ਪੰਜਾਬੀ ਗਾਇਕ ਮਨਕੀਰਤ ਔਲਖ ਤੇ ਹੈਪੀ ਰਾਏਕੋਟੀ ਦੇ ਖਿਲਾਫ ਦਰਜ ਹੋਇਆ ਮਾਮਲਾ, ਗੰਨ ਕਲਚਰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ
ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirat Aulakh ) ਅਤੇ ਹੈਪੀ ਰਾਏਕੋਟੀ (Happy Raikoti) ਮੁੜ ਵੱਡੀ ਮੁਸ਼ਕਲ 'ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਇੱਕ ਵਿਅਕਤੀ ਨੇ ਦੋਹਾਂ ਗਾਇਕਾਂ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਨ੍ਹਾਂ 'ਤੇ ਗੀਤਾਂ ਰਾਹੀਂ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾਏ ਹਨ।
Mankirat Aulakh and Happy Raikoti face legal action: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Punjabi singer Mankeerat Aulakh) ਅਤੇ ਹੈਪੀ ਰਾਏਕੋਟੀ (Happy Raikoti) ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਣ ਵਾਲੀਆਂ ਹਨ। ਦੋਵਾਂ 'ਤੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਦਰਅਸਲ, ਪੰਜਾਬ ਦੇ ਜਲੰਧਰ ਸ਼ਹਿਰ ਤੋਂ ਮਨਦੀਪ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਇਨ੍ਹਾਂ ਦੋਹਾਂ ਗਾਇਕਾਂ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 2 ਵਿੱਚ ਦੋਹਾਂ ਗਾਇਕਾਂ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੋਵਾਂ ਗਾਇਕਾਂ ਖ਼ਿਲਾਫ਼ ਮਿਲੀ ਸ਼ਿਕਾਇਤ 'ਚ ਉਨ੍ਹਾਂ ਜਲਦ ਪੇਸ਼ ਹੋਣ ਤੇ ਬਿਆਨ ਦਿੰਦੇ ਹੋਏ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ।
ਮਨਦੀਪ ਸਿੰਘ ਨੇ ਪਹਿਲਾਂ ਹੈਪੀ ਰਾਏਕੋਟੀ ਦੇ ਗੀਤ 'ਫੋਟੋਸ਼ੂਟ' 'ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਖ਼ਿਲਾਫ਼ ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ, ਜਦੋਂ ਕਿ 12 ਅਪ੍ਰੈਲ ਨੂੰ ਮਨਕੀਰਤ ਔਲਖ ਖ਼ਿਲਾਫ਼ ਉਸ ਦੇ ਗੀਤ rise in shine 'ਚ ਗੰਨ ਕਲਚਰ ਨੂੰ ਪ੍ਰਮੋਟ ਕਰਨ 'ਤੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ।
ਇਨ੍ਹਾਂ ਹੀ ਸ਼ਿਕਾਇਤਾਂ ਦੇ ਆਧਾਰ 'ਤੇ ਅੱਜ ਪੁਲਿਸ ਨੇ ਮਨਦੀਪ ਸਿੰਘ ਨੂੰ ਤਲਬ ਕਰਕੇ ਦੋਵਾਂ ਗਾਇਕਾਂ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ। ਦੂਜੇ ਪਾਸੇ ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਦੋਹਾਂ ਗਾਇਕਾਂ ਨੂੰ ਬੁਲਾ ਕੇ ਜਾਂਚ 'ਚ ਸ਼ਾਮਿਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।