ਨਵੇਂ ਟੀਵੀ ਸ਼ੋਅ 'ਤਿਤਲੀ ' ਦਾ ਫਰਸਟ ਲੁੱਕ ਹੋਇਆ ਜਾਰੀ, ਫੈਨ ਲੈ ਸਕਣਗੇ ਇੱਕ ਟਵੀਸਟਿਡ ਲਵ ਸਟੋਰੀ ਦਾ ਮਜ਼ਾ
ਟੀਵੀ ਸੀਰੀਅਲ ਵੇਖਣ ਵਾਲਿਆਂ ਲਈ ਨਵੀਂ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਸਟਾਰ ਪਲਸ ਦੇ ਨਵੇਂ ਸ਼ੋਅ 'ਤਿਤਲੀ' ਦਾ ਫਰਸਟ ਲੁੱਕ ਜਾਰੀ ਹੋ ਗਿਆ ਹੈ। ਅਨੁਪਮਾਂ ਸ਼ੋਅ ਵਾਂਗ ਦਰਸ਼ਕ ਇਸ ਸ਼ੋਅ ਵਿੱਚ ਇੱਕ ਟਵਿਸਟਿਡ ਲਵ ਸਟੋਰੀ ਦਾ ਆਨੰਦ ਮਾਣ ਸਕਣਗੇ।
Tv Show 'Titli' first look : ਟੀਵੀ ਦਾ ਨਵਾਂ ਸੀਰੀਅਲ 'ਤਿਤਲੀ' ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਹਾਲ ਹੀ ਵਿੱਚ ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਸ਼ੋਅ ਦੀ ਕਹਾਣੀ ਇੱਕ ਕੁੜੀ ਦੀ ਟਵਿਸਟਿਡ ਲਵ ਸਟੋਰੀ 'ਤੇ ਅਧਾਰਿਤ ਹੋਵੇਗੀ, ਜਿਸ ਨੂੰ ਵੇਖ ਕੇ ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਓਗੇ, ਕੀ ਇਹ ਸੱਚਮੁੱਚ ਪਿਆਰ ਹੈ?
ਟੀਵੀ ਚੈਨਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸ਼ੋਅ ਦਾ ਫਰਸਟ ਲੁੱਕ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਪੋਸਟ ਵਿੱਚ ਸ਼ੋਅ ਦੀ ਸਟਾਰ ਕਾਸਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੋਸਟ ਵਿੱਚ ਦੱਸਿਆ ਗਿਆ ਕੀ ਅਭਿਨੇਤਰੀ ਨੇਹਾ ਸੋਲੰਕੀ ਨੂੰ ਸੀਰੀਅਲ 'ਤਿਤਲੀ' ਨਾਲ ਲਾਂਚ ਕੀਤਾ ਜਾਵੇਗਾ।
ਨੇਹਾ ਸੋਲੰਕੀ ਇਸ ਸ਼ੋਅ ਵਿੱਚ ਲੀਡ ਰੋਲ ਨਿਭਾਉਂਦੀ ਹੋਈ ਨਜ਼ਰ ਆਵੇਗੀ। ਦਰਸ਼ਕਾਂ ਨੂੰ ਤਿਤਲੀ ਦੀ ਭੂਮਿਕਾ 'ਚ ਵੱਖੋ-ਵੱਖ ਰੰਗ ਦੇਖਣ ਨੂੰ ਮਿਲਣਗੇ। ਜਿਸ ਵਿੱਚ ਇਕ ਉਤਸ਼ਾਹੀ ਮੁਟਿਆਰ ਤੋਂ ਲੈ ਕੇ ਭਾਵਨਾਤਮਕ ਤੌਰ 'ਤੇ ਕਮਜ਼ੋਰ ਹੋਣ ਤੱਕ ਇੱਕ ਕੁੜੀ ਦੇ ਭਾਵ ਸ਼ਾਮਿਲ ਹਨ।
ਤਿਤਲੀ ਸ਼ੋਅ ਇੱਕ ਟਵਿਸਟਡ ਲਵ ਸਟੋਰੀ ਹੈ ਜਿੱਥੇ ਇੱਕ ਮਸਤੀ-ਪਿਆਰ ਕਰਨ ਵਾਲੀ ਅਤੇ ਜੀਵੰਤ ਕੁੜੀ, ਤਿਤਲੀ ਆਪਣੇ ਆਦਰਸ਼ ਸਾਥੀ ਦੀ ਭਾਲ ਵਿੱਚ ਹੈ, ਤਾਂ ਜੋ ਉਹ ਉਸਦੇ ਨਾਲ ਆਪਣੇ ਸੁਪਨਿਆਂ ਦੀ ਦੁਨੀਆ ਬਣਾ ਸਕੇ, ਪਰ ਸਵਾਲ ਇਹ ਹੈ ਕਿ ਕੀ ਉਹ ਸੱਚਮੁੱਚ ਖੁਸ਼ਹਾਲ ਜ਼ਿੰਦਗੀ ਜੀਅ ਸਕੇਗੀ?
ਨਿਰਮਾਤਾਵਾਂ ਨੇ ਨੇਹਾ ਸੋਲੰਕੀ ਅਤੇ ਅਵਿਨਾਸ਼ ਮਿਸ਼ਰਾ ਅਭਿਨੀਤ ਸ਼ੋਅ 'ਤਿਤਲੀ' ਦੀ ਪਹਿਲੀ ਝਲਕ ਜਾਰੀ ਕੀਤੀ ਹੈ। 'ਤਿਤਲੀ' 'ਚ ਨੇਹਾ ਸੋਲੰਕੀ ਦੇ ਨਾਲ ਅਵਿਨਾਸ਼ ਮਿਸ਼ਰਾ ਗਰਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਤਿਤਲੀ ਇੱਕ ਖੁਸ਼ਮਿਜ਼ਾਜ, ਪਿਆਰ ਕਰਨ ਵਾਲੀ ਲੜਕੀ ਹੈ ਅਤੇ ਆਪਣੇ ਵਰਤਮਾਨ 'ਚ ਰਹਿਣਾ ਪਸੰਦ ਕਰਦੀ ਹੈ। ਤਿਤਲੀ ਆਸ਼ਾਵਾਦੀ ਹੋਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਆਪਣੇ ਸੁਫਨਿਆਂ ਦੇ ਰਾਜਕੁਮਾਰ ਨਾਲ ਆਪਣੀ ਜ਼ਿੰਦਗੀ ਜੀਉਣ ਦੀ ਉਮੀਦ ਕਰ ਰਹੀ ਹੈ।
ਇਸ ਸੀਰੀਅਲ ਨੂੰ ਫੈਨਜ਼ ਕਿੰਨਾ ਕੁ ਪਸੰਦ ਕਰਦੇ ਹਨ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ, ਫਿਲਹਾਲ ਦਰਸ਼ਕ ਇਸ ਸੀਰੀਅਲ ਰਾਹੀਂ ਚੰਗੇ ਮਨੋਰੰਜਨ ਤੇ ਇੱਕ ਚੰਗੇ ਕਾਨਸੈਪਟ ਵਾਲੀ ਕਹਾਣੀ ਵੇਖਣ ਦੀ ਉਮੀਂਦ ਕਰ ਰਹੇ ਹਨ ਤੇ ਇਸ ਸ਼ੋਅ ਨੂੰ ਵੇਖਣ ਲਈ ਉਤਸ਼ਾਹਿਤ ਹਨ।