾਰ ਨੇ ਮੀਕਾ ਸਿੰਘ ਦੇ ਕਈ ਹਿੱਟ ਗੀਤ ਲਿਖੇ ਹਨ, ਜਿਨ੍ਹਾਂ 'ਚ 'ਸੁਬਹ ਹੋ ਨਾ ਦੇ', 'ਆਪਕਾ ਕੀ ਹੋਗਾ ਜਨਬੇ ਅਲੀ' ਸ਼ਾਮਲ ਹਨ।

ਮੀਕਾ ਸਿੰਘ ਦੀ ਟੀਮ ਨੇ ਉਨ੍ਹਾਂ ਦੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਮੀਕਾ ਸਿੰਘ ਦੀ ਹੈਲਥ ਅਪਡੇਟ ਜਾਰੀ ਕੀਤਾ ਹੈ। ਇਸ 'ਚ ਮੀਕਾ ਸਿੰਘ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੇ ਅਗਲੇ ਕੁਝ ਮਿਊਜ਼ਿਕ ਕੰਸਰਟ ਮੁਲਤਵੀ ਕਰ ਦਿੱਤੇ ਗਏ ਹਨ। 

ਮੀਕਾ ਸਿੰਘ ਦੀ ਟੀਮ ਨੇ ਉਨ੍ਹਾਂ ਦਾ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਮੀਕਾ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲਾਈਵ ਸ਼ੋਅ ਕਰ ਰਹੇ ਹਨ। ਮੀਕਾ ਸਿੰਘ ਨੇ ਅਮਰੀਕਾ 'ਚ ਲਗਾਤਾਰ 21 ਸੁਪਰਹਿੱਟ ਸ਼ੋਅ ਕੀਤੇ। ਅਜਿਹੇ 'ਚ ਉਹ ਬੀਮਾਰ ਪੈ ਗਏ ਹੈ। 2 ਮਹੀਨੇ ਤੱਕ ਲਗਾਤਾਰ ਸਫ਼ਰ ਕਰਨ ਅਤੇ ਸ਼ੋਅ ਕਰਨ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਤਿੰਨ ਹਫ਼ਤੇ ਕੰਮਪਲੀਟ ਰੈਸਟ ਕਰਨ ਦੀ ਸਲਾਹ ਦਿੱਤੀ ਹੈ। 

View this post on Instagram

A post shared by Mika Singh (@mikasingh)


ਹੋਰ ਪੜ੍ਹੋ: Don 3 Teaser: ਰਣਵੀਰ ਸਿੰਘ ਬਣੇ  ਨਵੇਂ ਡੌਨ, ਲੋਕਾਂ ਨੇ ਰਣਵੀਰ ਟ੍ਰੋਲ ਕਰਦੇ ਹੋਏ ਕਿਹਾ ਸਸਤਾ ਡੌਨ 

ਇਸੇ ਕਾਰਨ ਮੀਕਾ ਸਿੰਘ ਨੇ ਆਪਣੇ ਆਉਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ। ਇਹ ਸ਼ੋਅ ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਹੋਣੇ ਸਨ। ਫੈਨਜ਼ ਲਗਾਤਾਰ ਗਾਇਕ ਦੇ ਜਲਦ ਹੀ ਠੀਕ ਹੋਣ ਦੀ ਦੁਆ ਕਰ ਰਹੇ ਹਨ। 


Related Post