ਪੂਰੀ ਦੁਨੀਆ ‘ਚ ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ‘ਚ ਐੱਨਆਈਏ ਨੇ ਕੀਤੀ ਰੇਡ

ਪੰਜਾਬ ਦੇ ਪਟਿਆਲਾ ਸਥਿਤ ਖਾਲਸਾ ਏਡ ਦੇ ਹੈੱਡ ਆਫਿਸ 'ਤੇ ਐੱਨ ਆਈ ਏ ਦੇ ਵੱਲੋਂ ਰੇਡ ਕੀਤੀ ਗਈ ਹੈ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਦੱਸਿਆ ਜਾ ਰਿਹਾ ਹੈ ਰੇਡ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਦਸ ਵਜੇ ਤੱਕ ਹੋਈ।

By  Shaminder August 1st 2023 03:07 PM

ਪੰਜਾਬ ਦੇ ਪਟਿਆਲਾ ਸਥਿਤ ਖਾਲਸਾ ਏਡ (Khalsa Aid) ਦੇ ਹੈੱਡ ਆਫਿਸ 'ਤੇ ਐੱਨ ਆਈ ਏ ਦੇ ਵੱਲੋਂ ਰੇਡ ਕੀਤੀ ਗਈ ਹੈ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਦੱਸਿਆ ਜਾ ਰਿਹਾ ਹੈ ਰੇਡ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਦਸ ਵਜੇ ਤੱਕ ਹੋਈ। ਇਸ ਦੌਰਾਨ ਖਾਲਸਾ ਏਡ ਦੇ ਭਾਰਤ ਦੇ ਐੱਮ ਡੀ ਅਮਰਪ੍ਰੀਤ ਸਿੰਘ ਦੇ ਘਰ, ਗੋਦਾਮ ਅਤੇ ਦਫਤਰ ‘ਚ ਸਮਾਨ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ । 

ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਪੁੱਛਗਿੱਛ 

ਖਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਮਰਪ੍ਰੀਤ ਸਿੰਘ ਦੇ ਘਰ ਰੇਡ ਦੇ ਦੌਰਾਨ ਉਨ੍ਹਾਂ ਤੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ । ਐੱਨਆਈਏ ਰੇਡ ਦੇ ਦੌਰਾਨ ਕੋਈ ਵੀ ਦਸਤਾਵੇਜ਼ ਜਾਂ ਫਿਰ ਕੋਈ ਹੋਰ ਸਮਾਨ ਲੈ ਕੇ ਨਹੀਂ ਗਈ ਹੈ ।


ਪੂਰੀ ਦੁਨੀਆ ‘ਚ ਮਨੁੱਖਤਾ ਦੀ ਸੇਵਾ ਕਰ ਰਹੀ  ਖਾਲਸਾ ਏਡ 

ਖਾਲਸਾ ਏਡ ਦੇ ਵੱਲੋਂ ਪੂਰੀ ਦੁਨੀਆ ‘ਚ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ । ਹਾਲ ਹੀ ‘ਚ ਪੰਜਾਬ ‘ਚ ਆਏ ਹੜ੍ਹਾਂ ਦੇ ਦੌਰਾਨ ਵੀ ਖਾਲਸਾ ਏਡ ਦੀਆਂ ਟੀਮਾਂ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੀਆਂ ਹੋਈਆਂ ਨਜ਼ਰ ਆਈਆਂ ਸਨ ਅਤੇ ਲਗਾਤਾਰ ਇਸ ਸੰਸਥਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ।

View this post on Instagram

A post shared by Khalsa Aid India (@khalsaaid_india)


ਬੇਘਰ ਹੋਏ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਹਨ, ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।


ਹੋਰ ਪੜ੍ਹੋ 

Related Post