ਮਨਕਿਰਤ ਔਲਖ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਹੁਣ ਇੱਥੇ ਜਿਉਣ ਦਾ ਜੀ ਨਹੀਂ ਕਰਦਾ, ਸਭ ਫੇਕ….’

ਮਨਕਿਰਤ ਔਲਖ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਦਿਲ ਦੇ ਜਜ਼ਬਾਤ ਫੈਨਸ ਦੇ ਨਾਲ ਸਾਂਝੇ ਕਰਦੇ ਹਨ । ਹੁਣ ਗਾਇਕ ਨੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਹਨਾਂ ਨੇ ਬਹੁਤ ਕੁਝ ਲਿਖਿਆ ਹੈ ।

By  Shaminder August 5th 2023 05:00 PM

ਮਨਕਿਰਤ ਔਲਖ (Mankirt Aulakh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਦਿਲ ਦੇ ਜਜ਼ਬਾਤ ਫੈਨਸ ਦੇ ਨਾਲ ਸਾਂਝੇ ਕਰਦੇ ਹਨ । ਹੁਣ ਗਾਇਕ ਨੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਹਨਾਂ ਨੇ ਬਹੁਤ ਕੁਝ ਲਿਖਿਆ ਹੈ ।ਗਾਇਕ ਨੇ ਆਪਣੀ ਜ਼ਿੰਦਗੀ ਦੇ ਕੌੜੇ ਅਨੁਭਵਾਂ ਨੂੰ ਆਪਣੀ ਇਸ ਪੋਸਟ ਰਾਹੀਂ ਬਿਆਨ ਕੀਤਾ ਹੈ । ਜਿਸ ‘ਚ ਗਾਇਕ ਨੇ ਲਿਖਿਆ ‘ਮੈਂ ਧੰਨਵਾਦ ਕਰਦਾ ਹਾਂ ਵਕਤ ਦਾ, ਜਿਸ ਨੇ ਸਭ ਦੀ ਔਕਾਤ ਵਿਖਾ ਤੀ…ਨਹੀਂ ਤਾਂ ਚੰਗੇ ਟਾਈਮ ਇਹ ਰੂਪ ਕਿੱਥੇ ਦਿਖਣੇ ਸੀ ਲੋਕਾਂ ਦੇ’ ।


ਹੋਰ ਪੜ੍ਹੋ : 

ਇਸ ਤੋਂ ਇਲਾਵਾ ਗਾਇਕ ਨੇ ਇਸ ਪੋਸਟ ਦੇ ਅਖੀਰ ‘ਚ ਬੜੇ ਹੀ ਨਿਰਾਸ਼ਾ ਭਰੇ ਸ਼ਬਦਾਂ ‘ਚ ਲਿਖਿਆ ਹੈ ਕਿ ‘ਹੁਣ ਇਸ ਜਹਾਨ ‘ਤੇ ਜੀਣ ਦਾ ਜੀ ਨਹੀਂ ਕਰਦਾ’। 


ਫੈਨਸ ਵੀ ਹੋਏ ਹੈਰਾਨ 

ਗਾਇਕ ਦੀ ਇਸ ਪੋਸਟ ‘ਤੇ ਫੈਨਸ ਵੀ ਲਗਾਤਾਰ ਰਿਐਕਸ਼ਨ ਦੇ ਰਹੇ ਹਨ ਅਤੇ ਇੱਕ ਪ੍ਰਸ਼ੰਸਕ ਨੇ ਲਿਖਿਆ ‘ਮੇਰੇ ਵੀਰੇ ਅਸੀਂ ਤਾਂ ਹਮੇਸ਼ਾ ਆਪਣੇ ਭਰਾ ਦੇ ਨਾਲ ਹਾਂ। ਵੀਰੇ ਤੁਸੀਂ ਹਮੇਸ਼ਾ ਹੱਸਦੇ ਵੱਸਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ, ਲਵ ਯੂ ਸੋ ਮਚ ਵੀਰੇ’।


ਇਸ ਤੋਂ ਇਲਾਵਾ ਕਈਆਂ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਇੱਕ ਫੈਨ ਨੇ ਮਨਕਿਰਤ ਔਲਖ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਦੇ ਕੈਪਸ਼ਨ ‘ਤੇ ਸਵਾਲ ਕਰਦੇ ਹੋਏ ਟੁੱਟੇ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ ।

View this post on Instagram

A post shared by Mankirt Aulakh (ਔਲਖ) (@mankirtaulakh)




Related Post