Karthik Aaryan: ਆਪਣੇ ਬਾਰਡੀਗਾਰਡ ਦੇ ਵਿਆਰ 'ਚ ਪਹੁੰਚੇ ਕਾਰਤਿਕ ਆਰੀਅਨ, ਅਦਾਕਾਰ ਨੇ ਤਸਵੀਰ ਸਾਂਝੀ ਕਰ ਨਵ-ਵਿਆਹੇ ਜੋੜੇ ਨੂੰ ਦਿੱਤੀ ਵਧਾਈ
ਸੋਸ਼ਲ ਮੀਡੀਆ 'ਤੇ ਕਾਰਤਿਕ ਆਰੀਅਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ 'ਚ ਉਹ ਇੱਕ ਲਾੜਾ-ਲਾੜੀ ਨਾਲ ਨਜ਼ਰ ਆ ਰਹੇ ਹਨ। ਇਹ ਲਾੜਾ ਲਾੜੀ ਕੋਈ ਹੋਰ ਨਹੀਂ ਸਗੋਂ ਕਾਰਤਿਕ ਦੇ ਬੇਹੱਦ ਕਰੀਬੀ ਹਨ, ਜੀ ਹਾਂ ਹਾਲ ਹੀ 'ਚ ਕਾਰਤਿਕ ਆਰੀਅਨ ਆਪਣੇ ਬਾਡੀਗਾਰਡ ਸਚਿਨ ਦੇ ਵਿਆਹ 'ਚ ਸ਼ਿਰਕਤ ਕਰਨ ਪੁੱਜੇ ਸਨ, ਜਿਥੋਂ ਦੀਆਂ ਤਸਵੀਰਾਂ ਉਨ੍ਹਾਂ ਨੇ ਖ਼ੁਦ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰ ਨਵ -ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।
Karthik Aaryan attend his bodyguard marriage: ਬਾਲੀਵੁੱਡ ਦੇ ਸ਼ਹਿਜ਼ਾਦੇ ਯਾਨੀ ਕਿ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਸਤਿਆ ਪ੍ਰੇਮ ਕੀ ਕਥਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਕਾਰਤਿਕ ਨੇ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਇੱਕ ਲਾੜਾ-ਲਾੜੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਆਓ ਜਾਣਦੇ ਹਾਂ ਕਿ ਕੌਣ ਨੇ ਇਹ ਲਾੜਾ-ਲਾੜੀ ਜਿਨ੍ਹਾਂ ਨਾਲ ਕਾਰਤਿਕ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
ਕਾਰਤਿਕ ਆਰੀਅਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਕੂਲ ਅੰਦਾਜ਼ ਲਈ ਵੀ ਮਸ਼ਹੂਰ ਹਨ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਕਾਰਤਿਕ ਅਕਸਰ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਦੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਵਿਆਹ ਦੇ ਫੰਕਸ਼ਨ 'ਚ ਨਜ਼ਰ ਆ ਰਹੇ ਹਨ। ਦਰਅਸਲ ਕਾਰਤਿਕ ਆਰੀਅਨ ਨੇ ਹਾਲ ਹੀ 'ਚ ਆਪਣੇ ਬਾਡੀਗਾਰਡ ਸਚਿਨ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ ਅਤੇ ਸਚਿਨ ਅਤੇ ਉਨ੍ਹਾਂ ਦੀ ਪਤਨੀ ਨਾਲ ਤਸਵੀਰਾਂ ਕਲਿੱਕ ਕਰਵਾਈਆਂ ਸਨ। ਕਾਰਤਿਕ ਆਰੀਅਨ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਮਸਤੀ ਦੇ ਮੂਡ 'ਚ ਹਨ।
ਕਾਰਤਿਕ ਆਰੀਅਨ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਖੂਬਸੂਰਤ ਕੈਪਸ਼ਨ ਲਿਖਿਆ ਹੈ। ਕਾਰਤਿਕ ਨੇ ਆਪਣੇ ਦੋਸਤ ਤੇ ਬਾਡੀਗਾਰਡ ਸਚਿਨ ਲਈ ਪਿਆਰਾ ਜਿਹਾ ਕੈਪਸ਼ਨ ਲਿਖਿਆ, ''ਵਧਾਈਆਂ ਸਚਿਨ ਅਤੇ ਸੁਰੇਖਾ ❤️ ਤੁਹਾਡਾ ਵਿਆਹੁਤਾ ਜੀਵਨ ਖੁਸ਼ਹਾਲ ਹੋਵੇ ❤️।
ਕਾਰਤਿਕ ਆਰੀਅਨ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਇਨ੍ਹਾਂ ਤਸਵੀਰਾਂ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, 'ਤੁਸੀਂ ਵਿਆਹ ਕਦੋਂ ਕਰਵਾ ਰਹੇ ਹੋ ਕਾਰਤਿਕ ਜੀ?' ਇੱਕ ਹੋਰ ਨੇ ਲਿਖਿਆ, 'ਤੁਸੀਂ ਵੀ ਜਲਦੀ ਵਿਆਹ ਕਰ ਲਓ।' ਇੱਕ ਯੂਜ਼ਰ ਨੇ ਲਿਖਿਆ ਹੈ, 'ਤੁਹਾਡੇ ਵਿਆਹ ਦਾ ਇੰਤਜ਼ਾਰ ਕਰ ਰਿਹਾ ਹਾਂ।' ਇੱਕ ਪ੍ਰਸ਼ੰਸਕ ਨੇ ਲਿਖਿਆ, 'ਦੋਸਤ ਹੋ ਤੋ ਕਾਰਤਿਕ ਆਰੀਅਨ ਜੈਸਾ।'