Om Puri Birth Anniversary: ਜਾਣੋ ਕਿੰਝ ਓਮ ਪੁਰੀ ਨੇ ਪੂਰਾ ਕੀਤਾ ਚਾਹ ਵੇਚਣ ਤੋਂ ਲੈ ਕੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਬਨਣ ਤੱਕ ਦਾ ਸਫਰ

ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ 'ਤੇ ਜਾਣੋ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਕਿ ਕਿੰਝ ਉਨ੍ਹਾਂ ਨੇ ਚਾਹ ਵੇਚਣ ਤੇ ਭਾਂਡੇ ਸਾਫ ਕਰਨ ਤੋਂ ਲੈ ਕੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਬਨਣ ਤੱਕ ਦਾ ਸਫਰ ਪੂਰਾ ਕੀਤਾ। ਓਮ ਪੁਰੀ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਤੇ ਕਿਰਦਾਰ ਅੱਜ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ।

By  Pushp Raj October 18th 2023 01:49 PM

Om Puri Birth Anniversary:  ਅੱਜ 18 ਅਕਤੂਬਰ ਨੂੰ ਮਰਹੂਮ ਅਦਾਕਾਰ ਓਮ ਪੁਰੀ ਦਾ ਜਨਮਦਿਨ ਹੈ। ਇਸ ਖ਼਼ਾਸ ਮੌਕੇ 'ਤੇ  ਜਾਣੋ ਇਸ ਮਹਾਨ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ ਕਿ ਕਿੰਝ ਉਨ੍ਹਾਂ ਨੇ ਚਾਹ ਵੇਚਣ ਤੇ ਭਾਂਡੇ ਸਾਫ ਕਰਨ ਤੋਂ ਲੈ ਕੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਬਨਣ ਤੱਕ ਦਾ ਸਫਰ ਪੂਰਾ ਕੀਤਾ। ਓਮ ਪੁਰੀ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਤੇ ਕਿਰਦਾਰ ਅੱਜ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ। 


ਓਮ ਪੁਰੀ ਦਾ ਬਚਪਨ ਬੇਹੱਦ ਦੁੱਖਾਂ ਅਤੇ ਗ਼ਰੀਬੀ ਵਿੱਚ ਬੀਤਿਆ। ਕਿਹਾ ਜਾਂਦਾ ਹੈ ਕਿ ਜਦੋਂ ਓਮ ਪੁਰੀ ਮਹਿਜ਼ 6 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਸੀਮੰਟ ਚੋਰੀ ਕਰਨ ਦੇ ਦੋਸ਼ 'ਚ ਕੈਦ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਓਮ ਪੁਰੀ ਦਾ ਪਰਿਵਾਰ ਟੁੱਟ ਗਿਆ ਅਤੇ ਘਰ ਚਲਾਉਣ ਲਈ ਉਨ੍ਹਾਂ ਨੂੰ ਨਿੱਕੀ ਉਮਰੇ ਹੀ ਚਾਹ ਵੇਚਣ ਤੇ ਭਾਂਡੇ ਸਾਫ਼ ਕਰਨ ਦਾ ਕੰਮ ਕਰਨਾ ਪਿਆ।

ਹਾਲਾਂਕਿ, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਓਮ ਪੁਰੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਵਿੱਚ ਦਾਖਲਾ ਲਿਆ। ਦੱਸ ਦੇਈਏ ਕਿ ਇੱਥੇ ਓਮ ਪੁਰੀ ਅਤੇ ਨਸੀਰੂਦੀਨ ਸ਼ਾਹ ਦੀ ਦੋਸਤੀ ਹੋਈ ਸੀ। ਓਮ ਪੁਰੀ ਦੀਆਂ ਮਸ਼ਹੂਰ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 'ਅਰਧ ਸੱਤਿਆ', 'ਆਰੋਹਣ', 'ਦ੍ਰੋਹਾ ਕਾਲ', 'ਆਕ੍ਰੋਸ਼', 'ਮਾਚਿਸ' ਅਤੇ 'ਅਘਟਾ' ਆਦਿ ਸ਼ਾਮਲ ਹਨ। ਜਦੋਂ ਓਮ ਪੁਰੀ ਐੱਨਐੱਸਡੀ ਵਿੱਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਦੀ ਮੁਲਾਕਾਤ ਸ਼ਬਾਨਾ ਆਜ਼ਮੀ ਨਾਲ ਹੋਈ, ਜਿੰਨ੍ਹਾਂ  ਨੇ ਅਦਾਕਾਰ ਦੇ ਲੁੱਕ 'ਤੇ ਅਜਿਹੀ ਟਿੱਪਣੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ।

ਮੀਡੀਆ ਰਿਪੋਰਟਾਂ ਮੁਤਾਬਕ ਸ਼ਬਾਨਾ ਨੇ ਓਮ ਪੁਰੀ ਨੂੰ ਕਿਹਾ ਸੀ ਕੀ, ਕਿਹੋ ਜਿਹੇ ਲੋਕ ਐਕਟਰ ਬਨਣ ਲਈ ਆ ਜਾਂਦੇ ਨੇ। ਹਾਲਾਂਕਿ, ਬਾਅਦ ਵਿੱਚ ਦੋਵਾਂ ਨੇ ਧਾਰਾਵੀ, , ਅਲਬਰਟ ਪਿੰਟੋ ਕੋ ਗੁੱਸਾ ਕਿਉੰ ਆਤਾ ਹੈ, ਸਿਟੀ ਆਫ ਜੌਏ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

 ਓਮ ਪੁਰੀ ਨੇ ਆਪਣੇ ਕਰੀਅਰ ਵਿੱਚ ਹਿੰਦੀ ਫਿਲਮਾਂ ਦੇ ਨਾਲ-ਨਾਲ ਕਈ ਹਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਨਾਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਡੈਬਿਊ ਕੀਤਾ। ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ 'ਚ ਉਹ 'ਆਰੋਹਨ', 'ਅਰਧ ਸੱਤਿਆ', 'ਜਾਨੇ ਵੀ ਦੋ ਯਾਰਾਂ', 'ਚਾਚੀ 420', 'ਹੇਰਾ ਫੇਰੀ', 'ਮਾਲਾਮਾਲ ਵੀਕਲੀ', 'ਮਿਰਚ ਮਸਾਲਾ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।


ਹੋਰ ਪੜ੍ਹੋ: Bobby Deol: ਸੰਘਰਸ਼ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਏ ਬੌਬੀ ਦਿਓਲ, ਕਿਹਾ- 'ਸੰਨੀ ਦਿਓਲ ਮੇਰੇ ਭਰਾ  ਹੀ ਨਹੀਂ, ਸਗੋਂ ਪਿਤਾ ਵਾਂਗ ਨੇ'

 ਦੱਸ ਦੇਈਏ ਕਿ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਲਾਈਮਲਾਈਟ 'ਚ ਆਏ ਓਮ ਪੁਰੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਬਣੇ ਹੋਏ ਹਨ। ਜੀ ਹਾਂ, ਦਰਅਸਲ ਓਮ ਪੁਰੀ ਦੀ ਪਤਨੀ ਨੰਦਿਤਾ ਨੇ ਸਾਲ 2009 'ਚ ਅਭਿਨੇਤਾ ਦੀ ਜੀਵਨੀ 'ਅਨਲਾਇਕਲੀ ਹੀਰੋ-ਓਮ ਪੁਰੀ' 'ਚ ਅਭਿਨੇਤਾ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਸਨ।


Related Post