Karwa Chauth 2023: ਕਰਵਾ ਚੌਥ ਸਮੇਂ ਇਨ੍ਹਾਂ ਨਿਯਮਾਂ ਦਾ ਰੱਖੋ ਖਾਸ ਖ਼ਿਆਲ, ਮਿਲੇਗਾ ਵਰਤ ਦਾ ਪੂਰਾ ਫਲ
ਕਰਵਾ ਚੌਥ ਦਾ ਵਰਤ ਸੁਹਾਗਣਾਂ ਵੱਲੋਂ ਆਪਣੇ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਤੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਕਈ ਥਾਵਾਂ 'ਤੇ ਇਹ ਵਰਤ ਕੁਆੜੀਆਂ ਕੁੜੀਆਂ ਵੱਲੋਂ ਵੀ ਰੱਖਿਆ ਜਾਂਦਾ ਹੈ। ਇਸ ਸਾਲ ਇਹ ਵਰਤ 01 ਨਵੰਬਰ ਬੁੱਧਵਾਰ ਨੂੰ ਮਨਾਇਆ ਜਾਵੇਗਾ। ਅਜਿਹੇ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਵਰਤ 'ਚ ਕੋਈ ਰੁਕਾਵਟ ਨਾ ਆਵੇ।
Karwa Chauth Vrat Niyam: ਕਰਵਾ ਚੌਥ ਦਾ ਵਰਤ ਸੁਹਾਗਣਾਂ ਵੱਲੋਂ ਆਪਣੇ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਤੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਕਈ ਥਾਵਾਂ 'ਤੇ ਇਹ ਵਰਤ ਕੁਆੜੀਆਂ ਕੁੜੀਆਂ ਵੱਲੋਂ ਵੀ ਰੱਖਿਆ ਜਾਂਦਾ ਹੈ। ਇਸ ਸਾਲ ਇਹ ਵਰਤ ਅੱਜ ਯਾਨੀ ਕਿ 01 ਨਵੰਬਰ ਬੁੱਧਵਾਰ ਨੂੰ ਮਨਾਇਆ ਜਾਵੇਗਾ। ਅਜਿਹੇ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਵਰਤ 'ਚ ਕੋਈ ਰੁਕਾਵਟ ਨਾ ਆਵੇ।
ਕਰਵਾ ਚੌਥ ਪੂਜਾ ਵਿਧੀ(Karwa Chauth Puja Vidhi)
ਕਰਵਾ ਚੌਥ ਦੇ ਵਰਤ ਵਾਲੇ ਦਿਨ ਸਵੇਰੇ ਜਲਦੀ ਉੱਠੋ ਤੇ ਇਸ਼ਨਾਨ ਕਰ ਕੇ ਨਵੇਂ ਕੱਪੜੇ ਪਹਿਨੋ। ਇਸ ਤੋਂ ਬਾਅਦ ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਵਰਤ ਰੱਖਣ ਦਾ ਸੰਕਲਪ ਲਓ। ਇਸ ਤੋਂ ਬਾਅਦ ਘਰ ਦੇ ਮੰਦਰ ਦੀ ਕੰਧ 'ਤੇ ਗੇਰੂ ਨਾਲ ਤਖ਼ਤੀ ਬਣਾ ਕੇ ਮਾਤਾ ਕਰਵਾ ਦਾ ਚਿੱਤਰ ਬਣਾਓ। ਸ਼ਾਮ ਨੂੰ ਤਖ਼ਤੀ ਦੀ ਥਾਂ 'ਤੇ ਸਟੂਲ ਰੱਖ ਕੇ ਲਾਲ ਰੰਗ ਦਾ ਕੱਪੜਾ ਵਿਛਾਓ। ਇਸ ਤੋਂ ਬਾਅਦ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਤਸਵੀਰ ਸਥਾਪਿਤ ਕਰੋ।
ਪੂਜਾ ਥਾਲੀ 'ਚ ਦੀਵਾ, ਸੰਧੂਰ, ਚੌਲ, ਕੁਮਕੁਮ, ਰੌਲੀ ਤੇ ਮਠਿਆਈਆਂ ਰੱਖੋ ਅਤੇ ਕਰਵੇ ਨੂੰ ਪਾਣੀ ਨਾਲ ਭਰ ਕੇ ਰੱਖੋ। ਪੂਜਾ ਦੌਰਾਨ ਦੇਵੀ ਪਾਰਵਤੀ ਨੂੰ 16 ਸ਼ਿੰਗਾਰ ਸਮੱਗਰੀ ਜ਼ਰੂਰ ਭੇਟ ਕਰੋ। ਇਸ ਤੋਂ ਬਾਅਦ ਸ਼ਿਵ-ਸ਼ਕਤੀ ਤੇ ਚੰਦਰਦੇਵ ਦੀ ਪੂਜਾ ਕਰੋ। ਅਖੀਰ 'ਚ ਕਰਵਾ ਚੌਥ ਵਰਤ ਦੀ ਕਥਾ ਸੁਣੋ। ਰਾਤ ਨੂੰ ਚੰਦਰਮਾ ਚੜ੍ਹਨ ਤੋਂ ਬਾਅਦ ਛਾਣਨੀ 'ਚੋਂ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਚੰਦਰਦੇਵ ਦੀ ਪੂਜਾ ਕਰੋ ਤੇ ਅਰਘ ਭੇਟ ਕਰੋ। ਇਸ ਤੋਂ ਬਾਅਦ ਪਾਣੀ ਪੀ ਕੇ ਵਰਤ ਖੋਲ੍ਹੋ।
ਇਨ੍ਹਾਂ ਨਿਯਮਾਂ ਦਾ ਰੱਖੋ ਖ਼ਿਆਲ (Karwa Chauth Vrat Niyam)
ਕਰਵਾ ਚੌਥ ਦੇ ਦਿਨ ਸੁਹਾਗਣਾਂ ਨੂੰ ਸਰਗੀ ਆਪਣੀ ਸੱਸ ਵੱਲੋਂ ਦਿੱਤੀ ਜਾਂਦੀ ਹੈ, ਇਸ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਹੈ।
ਕਰਵਾ ਚੌਥ ਦੇ ਦਿਨ 16 ਸ਼ਿੰਗਾਰ ਕਰਨੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨੂੰ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਕਰਵਾ ਚੌਥ ਦੇ ਦਿਨ ਕਾਲੇ ਜਾਂ ਚਿੱਟੇ ਰੰਗ ਦੇ ਕੱਪੜੇ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕਰਵਾ ਚੌਥ ਦੀ ਪੂਜਾ ਦੌਰਾਨ ਔਰਤਾਂ ਨੂੰ ਆਪਣਾ ਮੂੰਹ ਈਸ਼ਾਨ (ਉੱਤਰ-ਪੂਰਬ ਦਿਸ਼ਾ) ਵੱਲ ਰੱਖਣਾ ਚਾਹੀਦਾ ਹੈ।ਕਰਵਾ ਚੌਥ ਦੇ ਦਿਨ ਬਜ਼ੁਰਗਾਂ ਦਾ ਆਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਹੈ।