'Gadar 2': ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਦੇਖੀ ਸੰਨੀ ਦਿਓਲ ਸਟਾਰਰ ਫ਼ਿਲਮ ‘ਗਦਰ2’

ਸੰਨੀ ਦਿਓਲ ਦੀ ‘ਗਦਰ 2’ ਰਿਲੀਗ਼ ਤੋਂ ਬਾਅਦ ਚਰਚਾ ‘ਚ ਬਣੀ ਹੋਈ ਹੈ। ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਹੈ।ਤਾਰਾ ਸਿੰਘ ਤੇ ਸਕੀਨਾ ਦੀ ਜੋੜੀ ਨੇ ਇਕ ਵਾਰ ਫਿਰ ਪਰਦੇ ‘ਤੇ ਕਮਾਲ ਕਰ ਦਿੱਤਾ ਹੈ।ਫਿਲਮ ਨੇ ਪਹਿਲੇ ਵੀਕੈਂਡ ‘ਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਦੂਜੇ ਪਾਸੇ ਇਸ ਮੂਵੀ ਨੂੰ ਦੇਖਣ ਦੀ ਇੱਛਾ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਜਤਾਈ ਤੇ ਇਹ ਫ਼ਿਲਮ ਦੀ ਰਾਸ਼ਟਰਪਤੀ ਭਵਨ ਵਿਖੇ ਸਕ੍ਰੀਨਿੰਗ ਕੀਤੀ ਗਈ।

By  Pushp Raj August 14th 2023 02:14 PM

President Draupadi Murmu watches 'Gadar 2': ਸੰਨੀ ਦਿਓਲ ਦੀ ‘ਗਦਰ 2’ ਰਿਲੀਗ਼ ਤੋਂ ਬਾਅਦ ਚਰਚਾ ‘ਚ ਬਣੀ ਹੋਈ ਹੈ। ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਹੈ।ਤਾਰਾ ਸਿੰਘ ਤੇ ਸਕੀਨਾ ਦੀ ਜੋੜੀ ਨੇ ਇਕ ਵਾਰ ਫਿਰ ਪਰਦੇ ‘ਤੇ ਕਮਾਲ ਕਰ ਦਿੱਤਾ ਹੈ।ਫਿਲਮ ਨੇ ਪਹਿਲੇ ਵੀਕੈਂਡ  ‘ਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਦੂਜੇ ਪਾਸੇ ਇਸ ਮੂਵੀ ਨੂੰ ਦੇਖਣ ਦੀ ਇੱਛਾ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਜਤਾਈ ਹੈ।ਇਸ ਦੀ ਸਕ੍ਰਰੀਨਿੰਗ ਰਾਸ਼ਟਰਪਤੀ ਭਵਨ ‘ਚ 13 ਅਗਸਤ ਨੂੰ ਰਾਸ਼ਟਰਪਤੀ ਭਵਨ ‘ਚ ਕੀਤੀ ਗਈ ਸੀ।


ਪੀਆਈਬੀ ਦੁਆਰਾ ਇੱਕ ਮੀਡੀਆ ਰਿਪੋਰਟ ਦਾ ਇੱਕ ਸਕਰੀਨ ਸ਼ਾਟ ਸਾਂਝਾ ਕੀਤਾ ਗਿਆ ਸੀ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਰਾਸ਼ਟਰਪਤੀ ਸਕ੍ਰੀਨਿੰਗ 'ਚ ਸ਼ਾਮਲ ਨਹੀਂ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕਈ ਮੀਡੀਆ ਆਉਟਲੈਟਸ ਨੇ ਖਬਰ ਦਿੱਤੀ ਸੀ ਕਿ ਗਦਰ 2 ਦੇ ਨਿਰਮਾਤਾ ਰਾਸ਼ਟਰਪਤੀ ਭਵਨ 'ਚ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕਰਨਗੇ। 

ਰਿਪੋਰਟਾਂ ਵਿੱਚ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਅਨਿਲ ਸ਼ਰਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟੀਮ ਨੂੰ ਸੈਂਸਰ ਬੋਰਡ ਤੋਂ ਇੱਕ ਕਾਲ ਆਇਆ ਸੀ। ਦੱਸਿਆ ਗਿਆ ਕਿ ਰਾਸ਼ਟਰਪਤੀ ਮੁਰਮੂ ਫਿਲਮ ਦੇਖਣਾ ਚਾਹੁੰਦੇ ਹਨ। ਸ਼ਰਮਾ ਨੇ ਰਾਸ਼ਟਰਪਤੀ ਦੀ ਵਿਸ਼ੇਸ਼ ਬੇਨਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਇਹ ਵੀ ਦੱਸਿਆ ਗਿਆ ਸੀ ਕਿ ਸਕ੍ਰੀਨਿੰਗ ਐਤਵਾਰ ਨੂੰ ਹੋਵੇਗੀ।


ਗਦਰ-2 ਨੇ ਦੋ ਦਿਨਾਂ ਵਿੱਚ 83.18 ਕਰੋੜ ਰੁਪਏ ਦੀ ਕਮਾਈ ਕੀਤੀ ਹੈ

ਦੱਸ ਦੇਈਏ ਕਿ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਸਟਾਰਰ ਫਿਲਮ ਗਦਰ-2 ਨੇ ਦੋ ਦਿਨਾਂ ਵਿੱਚ 83.18 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਨਿਰਮਾਤਾਵਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਗਦਰ 2 2001 ਦੀ ਸੁਪਰਹਿੱਟ ਫਿਲਮ ਗਦਰ: ਏਕ ਪ੍ਰੇਮ ਕਥਾ ਦਾ ਸੀਕਵਲ ਹੈ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਦੇ ਨਿਰਮਾਤਾਵਾਂ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ, 'ਬਾਕਸ ਆਫਿਸ 'ਤੇ ਸੰਨੀ ਦਿਓਲ ਦਾ ਜਾਦੂ ਛਾਇਆ ਹੋਇਆ ਹੈ। ਪਹਿਲੇ ਦਿਨ ਰਿਕਾਰਡ ਕਮਾਈ ਕਰਨ ਤੋਂ ਬਾਅਦ ਫਿਲਮ ਨੇ ਦੂਜੇ ਦਿਨ 43.08 ਕਰੋੜ ਰੁਪਏ ਕਮਾ ਲਏ ਹਨ। ਇਹ ਮਹਾਨ ਅੰਕੜੇ ਸਾਨੂੰ ਪ੍ਰੇਰਿਤ ਕਰਦੇ ਹਨ। ਗਦਰ-2 ਨੇ ਦੋ ਦਿਨਾਂ 'ਚ 83.18 ਕਰੋੜ ਰੁਪਏ ਕਮਾ ਲਏ ਹਨ। ਇਹ ਹੁਣ 2023 ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ 100 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋਣ ਦੇ ਰਾਹ 'ਤੇ ਹੈ।


ਹੋਰ ਪੜ੍ਹੋ: Sridevi Birth Anniversary : ​​ਸ਼੍ਰੀਦੇਵੀ ਦੇ ਜਨਮਦਿਨ 'ਤੇ ਭਾਵੁਕ ਹੋਏ ਬੋਨੀ ਕਪੂਰ, ਪਤਨੀ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ 

ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਸੰਨੀ ਦਿਓਲ ਨੇ ਤਾਰਾ ਸਿੰਘ, ਅਮੀਸ਼ਾ ਪਟੇਲ ਸਕੀਨਾ ਅਤੇ ਉਤਕਰਸ਼ ਸ਼ਰਮਾ ਚਰਨਜੀਤ ਦੇ ਕਿਰਦਾਰ ਵਿੱਚ ਹਨ। ਫਿਲਮ ਨਿਰਮਾਤਾਵਾਂ ਦੇ ਅਨੁਸਾਰ, ਫਿਲਮ ਇਸ ਸਾਲ ਦੇ ਦੂਜੇ ਸਭ ਤੋਂ ਵੱਡੇ ਓਪਨਿੰਗ ਡੇ ਕਲੈਕਸ਼ਨ ਦੇ ਰੂਪ ਵਿੱਚ ਉਭਰੀ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਰਿਲੀਜ਼ ਦੇ ਪਹਿਲੇ ਦਿਨ 55 ਕਰੋੜ ਦੀ ਕਮਾਈ ਕੀਤੀ ਸੀ। ਗਦਰ-2 ਨੂੰ ਲੈ ਕੇ ਦੇਸ਼ ਭਰ ਦੇ ਦਰਸ਼ਕਾਂ 'ਚ ਉਤਸ਼ਾਹ ਹੈ। ਫਿਲਮ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਸਿਨੇਮਾਘਰਾਂ 'ਚ ਪਹੁੰਚ ਰਹੇ ਹਨ।


Related Post