ਜ਼ਿੰਦਾ ਹੈ ਪੂਨਮ ਪਾਂਡੇ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਦੱਸਿਆ ਕਿਉਂ ਫੈਲਾਈ ਸੀ ਮੌਤ ਦੀ ਖ਼ਬਰ

By  Pushp Raj February 3rd 2024 12:59 PM

Poonam Pandey is alive: ਬੀਤੇ ਦਿਨੀਂ ਅਦਾਕਾਰਾ ਪੂਨਮ ਪਾਂਡੇ ਦਿਹਾਂਤ (Poonam Pandey Death News) ਦੀ ਖ਼ਬਰ ਹਰ ਪਾਸੇ ਵਾਇਰਲ ਹੋ ਰਹੀ ਹੈ , ਪਰ ਹਾਲ ਹੀ ਵਿੱਚ ਫੈਨਜ਼ ਉਦੋਂ ਹੈਰਾਨ ਰਹਿ ਗਏ ਜਦੋਂ ਅਦਾਕਾਰਾ ਦੀ ਇੱਕ ਨਵੀਂ  ਵੀਡੀਓ ਸਾਹਮਣੇ ਆਈ ਤੇ ਅਦਾਕਾਰਾ ਨੇ ਦੱਸਿਆ ਕਿ ਉਹ ਜਿਉਂਦਾ ਹੈ। 

 

ਜ਼ਿੰਦਾ ਹੈ ਪੂਨਮ ਪਾਂਡੇ

ਅਭਿਨੇਤਰੀ ਪੂਨਮ ਪਾਂਡੇ  (Poonam Pandey) ਜ਼ਿੰਦਾ ਹੈ। ਅਦਾਕਾਰਾ ਨੇ ਹਾਲ  ਹੀ ਵਿੱਚ  ਸੋਸ਼ਲ ਮੀਡੀਆ 'ਤੇ ਇੱਕ ਵੀਡੀਉ ਸ਼ੇਅਰ ਕੀਤੀ ਹੈ। ਪੂਨਮ ਪਾਂਡੇ ਨੇ ਆਪਣੀ ਇਸ ਵੀਡੀਓ ਰਾਹੀਂ ਦੱਸਿਆ ਕਿ ਉਸ ਨੇ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਪਬਲੀਸਿਟੀ ਸਟੰਟ ਕੀਤਾ ਸੀ।

ਇਸ ਵੀਡੀਓ ਵਿੱਚ ਅਦਾਕਾਰਾ ਆਪਣੇ ਫੀਮੇਲ ਫੈਨਜ਼ ਨੂੰ ਇਸ ਸਬੰਧੀ ਜਾਣਕਾਰੀ ਦਿੰਦੀ ਅਤੇ ਇਸ ਦੀ ਸਮੇਂ ਸਿਰ ਜਾਂਚ ਕਰਵਾਉਣ ਅਤੇ ਟੀਕਾਕਰਣ ਕਰਵਾਉਣ ਲਈ ਅਪੀਲ ਕਰਦੀ ਹੋਈ ਨਜ਼ਰ ਆ ਰਹੀ ਹੈ।

View this post on Instagram

A post shared by Poonam Pandey (@poonampandeyreal)


ਦੱਸ ਦੇਈਏ ਕਿ 2 ਫਰਵਰੀ ਦੀ ਸਵੇਰ ਨੂੰ ਪੂਨਮ ਪਾਂਡੇ ਦੇ ਕਥਿਤ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ। ਅਦਾਕਾਰਾ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ, ਜਿਸ 'ਚ ਦਸਿਆ ਗਿਆ ਕਿ ਪੂਨਮ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ। ਜਦੋਂਕਿ ਸੋਸ਼ਲ ਮੀਡੀਆ ਉਤੇ ਕਈ ਲੋਕ ਇਸ ਖ਼ਬਰ ਨੂੰ ਫਰਜ਼ੀ ਦੱਸ ਰਹੇ ਸਨ। 


ਕਈ ਮੀਡੀਆ ਰੀਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਜ਼ਿੰਦਾ ਹੈ। ਇਸ ਵਿਚਾਲੇ ਕਈ ਤਰ੍ਹਾਂ ਦੀਆਂ ਪੋਸਟਾਂ ਵੀ ਵਾਇਰਲ ਹੋਈਆਂ, ਜਿਨ੍ਹਾਂ ਵਿਚ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਨੂੰ ਫਰਜ਼ੀ ਦਸਿਆ ਗਿਆ ਸੀ।


ਦੱਸਣਯੋਗ ਹੈ ਕਿ ਬੀਤੇ ਦਿਨੀਂ ਅਦਾਕਾਰਾ ਦੀ ਮੌਤ ਦੀ ਖ਼ਬਰ ਸੁਣ ਕੇ ਫੈਨਜ਼ ਤੇ ਕਈ ਬਾਲੀਵੁੱਡ ਸੈਲਬਸ ਨੇ ਸੋਗ ਪ੍ਰਗਟਾਇਆ ਸੀ। ਕਈ ਫੈਨਜ਼ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਜਾਣਦੇ ਸਨ ਕਿ ਅਦਾਕਾਰਾ ਪਬਕਿਲੀ ਸਟੰਟ ਸੀ। 

cervical1

ਹੋਰ ਪੜ੍ਹੋ: ਜਾਣੋ ਕੀ ਹੈ Cervical Cancer, ਕਿਵੇਂ ਔਰਤਾਂ ਇਸ ਤੋਂ ਕਰ ਸਕਦੀਆਂ ਨੇ ਆਪਣਾ ਬਚਾਅ

ਕੀ ਹੁੰਦਾ ਹੈ ਸਰਵਾਈਕਲ ਕੈਂਸਰ (Cervical Cancer)

ਸਰਵੀਕਲ ਕੈਂਸਰ (Cervical Cancer) ਦੀ ਸਮੱਸਿਆ ਆਮ ਹੋ ਗਈ ਹੈ। ਸਰਵੀਕਲ ਕੈਂਸਰ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਅੱਜ ਭਾਰਤ ਵਿੱਚ ਸਰਵੀਕਲ ਕੈਂਸਰ ਦੇ ਲਈ ਪਹਿਲਾ ਸਵਦੇਸ਼ੀ ਟੀਕਾ ਲਾਂਚ ਹੋਵੇਗਾ। ਇਹ ਟੀਕਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਲਾਂਚ ਕੀਤਾ ਗਿਆ ਹੈ।

Related Post