ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਦਾ ਵੇਖੋ ਨਵਾਂ ਵੀਡੀਓ, ਧੀ ਨੂੰ ਲਾਡ ਲਡਾਉਂਦੀ ਆਈ ਨਜ਼ਰ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੀ ਧੀ ਨੂੰ ਖਿਡਾਉਂਦੀ ਅਤੇ ਉਸ ਦੇ ਨਾਲ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਹਰਗੁਨਵੀਰ ਕੌਰ ਬਹੁਤ ਹੀ ਪਿਆਰੀ ਲੱਗ ਰਹੀ ਹੈ ਅਤੇ ਉਸ ਨੇ ਵ੍ਹਾਈਟ ਕਲਰ ਦੀ ਫਲੋਰਲ ਡ੍ਰੈੱਸ ਪਾਈ ਹੋਈ ਹੈ ।

ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ (Kulwinder Kally) ਦੀ ਧੀ ਦਾ ਨਵਾਂ ਵੀਡੀਓ (Video Viral) ਸਾਹਮਣੇ ਆਇਆ ਹੈ । ਜਿਸ ਨੂੰ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੀ ਧੀ ਨੂੰ ਖਿਡਾਉਂਦੀ ਅਤੇ ਉਸ ਦੇ ਨਾਲ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਪੰਜਾਬੀ ਗਾਇਕ ਸਿੱਪੀ ਗਿੱਲ ਦੀ ਜਾਨ ਨੂੰ ਖਤਰਾ, ਕਮਿਸ਼ਨਰ ਦਫਤਰ ‘ਚ ਪਹੁੰਚਿਆ ਗਾਇਕ
ਵੀਡੀਓ ‘ਚ ਹਰਗੁਨਵੀਰ ਕੌਰ ਬਹੁਤ ਹੀ ਪਿਆਰੀ ਲੱਗ ਰਹੀ ਹੈ ਅਤੇ ਉਸ ਨੇ ਵ੍ਹਾਈਟ ਕਲਰ ਦੀ ਫਲੋਰਲ ਡ੍ਰੈੱਸ ਪਾਈ ਹੋਈ ਹੈ । ਗਾਇਕਾ ਆਪਣੀ ਧੀ ਨੂੰ ਆਪਣੀਆਂ ਬਾਹਾਂ ‘ਚ ਲੈ ਕੇ ਇੱਧਰ ਉੱਧਰ ਉਲਾਰਦੀ ਹੋਈ ਦਿਖਾਈ ਦੇ ਰਹੀ ਹੈ ।
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਧੀ ਨੂੰ ਲੈ ਕੇ ਪੱਬਾਂ ਭਾਰ
ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਆਪਣੀ ਨਵ-ਜਨਮੀ ਧੀ ਨੂੰ ਲੈ ਕੇ ਪੱਬਾਂ ਭਾਰ ਹਨ । ਜੋੜੀ ਦੇ ਵੱਲੋਂ ਆਪਣੀ ਧੀ ਦੇ ਨਾਲ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਜਾ ਰਹੇ ਹਨ । ਬੀਤੇ ਦਿਨੀਂ ਵੀ ਗਾਇਕਾ ਨੇ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
ਇਸ ਤੋਂ ਪਹਿਲਾਂ ਗਾਇਕ ਜੋੜੀ ਨੇ ਆਪਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਇਸ ਦੇ ਨਾਲ ਹੀ ਕਈ ਸਿਆਸੀ ਆਗੂ ਵੀ ਵਧਾਈ ਦੇਣ ਦੇ ਲਈ ਪਹੁੰਚੇ ਸਨ ।ਪ੍ਰਮਾਤਮਾ ਵੱਲੋਂ ਦਾਤਾਂ ਬਖਸ਼ੇ ਜਾਣ ‘ਤੇ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਸਨ ।