ਮਿਸ ਪੂਜਾ ਨੇ ਆਪਣੇ ਬੇਟੇ ਦਾ ਵੀਡੀਓ ਕੀਤਾ ਸਾਂਝਾ, ਮਸਤੀ ਕਰਦਾ ਨਜ਼ਰ ਆਇਆ ਅਲਾਪ
ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ.. ਹਰ ਮਾਂ ਦਾ ਆਪਣੇ ਪੁੱਤਰ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੁੰਦਾ ਹੈ। ਮਿਸ ਪੂਜਾ ਦਾ ਪੁੱਤਰ ਅਲਾਪ ਵੀ ਵੱਡਾ ਹੋ ਰਿਹਾ ਹੈ । ਜਿਸ ਦੇ ਨਾਲ ਉਹ ਖੂਬ ਮਸਤੀ ਕਰਦੀ ਨਜ਼ਰ ਆਉਂਦੀ ਹੈ ।
ਮਿਸ ਪੂਜਾ (Miss Pooja)ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਗਾਇਕਾ ਦਾ ਪੁੱਤਰ ਖੇਡਦਾ ਹੋਇਆ ਦਿਖਾਈ ਦੇ ਰਿਹਾ ਹੈ ।
ਮਿਸ ਪੂਜਾ ਨੇ ਦਿੱਤੇ ਕਈ ਹਿੱਟ ਗੀਤ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਉਸ ਦੇ ਨਾਮ ਸਭ ਤੋਂ ਵੱਧ ਗੀਤ ਕਰਨ ਦਾ ਰਿਕਾਰਡ ਵੀ ਹੈ ।
ਗੀਤਾਂ ਦੇ ਨਾਲ-ਨਾਲ ਮਿਸ ਪੂਜਾ ਮੈਂਡੀ ਤੱਖਰ ਅਤੇ ਸ਼ੈਰੀ ਮਾਨ ਦੇ ਨਾਲ ਫ਼ਿਲਮ ‘ਚ ਕੰਮ ਵੀ ਕਰ ਚੁੱਕੀ ਹੈ ।
ਮਿਸ ਪੂਜਾ ਦਾ ਸਬੰਧ ਹੈ ਰਾਜਪੁਰਾ ਸ਼ਹਿਰ ਦੇ ਨਾਲ
ਮਿਸ ਪੂਜਾ ਅੱਜ ਕੱਲ੍ਹ ਤਾਂ ਵਿਦੇਸ਼ ‘ਚ ਹੀ ਨਜ਼ਰ ਆਉਂਦੀ ਹੈ, ਪਰ ਉਸ ਦੇ ਜੱਦੀ ਘਰ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦੇ ਨਜ਼ਦੀਕ ਰਾਜਪੁਰਾ ਸ਼ਹਿਰ ਦੀ ਰਹਿਣ ਵਾਲੀ ਹੈ ।ਉਸ ਨੂੰ ਆਪਣੇ ਪਿਤਾ ਜੀ ਦੇ ਨਾਲ ਬਹੁਤ ਲਗਾਅ ਹੈ। ਉਨ੍ਹਾਂ ਦੇ ਪਿਤਾ ਜੀ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ।
ਜਿਸ ਤੋਂ ਬਾਅਦ ਉਹ ਅਕਸਰ ਆਪਣੇ ਪਿਤਾ ਜੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ । ਬੀਤੇ ਦਿਨੀਂ ਵੀ ਗਾਇਕਾ ਨੇ ਆਪਣੇ ਪਿਤਾ ਜੀ ਦੀ ਤਸਵੀਰ ਸਾਂਝੀ ਕੀਤੀ ਸੀ ।
ਹੋਰ ਪੜ੍ਹੋ