ਪਿਤਾ ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਭੁੱਬਾਂ ਮਾਰ ਰੋਇਆ ਪੁੱਤਰ ਮਨਿੰਦਰ ਛਿੰਦਾ, ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਗਾਇਕ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਗਾਇਕ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਗਮਗੀਨ ਨਜ਼ਰ ਆ ਰਹੇ ਹਨ ।

By  Shaminder July 26th 2023 03:00 PM -- Updated: July 26th 2023 03:08 PM

 ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ (Surinder Shinda) ਦਾ ਅੱਜ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਗਾਇਕ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਗਾਇਕ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਗਮਗੀਨ ਨਜ਼ਰ ਆ ਰਹੇ ਹਨ । ਉੱਥੇ ਹੀ ਗਾਇਕ ਦਾ ਪੁੱਤਰ ਮਨਿੰਦਰ ਛਿੰਦਾ ਵੀ ਭੁੱਬਾਂ ਮਾਰ ਮਾਰ ਰੋਇਆ ।


ਹੋਰ ਪੜ੍ਹੋ : ਉਰਫੀ ਜਾਵੇਦ ਨੂੰ ਵੇਖ ਇਹ ਸ਼ਖਸ ਕਰਨ ਲੱਗ ਪਿਆ ਅਦਾਕਾਰਾ ਦੇ ਨਾਲ ਝਗੜਾ, ਕਿਹਾ ‘ਤੂੰ ਇੰਡੀਆ ਦਾ ਨਾਮ ਕਰ ਦਿੱਤਾ ਖਰਾਬ’ 

ਵੀਡੀਓ ਵੇਖਣ ਦੇ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ : https://www.facebook.com/reel/301078995825476

ਕਿਉਂਕਿ ਪਿਤਾ ਦੇ ਜਾਣ ਦਾ ਦੁੱਖ ਉਹੀ ਜਾਣ ਸਕਦਾ ਹੈ, ਜਿਸ ਨੇ ਆਪਣੇ ਪਿਤਾ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ ਅਤੇ ਮਨਿੰਦਰ ਛਿੰਦਾ ਨੂੰ ਵੀ ਹੁਣ ਉਨ੍ਹਾਂ ਦੇ ਪਿਤਾ ਕਦੇ ਵੀ ਨਜ਼ਰ ਨਹੀਂ ਆਉਣਗੇ । ਕਿਉਂਕਿ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਉਹ ਅਲਵਿਦਾ ਆਖ ਚੁੱਕੇ ਹਨ । 


ਸੁਰਿੰਦਰ ਛਿੰਦਾ ਨੇ ਦਿੱਤੇ ਕਈ ਹਿੱਟ ਗੀਤ 

ਸੁਰਿੰਦਰ ਛਿੰਦਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਸੁਰਿੰਦਰ ਛਿੰਦਾ ਬੁਲੰਦ ਆਵਾਜ਼ ਦੇ ਮਾਲਕ ਸਨ । ਉਨ੍ਹਾਂ ਨੇ ‘ਢੋਲਾ ਵੇ ਢੋਲਾ’, ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ’, 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। ਇਹ ਗੀਤ ਏਨੇ ਪ੍ਰਸਿੱਧ ਹੋਏ ਕਿ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਏ ।ਇਸ ਤੋਂ ਬਾਅਦ ਉਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹ ਲਗਾਤਾਰ ਕਾਮਯਾਬੀ ਦੀ ਇਬਾਰਤ ਲਿਖਦੇ ਗਏ ।

View this post on Instagram

A post shared by Surinder Shinda (@surindershinda205)






Related Post