ਪੰਜਾਬੀ ਅਦਾਕਾਰਾ ਤਾਨੀਆ ਨੂੰ ਬਤੌਰ ਯੰਗ ਪਰਫਾਰਮਰ 'ਸ਼ਾਨ ਪੰਜਾਬ ਦੀ' ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਫੈਨਜ਼ ਨੇ ਦਿੱਤੀ ਵਧਾਈ
ਪੰਜਾਬੀ ਅਦਾਕਾਰਾ ਤਾਨੀਆ ਲਗਾਤਾਰ ਆਪਣੇ ਅਗਲੇ ਫ਼ਿਲਮ ਪ੍ਰੋਜੈਕਟਸ ਲਈ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਜਲਦ ਹੀ ਸੋਨਮ ਬਾਜਵਾ ਨਾਲ ਅਗਲੀ ਫ਼ਿਲਮ ਦੀ ਤਿਆਰੀ ਰੁਝੀ ਹੋਈ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ 'ਸ਼ਾਨ ਪੰਜਾਬ ਦੀ' ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
Tania honored with Shaan Punjab Di Award: ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆ ਪੰਜਾਬੀ ਫ਼ਿਲਮ ਜਗਤ ਦਾ ਇੱਕ ਮਸ਼ਹੂਰ ਨਾਂਅ ਹੈ। ਵੱਖ-ਵੱਖ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਇਹ ਅਦਾਕਾਰਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਹਾਲ ਹੀ ਵਿੱਚ ਤਾਨੀਆ ਨੇ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਹੈ, ਜਿਸ ਬਾਰੇ ਉਸ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਹੈ।
ਤਾਨੀਆ ਫ਼ਿਲਮੀ ਦੁਨੀਆ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਤਾਨੀਆ ਦੇ ਨਾਂ ਇੱਕ ਵੱਡੀ ਉਪਲਧੀ ਜੁੜ ਗਈ ਹੈ। ਤਾਨੀਆ ਨੂੰ ਪੰਜਾਬ ਸਰਕਾਰ ਵੱਲੋਂ 'ਸ਼ਾਨ ਪੰਜਾਬ ਦੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਇਹ ਐਵਾਰਡ ਪੰਜਾਬੀ ਸਿਨੇਮਾ 'ਚ ਬੇਮਿਸਾਲ ਯੋਗਦਾਨ ਲਈ ਦਿੱਤਾ ਗਿਆ ਹੈ।
ਤਾਨੀਆ ਨੇ ਖੁਦ ਇੰਸਟਾਗ੍ਰਾਮ 'ਤੇ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਤਾਨੀਆ ਨੂੰ ਇਹ ਐਵਾਰਡ ਪੰਜਾਬ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਦਿੱਤਾ ਗਿਆ। ਤਾਨੀਆ ਨੇ ਇਹ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਪੰਜਾਬ ਰਾਜਪਾਲ ਦੇ ਹੱਥੋਂ ਸ਼ਾਨ ਪੰਜਾਬ ਦੀ ਐਵਾਰਡ ਲੈਕੇ ਬੇਹੱਦ ਮਾਣ ਮਹਿਸੂਸ ਕਰ ਰਹੀ ਹਾਂ।' ਇਸ ਦੇ ਨਾਲ ਨਾਲ ਤਾਨੀਆ ਨੇ ਐਮਪੀ ਵਿਕਰਮ ਸਾਹਨੀ ਤੇ ਕੈਬਨਿਟ ਮੰਤਰੀ ਮੀਤ ਹੇਅਰ ਦਾ ਵੀ ਖਾਸ ਧੰਨਵਾਦ ਕੀਤਾ।
ਤਾਨੀਆ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਫੈਨਜ਼ ਕਮੈਂਟ ਕਰਕੇ ਅਦਾਕਾਰਾ ਨੂੰ ਉਸ ਦੀ ਇਸ ਉਪਲਬਧੀ ਲਈ ਵਧਾਈ ਦੇ ਰਹੇ ਹਨ।
ਹੋਰ ਪੜ੍ਹੋ: kaka:ਪੰਜਾਬੀ ਗਾਇਕ ਕਾਕਾ ਵੀ ਐਕਟਿੰਗ ਕਰਦੇ ਆਉਣਗੇ ਨਜ਼ਰ, ਇਸ ਫ਼ਿਲਮ ਰਾਹੀਂ ਕਰਨਗੇ ਆਪਣਾ ਪਹਿਲਾ ਪਾਲੀਵੁੱਡ ਡੈਬਿਊ
ਦੱਸਣਯੋਗ ਹੈ ਕਿ ਤਾਨੀਆ ਪਾਲੀਵੁੱਡ ਇੰਡਸਟਰੀ ਦੀ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਆਈ ਫ਼ਿਲਮ 'ਕਿਸਮਤ' ਨਾਲ ਕੀਤੀ ਸੀ। ਇਸ ਫ਼ਿਲਮ 'ਚ ਤਾਨੀਆ ਸਪੋਰਟਿੰਗ ਕਰੈਕਟਰ 'ਚ ਨਜ਼ਰ ਆਈ ਸੀ। ਤਾਨੀਆ ਨੂੰ ਅਸਲੀ ਪਛਾਣ ਮਿਲੀ ਸੀ ਫ਼ਿਲਮ 'ਸੁਫਨਾ' ਤੋਂ। ਦੱਸ ਦਈਏ ਕਿ ਫਿਲਮ 2020 'ਚ ਰਿਲੀਜ਼ ਹੋਈ ਸੀ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਤਾਨੀਆ ਜਲਦ ਹੀ ਸੋਨਮ ਬਾਜਵਾ ਦੇ ਨਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਉਣ ਵਾਲੀ ਹੈ।