ਲਖਵਿੰਦਰ ਵਡਾਲੀ ਨੇ ਪਿਤਾ ਪੂਰਨਚੰਦ ਵਡਾਲੀ ਦਾ ਇੰਝ ਮਨਾਇਆ ਜਨਮਦਿਨ, ਤਸਵੀਰਾਂ 'ਚ ਨਜ਼ਰ ਆਈ ਪੁੱਤ-ਪਿਓ ਦੀ ਬਾਂਡਿੰਗ
ਮਸ਼ਹੂਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਪੂਰਨਚੰਦ ਵਡਾਲੀ ਦਾ ਜਨਮਦਿਨ ਬੇਹੱਦ ਖ਼ਾਸ ਅੰਦਾਜ਼ 'ਚ ਮਨਾਇਆ। ਪਿਓ-ਪੁੱਤ ਦੀਆਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Lakhwinder Wadali with Puranchand Wadali: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰਿਆਂ ਵਿੱਚੋਂ ਇੱਕ ਲਖਵਿੰਦਰ ਵਡਾਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਪਿਤਾ ਤੇ ਪਦਮ ਸ਼੍ਰੀ ਉਸਤਾਦ ਪੂਰਨਚੰਦ ਵਡਾਲੀ ਦਾ ਜਨਮਦਿਨ ਮਨਾਇਆ ਗਿਆ। ਜਿਸ ਦੀ ਸ਼ਾਨਦਾਰ ਤਸਵੀਰ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਨੂੰ ਲਖਵਿੰਦਰ ਵਡਾਲੀ ਨੇ ਬਹੁਤ ਹੀ ਸ਼ਾਨਦਾਰ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ।
ਲਖਵਿੰਦਰ ਵਡਾਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਸੂਫ਼ੀ ਗਾਇਕ ਨੇ ਪਿਤਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਮੇਰੇ ਦਿਲ ਦੇ ਸਭ ਤੋਂ ਖਾਸ ਵਿਅਕਤੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ..ਮੇਰੇ ਪਿਤਾ, ਮੇਰੇ ਪ੍ਰੇਰਨਾ, ਮੇਰੇ ਅਧਿਆਪਕ ਪਦਮ ਸ਼੍ਰੀ ਉਸਤਾਦ ਪੂਰਨਚੰਦ ਵਡਾਲੀ ਸਾਬ੍ਹ... ਬਹੁਤ ਕੁਝ ਸਿੱਖਿਆ ਤੇ ਅੱਜ ਵੀ ਤੁਹਾਡੇ ਕੋਲੋਂ ਰੋਜ਼ ਸਿੱਖ ਰਿਹਾ ਹਾਂ..ਪ੍ਰਮਾਤਮਾ ਆਪ ਜੀ ਨੂੰ ਤੰਦੁਰੁਸਤੀ ਤੇ ਲੰਬੀ ਉਮਰ ਬਖਸ਼ਣ...'।
ਗਾਇਕ ਲਖਵਿੰਦਰ ਵਡਾਲੀ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ। ਉਹ ਲਗਾਤਾਰ ਸੂਫ਼ੀ ਗਾਇਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਇਸ ਤੋਂ ਇਲਾਵਾ ਫਿਲਮੀ ਸਿਤਾਰਿਆਂ ਵੱਲੋਂ ਵੀ ਇਸ ਪੋਸਟ ਉੱਪਰ ਵਧਾਈ ਦਿੱਤੀ ਜਾ ਰਹੀ ਹੈ।
ਹੋਰ ਪੜ੍ਹੋ: ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ‘Ghost’ ਦੀ ਰਿਕਾਰਡਿੰਗ ਹੋਈ ਸ਼ੁਰੂ, ਗਾਇਕ ਨੇ ਫੈਨਜ਼ ਨੂੰ ਦਿੱਤਾ ਅਪਡੇਟ
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਲਖਵਿੰਦਰ ਵਡਾਲੀ ਆਪਣੇ ਸੂਫ਼ੀ ਰੂਟ ਟੂਰ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦੇਈਏ ਕਿ ਕਲਾਕਾਰ ਨੇ ਆਸਟ੍ਰੇਲੀਆਂ ਵਿੱਚ ਆਪਣੀ ਸੂਫ਼ੀ ਗਾਇਕੀ ਦਾ ਜਾਦੂ ਵਿਖੇਰਿਆ। ਜਿਸਦਾ ਦਰਸ਼ਕਾਂ ਨੇ ਭਰਪੂਰ ਆਨੰਦ ਲਿਆ। ਇਸ ਤੋਂ ਇਲਾਵਾ ਲਖਵਿੰਦਰ ਵਡਾਲੀ ਆਪਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ।