ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਪਹੁੰਚੀ ਵ੍ਰਿੰਦਾਵਨ, ਕ੍ਰਿਸ਼ਨ ਭਗਤੀ 'ਚ ਰੰਗੀ ਨਜ਼ਰ ਆਈ ਅਦਾਕਾਰਾ

ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਹਾਲ ਹੀ ਵਿੱਚ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਲਈ ਵ੍ਰਿੰਦਾਵਨ ਗਈ ਸੀ। ਜਿੱਥੋਂ ਉਨ੍ਹਾਂ ਨੇ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸਾਰਾ ਗੁਰਪਾਲ ਨੇ ਆਪਣੀ ਪੋਸਟ ਸਾਂਝੀਆਂ ਕੀਤੀਆਂ ਹਨ।

By  Pushp Raj June 13th 2023 05:06 PM

Sara Gurpal at Banke Bihari Temple : ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਸਾਰਾ ਗੁਰਪਾਲ ਦੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ,ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। 

ਦੱਸ ਦਈਏ ਕਿ ਮਾਡਲਿੰਗ ਤੇ ਅਦਾਕਾਰੀ ਦੇ ਖੇਤਰ 'ਚ ਸਰਗਰਮ ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਵ੍ਰਿੰਦਾਵਨ ਟੂਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।

View this post on Instagram

A post shared by Sara Gurpal (@saragurpals)


ਜੀ ਹਾਂ ਸਾਰਾ ਗੁਰਪਾਲ ਹਾਲ ਹੀ ਵਿੱਚ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਲਈ ਵ੍ਰਿੰਦਾਵਨ ਗਈ ਸੀ। ਜਿੱਥੋਂ ਉਨ੍ਹਾਂ ਨੇ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸਾਰਾ ਗੁਰਪਾਲ ਨੇ ਆਪਣੀ ਪੋਸਟ ਸਾਂਝੀ ਕਰਦਿਆਂ ਲਿਖਿਆ, ' ਮਨਮੋਹਨ ਕਾਨਹਾ ਵਿਨਤੀ ਕਰੂੰ ਦਿਨ ਰੈਣ , ਤੇਰੀ ਰਾਹ ਤਾਕ ਰਹੇ ਮੇਰੇ ਨੈਣ ॥🤍👐🏼 #RadheRadhe'

ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਤੁਸੀਂ ਸਾਰਾ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆ ਰਹੀ ਹੈ। ਤੁਸੀਂ  ਸਾਰਾ ਗੁਰਪਾਲ  ਦਾ ਭਗਤੀ ਤੇ ਪਿਆਰ ਭਰਿਆ ਅੰਦਾਜ਼ ਵੇਖ ਸਕਦੇ ਹੋ। ਇਨ੍ਹਾਂ ਤਸਵੀਰਾਂ ਤੇ ਵੀਡੀਓ ਤੋਂ ਸਹਿਜ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵ੍ਰਿੰਦਾਵਨ ਪਹੁੰਚ ਕੇ ਅਦਾਕਾਰਾ ਵੀ ਹੋਰਨਾਂ ਭਗਤਾਂ ਵਾਂਗ ਕ੍ਰਿਸ਼ਨ ਭਗਤੀ 'ਚ ਰੰਗੀ ਹੋਈ ਨਜ਼ਰ ਆਈ। 

View this post on Instagram

A post shared by Sara Gurpal (@saragurpals)

ਹੋਰ ਪੜ੍ਹੋ: Yuvraj Hans birthday: ਯੁਵਰਾਜ ਹੰਸ ਦਾ ਜਨਮਦਿਨ ਅੱਜ, ਪਤਨੀ ਮਾਨਸੀ ਨੇ ਖੂਬਸੂਰਤ ਪਲਾਂ ਦੀ ਸਾਂਝੀ ਕੀਤੀ ਵੀਡੀਓ

ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਸਾਰਾ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਕਾਫੀ ਪਸੰਦ ਆ ਰਹੀਆਂ ਹਨ। ਫੈਨਜ਼ ਅਦਾਕਾਰਾ ਦੀ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਸਾਰਾ ਤੁਸੀਂ ਕ੍ਰਿਸ਼ਨ ਭਗਤੀ ਦੇ ਰੰਗ 'ਚ ਬਿਲਕੁਲ ਮੀਰਾ ਵਾਂਗ ਨਜ਼ਰ ਆ ਰਹੇ ਹੋ। 


Related Post