Jiha Khan suicide case: ਅਦਾਕਾਰਾ ਜੀਆ ਖਾਨ ਦੇ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਅਦਾਲਤ ਭੱਲਕੇ ਸੁਣਾਵੇਗੀ ਆਪਣਾ ਅੰਤਰਿਮ ਫੈਸਲਾ

ਬਾਲੀਵੁੱਡ ਅਭਿਨੇਤਰੀ ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਮੁੰਬਈ ਦੀ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਕੱਲ ਸੁਣਾਵੇਗੀ ਆਪਣਾ ਅੰਤਰਿਮ ਫੈਸਲਾ। ਇਹ ਖ਼ਬਰ ਸਾਹਮਣੇ ਆਉਂਦੇ ਹੀ ਮੁੜ ਤੋਂ ਲੋਕ ਇਹ ਕਿਆਸ ਲਗਾ ਰਹੇ ਨੇ ਕੀ ਆਖ਼ਿਰ ਇਸ ਕੇਸ 'ਚ ਸੂਰਜ ਪੰਚੋਲੀ ਨੂੰ ਇਸ ਮਾਮਲੇ 'ਚ ਸਜ਼ਾ ਮਿਲੇਗੀ ਤੇ ਕੀ ਜੀਆ ਨੂੰ ਮੌਤ ਤੋਂ ਬਾਅਦ ਇਨਸਾਫ ਮਿਲ ਸਕੇਗਾ ਜਾਂ ਨਹੀਂ।

By  Pushp Raj April 27th 2023 06:16 PM -- Updated: April 27th 2023 06:18 PM

Jiah Khan Suicide Case: ਸਾਲ 2013 'ਚ ਬਾਲੀਵੁੱਡ ਅਦਾਕਾਰਾ ਜੀਆ ਖਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਦੇ ਨਾਲ ਹੀ ਜੀਆ ਦੀ ਮਾਂ ਨੇ ਆਪਣੀ ਬੇਟੀ ਦੀ ਮੌਤ ਲਈ ਅਦਾਕਾਰਾ ਦੇ ਬੁਆਏਫ੍ਰੈਂਡ ਸੂਰਜ ਪੰਚੋਲੀ ਨੂੰ ਜ਼ਿੰਮੇਵਾਰ ਦੱਸਿਆ ਸੀ। ਹੁਣ ਕੱਲ੍ਹ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਇਸ 'ਤੇ ਆਪਣਾ ਅੰਤਿਮ ਫੈਸਲਾ ਸੁਣਾਉਣ ਜਾ ਰਹੀ ਹੈ।


ਬਾਲੀਵੁੱਡ ਅਦਾਕਾਰਾ ਜੀਆ ਖਾਨ ਨੇ 3 ਜੂਨ 2013 ਨੂੰ ਆਪਣੇ ਜੁਹੂ ਸਥਿਤ ਘਰ 'ਚ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਪੁਲਿਸ ਨੂੰ ਅਭਿਨੇਤਰੀ ਦੇ ਘਰ ਤੋਂ 6 ਪੰਨਿਆਂ ਦੀ ਚਿੱਠੀ ਮਿਲੀ ਸੀ, ਜੋ ਕਥਿਤ ਤੌਰ 'ਤੇ ਜੀਆ ਖਾਨ ਨੇ ਲਿਖਿਆ ਸੀ। ਇਸ ਚਿੱਠੀ ਦੇ ਆਧਾਰ 'ਤੇ ਜੀਆ ਖਾਨ ਦੇ ਉਸ ਸਮੇਂ ਦੇ ਬੁਆਏਫ੍ਰੈਂਡ ਆਦਿਤਿਆ ਪੰਚੋਲੀ 'ਤੇ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਦੇ ਨਾਲ ਹੀ 20 ਅਪ੍ਰੈਲ ਨੂੰ ਦੋਵਾਂ ਪੱਖਾਂ ਦੀਆਂ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਵਿਸ਼ੇਸ਼ ਸੀਬੀਆਈ ਜੱਜ ਏ.ਐੱਸ. ਸਈਦ ਨੇ ਅਗਲੀ ਸੁਣਵਾਈ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਜਿਹੇ 'ਚ ਇਸ ਮਾਮਲੇ 'ਚ ਆਖਰੀ ਸੁਣਵਾਈ ਕੱਲ ਯਾਨੀ 28 ਅਪ੍ਰੈਲ ਨੂੰ ਹੋਵੇਗੀ, ਜਿਸ 'ਚ ਸੀਬੀਆਈ ਆਪਣਾ ਫੈਸਲਾ ਦੇ ਸਕਦੀ ਹੈ।


ਜਾਣਕਾਰੀ ਲਈ ਦੱਸ ਦੇਈਏ ਕਿ ਸਾਲ 2021 'ਚ ਜਦੋਂ ਸੈਸ਼ਨ ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ 'ਤੇ ਉਸ ਦਾ ਅਧਿਕਾਰ ਖੇਤਰ ਨਹੀਂ ਹੈ, ਕਿਉਂਕਿ ਕੇਂਦਰੀ ਜਾਂਚ ਬਿਊਰੋ ਨੇ ਇਸ ਦੀ ਜਾਂਚ ਕੀਤੀ ਸੀ, ਉਸ ਤੋਂ ਬਾਅਦ ਅਭਿਨੇਤਰੀ ਜੀਆ ਖਾਨ ਦੀ ਖੁਦਕੁਸ਼ੀ ਦਾ ਮਾਮਲਾ ਸੌਂਪਿਆ ਗਿਆ ਸੀ।  

ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਇਸ ਮਾਮਲੇ ਦੀ ਮੁੱਖ ਗਵਾਹ ਜੀਆ ਖਾਨ ਦੀ ਮਾਂ ਰਾਬੀਆ ਖਾਨ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਜੀਆ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ।  ਮਾਮਲੇ ਦੀ ਮੁੜ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਬਾਅਦ 'ਚ ਬੰਬੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸੀਬੀਆਈ ਅਦਾਲਤ ਵਿੱਚ ਦਿੱਤੇ ਬਿਆਨ ਵਿੱਚ ਰਾਬੀਆ ਖਾਨ ਨੇ ਕਿਹਾ ਕਿ ਸੂਰਜ ਜੀਆ ਨਾਲ ਮਾੜਾ ਵਿਵਹਾਰ ਕਰਦਾ ਸੀ। ਇਸ ਦੇ ਨਾਲ ਹੀ ਰਾਬੀਆ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਨਾਂ ਤਾਂ ਪੁਲਿਸ ਅਤੇ ਨਾਂ ਹੀ ਸੀਬੀਆਈ ਨੇ ਇਹ ਸਾਬਿਤ ਕਰਨ ਲਈ ਕੋਈ ਸਬੂਤ ਇਕੱਠੇ ਕੀਤੇ ਹਨ ਕਿ ਉਸ ਦੀ ਧੀ ਨੇ ਖੁਦਕੁਸ਼ੀ ਕੀਤੀ ਹੈ।


ਹੋਰ ਪੜ੍ਹੋ: Carry on Jatta 3: ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਕੈਰੀ ਆਨ ਜੱਟਾ 3' ਦਾ ਗੀਤ 'ਫਰਿਸ਼ਤੇ', ਗਿੱਪੀ ਤੇ ਸੋਨਮ ਦੀ ਕਿਊਟ ਕੈਮਿਸਟਰੀ ਦਰਸ਼ਕਾਂ ਨੂੰ ਆਈ ਪਸੰਦ

ਮੀਡੀਆ ਰਿਪੋਰਟਾਂ ਮੁਤਾਬਕ ਸੂਰਜ ਪੰਚੋਲੀ ਵੱਲੋਂ ਐਡਵੋਕੇਟ ਪ੍ਰਸ਼ਾਂਤ ਪਾਟਿਲ ਨੇ ਕਿਹਾ, 'ਅਸੀਂ ਵੀਰਵਾਰ ਯਾਨੀ 20 ਅਪ੍ਰੈਲ ਨੂੰ ਮਾਮਲੇ 'ਚ ਮੈਰਿਟ ਅਤੇ ਤੱਥਾਂ 'ਤੇ ਅੰਤਿਮ ਬਹਿਸ ਪੂਰੀ ਕੀਤੀ। ਅਸੀਂ ਸੁਪਰੀਮ ਕੋਰਟ ਦੇ ਕੁਝ ਇਤਿਹਾਸਕ ਫੈਸਲਿਆਂ 'ਤੇ ਵੀ ਭਰੋਸਾ ਕੀਤਾ ਹੈ। ਫਿਲਹਾਲ ਸੀਬੀਆਈ ਦੇ ਵਿਸ਼ੇਸ਼ ਜੱਜ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ ਅਤੇ ਹੁਣ ਭਲਕੇ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਆਉਣ ਦੀ ਉਮੀਦ ਹੈ।


Related Post