Watch Video: ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' 'ਚ ਜਾਣੋ ਕੌਣ ਹੈ ਇਹ ਸ਼ਖਸ ਜੋ ਹੁਬਹੂ ਸਿੱਧੂ ਵਾਂਗ ਵਿਖਦਾ ਹੈ, ਗੀਤ ਦੀ ਬੀਟੀਐਸ ਵੀਡੀਓ ਹੋਈ ਵਾਇਰਲ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਹਾਲ ਹੀ ਵਿੱਚ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਗੀਤ ਰਿਲੀਜ਼ ਹੋਣ ਤੋਂ ਬਾਅਦ ਇਸ ਗੀਤ ਦੀ ਬੀਟੀਐਸ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

By  Pushp Raj April 10th 2023 11:28 AM -- Updated: April 10th 2023 11:33 AM

Sidhu Moose Wala  song 'Mera Na' BTS video: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆਂ ਨੂੰ ਬੇਸ਼ੱਕ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਉਨ੍ਹਾਂ ਦਾ ਨਾਂਅ ਵਿਸ਼ਵ ਭਰ ਦੇ ਟਾਪ ਗਾਇਕਾਂ 'ਚ ਸ਼ੁਮਾਰ ਹੈ। ਇਸ ਦੀ ਤਾਜ਼ਾ ਮਿਸਾਲ ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਨਵੇਂ ਗੀਤ 'ਮੇਰਾ ਨਾਂ' ਰਾਹੀਂ ਵੇਖਣ ਨੂੰ ਮਿਲੀ। 


ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਨੂੰ ਸਰੋਤਿਆ ਨੇ ਭਰਪੂਰ ਪਿਆਰ ਦਿੱਤਾ ਹੈ। ਇਸ ਗੀਤ ਦੇ ਬੋਲ ਤੇ ਇਸ ਨੂੰ ਖ਼ੁਦ ਮਰਹੂਮ ਗਾਇਆ ਤੇ ਤਿਆਰ ਕੀਤਾ ਸੀ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਮਸ਼ਹੂਰ ਰੈਪਰ ਬੁਰਨਾ ਬੁਆਏ ਵੀ ਨਜ਼ਰ ਆਏ। 

ਇਸ ਗੀਤ ਨੂੰ ਸਿੱਧੂ ਦੇ ਟੌਪ ਗੀਤਾਂ ਚੋਂ ਇੱਕ ਮੰਨਿਆ ਜਾ ਰਿਹਾ ਹੈ। ਕਿਉਂਕਿ ਇਸ ਗੀਤ ਦੇ ਰਿਲੀਜ਼ ਹੋਣ ਮਗਰੋਂ ਮਹਿਜ਼ ਕੁੱਝ ਹੀ ਘੰਟਿਆਂ 'ਚ ਇਸ ਗੀਤ ਨੂੰ 1 ਮਿਲਿਅਨ ਤੋਂ ਵੱਧ ਵਿਊਜ਼ ਮਿਲੇ ਸਨ। ਹੁਣ ਇਸ ਗੀਤ ਦੀ ਬੀਟੀਐਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

View this post on Instagram

A post shared by Instant Pollywood (@instantpollywood)


ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਇਸ ਗੀਤ ਦੀ ਵੀਡੀਓ ਕਿੰਝ ਤਿਆਰ ਕੀਤੀ ਗਈ।ਇਸ ਦੇ ਨਾਲ ਹੀ ਫੈਨਜ਼ ਇਹ ਜਾਨਣ ਲਈ ਵੀ ਉਤਸ਼ਾਹਿਤ ਹਨ ਕਿ ਇਸ ਗੀਤ ਲਈ ਸਿੱਧੂ ਮੂਸੇਵਾਲੇ ਦਾ ਕਿਰਦਾਰ ਕਿਸ ਨੇ ਅਦਾ ਕੀਤਾ। 

ਹੁਬਹੂ ਸਿੱਧੂ ਦਾ ਭੁਲੇਖਾ ਪਾਉਂਦਾ ਹੈ ਇਹ ਕਲਾਕਾਰ 

ਇਸ ਵੀਡੀਓ ਦੇ ਵਿੱਚ ਗੀਤ ਲਈ ਤਿਆਰ ਕੀਤੇ ਗਏ ਸ਼ਾਨਦਾਰ VFX ਦੇ ਨਾਲ-ਨਾਲ ਇਸ 'ਚ ਉਹ ਸ਼ਖ਼ਸ ਵੀ ਨਜ਼ਰ ਆ ਰਿਹਾ ਹੈ ਜਿਸ ਨੇ ਗੀਤ ਵਿੱਚ ਸਿੱਧੂ ਮੂਸੇਵਾਲਾ ਦਾ ਕਿਰਦਾਰ ਨਿਭਾਇਆ ਹੈ। ਸਿੱਧੂ ਦਾ ਭੁੱਲੇਖਾ ਪਾਉਣ ਵਾਲੇ ਇਸ ਮੁੰਡੇ ਦਾ ਨਾਂ  ਵਿਨੈ ਪ੍ਰਤਾਪ ਮੱਲ੍ਹੀ ਹੈ ਜੋ ਸਿੱਧੂ ਮੂਸੇਵਾਲਾ ਦਾ ਕਿਰਦਾਰ ਨਿਭਾ ਰਿਹਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ 'ਮੇਰਾ ਨਾ' ਵਿੱਚ ਵਿਨੈ ਪ੍ਰਤਾਪ ਮੱਲ੍ਹੀ ਨੇ ਐਕਟਿੰਗ ਕੀਤੀ ਹੈ ਅਤੇ ਉਸਨੂੰ ਬਹੁਤ ਬਾਖ਼ੂਬੀ ਨਿਭਾਇਆ ਹੈ। 

 

ਹੋਰ ਪੜ੍ਹੋ: ਸ਼ੋਇਬ ਇਬ੍ਰਾਹਿਮ ਨੇ ਪ੍ਰੈਗਨੈਂਟ ਪਤਨੀ ਦੀਪਿਕਾ ਕੱਕੜ 'ਤੇ ਇੰਝ ਲੁੱਟਾਇਆ ਪਿਆਰ, ਵੇਖੋ ਖੂਬਸੂਰਤ ਵੀਡੀਓ     

ਸਿੱਧੂ ਦੇ ਨਵੇਂ ਗੀਤ Mera Na ਵਿੱਚ ਉਹ ਹੁਬਹੂ ਸਿੱਧੂ ਮੂਸੇਵਾਲਾ ਵਰਗਾ ਲੱਗ ਰਿਹਾ ਹੈ ਅਤੇ ਮੁੰਡੇ ਨੂੰ ਵੀਡੀਓ ਵਿੱਚ ਵੱਖ-ਵੱਖ ਸ਼ਾਨਦਾਰ ਸ਼ਾਟਸ ਲਈ ਵੀਡੀਓ ਵਿੱਚ ਕੰਮ ਕਰਨ ਲਈ ਸ਼ਾਮਿਲ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਤੇ ਰੈਪਰ ਬੁਰਨਾ ਬੁਆਏ ਨੇ ਗੀਤ ਰਿਲੀਜ਼ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਇਸ ਮੁੰਡੇ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਉਹ ਇਸ ਗੀਤ 'ਚ ਕੰਮ ਕਰਨ ਲਈ ਤਿਆਰ ਹੋ ਗਿਆ।  ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ। ਇਸ ਗੀਤ ਦੇ ਹੁਣ ਤੱਕ 10 ਲੱਖ ਵਿਊਜ਼ ਮਿਲ ਚੁੱਕੇ ਹਨ।  


Related Post