Holi 2024: ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਰੰਗਾਂ ਦਾ ਤਿਉਹਾਰ ਹੋਲੀ, ਜਾਣੋ ਇਸ ਦਿਨ ਦਾ ਇਤਿਹਾਸ

By  Pushp Raj March 25th 2024 06:55 AM

Holi 2024:  ਹੋਲੀ ਇੱਕ ਅਜਿਹਾ ਤਿਉਹਾਰ ਜਦੋ ਲੋਕ ਆਪਣੇ ਗਿਲੇ ਸ਼ਿਕਵਿਆਂ ਨੂੰ ਭੁੱਲਾ ਕੇ ਪਿਆਰ ਦੇ ਰੰਗਾਂ 'ਚ ਰੰਗੇ ਜਾਂਦੇ ਹਨ। ਰੰਗਾਂ ਨਾਲ ਭਰਿਆ ਤਿਉਹਾਰ ਹੋਲੀ (Holi 2024)  ਜਿਸਦਾ ਬੱਚਿਆਂ ਤੋਂ ਵੱਡਿਆਂ ਤੱਕ ਸਭ ਨੂੰ ਇੰਤਜ਼ਾਰ ਰਹਿੰਦਾ ਹੈ। ਦੱਸ ਦਈਏ ਕਿ ਦੇਸ਼ ਦੇ ਸਾਰੇ ਸੂਬਿਆਂ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

 

View this post on Instagram

A post shared by @happy__holi__2024__

 

 ਰੰਗਾਂ ਦਾ ਤਿਉਹਾਰ ਹੋਲੀ


ਰੰਗਾਂ ਨਾਲ ਭਰਿਆ ਤਿਉਹਾਰ ਹੋਲੀ (Holi 2024)  ਜਿਸ ਦਾ ਬੱਚਿਆਂ ਤੋਂ ਵੱਡਿਆਂ ਤੱਕ ਸਭ ਨੂੰ ਇੰਤਜ਼ਾਰ ਰਹਿੰਦਾ ਹੈ। ਇਸ ਸਾਲ 25 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਾਰਚ ਨੂੰ ਹੋਲਿਕਾ ਦਹਿਨ ਕੀਤਾ ਜਾਵੇਗਾ। ਆਓ ਜਾਣਦੇ ਹਾਂ ਰੰਗਾਂ ਨਾਲ ਭਰੇ ਇਸ ਤਿਉਹਾਰ ਬਾਰੇ ਖਾਸ ਗੱਲਾਂ। 


ਗੱਲ ਕੀਤੀ ਜਾਵੇ ਮਥੁਰਾ ਸਣੇ ਦੇਸ਼ ਭਰ ਵਿੱਚ ਕਈ ਤਰ੍ਹਾਂ ਦੀ ਹੋਲੀ ਖੇਡੀ ਜਾਂਦੀ ਹੈ। ਕਦੇ-ਕਦੇ ਫੁੱਲਾਂ ਦੇ ਨਾਲ ਅਬੀਰ-ਗੁਲਾਲ ਅਤੇ ਕਦੇ ਲੱਠਮਾਰ ਹੋਲੀ ਵੀ ਖੇਡੀ ਜਾਂਦੀ ਹੈ। ਇਸ ਦੇ ਨਾਲ ਹੀ ਬਿਹਾਰ 'ਚ ਹੋਲੀ ਮਨਾਉਣ ਦਾ ਅੰਦਾਜ਼ ਕਾਫੀ ਅਨੋਖਾ ਹੈ। 


ਇਸ ਤਿਉਹਾਰ ਮੌਕੇ ਖਾਸ ਤੌਰ 'ਤੇ ਲੋਕ ਛੁੱਟੀ ਲੈ ਕੇ ਘਰ-ਘਰ ਪਹੁੰਚ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਕੇ ਹੋਲੀ ਮਨਾਉਂਦੇ ਹਨ। ਹੋਲੀ ਸਾਲ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾ ਤਿਉਹਾਰ ਹੈ। ਹਿੰਦੂ ਕੈਲੰਡਰ ਅਨੁਸਾਰ ਹੋਲੀ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ।

 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਿੰਦੂ ਕੈਲੰਡਰ ਦੇ ਮੁਤਾਬਿਕ ਹੋਲਿਕਾ ਦਹਨ ਫਾਲਗੁਨ ਪੂਰਨਿਮਾ ਦੀ ਸ਼ਾਮ ਨੂੰ ਹੁੰਦਾ ਹੈ। ਅਗਲੇ ਦਿਨ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇਸ ਵਾਰ 2024 ’ਚ ਹੋਲੀ ਦਾ ਤਿਉਹਾਰ 25 ਮਾਰਚ ਨੂੰ ਮਨਾਇਆ ਜਾਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸਾਲ ਹੋਲਿਕਾ ਦਹਨ 2024 ਦਾ ਸ਼ੁੱਭ ਮੁਹੂਰਤ 24 ਮਾਰਚ ਨੂੰ ਨੂੰ ਸਵੇਰੇ 09.54 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ 25 ਮਾਰਚ 2024 ਨੂੰ ਦੁਪਹਿਰ 12.29 ਵਜੇ ਸਮਾਪਤ ਹੋਵੇਗੀ। ਹੋਲਿਕਾ ਦਹਿਨ ਦਾ ਸਮਾਂ - ਦੁਪਹਿਰ 11.13 ਵਜੇ - 12.07 ਵਜੇ (24 ਮਾਰਚ 2024) ਦਾ ਹੋਵੇਗਾ।

 

ਹੋਲਿਕਾ ਦਹਿਨ ਦੀ ਕਥਾ 

ਕਥਾ ਅਨੁਸਾਰ ਪ੍ਰਾਚੀਨ ਕਾਲ ਵਿੱਚ ਹਿਰਣੇਕਸ਼ਿਯਪ ਨਾਮ ਦਾ ਇੱਕ ਦੈਂਤ ਰਾਜਾ ਸੀ। ਉਸ ਨੇ ਅਹੰਕਾਰ ਵਿੱਚ ਆ ਕੇ ਰੱਬ ਹੋਣ ਦਾ ਦਾਅਵਾ ਕੀਤਾ ਸੀ। ਹਿਰਣੇਕਸ਼ਿਯਪ ਨੇ ਰਾਜ ਵਿੱਚ ਭਗਵਾਨ ਦਾ ਨਾਮ ਲੈਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ ਪਰ ਹਿਰਣੇਕਸ਼ਿਯਪ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਭਗਤ ਸੀ। ਹਿਰਣੇਕਸ਼ਿਯਪ ਦੀ ਭੈਣ ਸੀ ਹੋਲਿਕਾ ਜਿਸ ਨੂੰ ਅੱਗ ਵਿੱਚ ਨਾ ਭਸਮ ਹੋਣ ਦਾ ਵਰਦਾਨ ਮਿਲਿਆ। ਹਿਰਣੇਕਸ਼ਿਯਪ ਪ੍ਰਹਿਲਾਦ ਦੀ ਪ੍ਰਮਾਤਮਾ ਪ੍ਰਤੀ ਭਗਤੀ ਤੋਂ ਪ੍ਰੇਸ਼ਾਨ ਸੀ। ਉਸਨੇ ਬਹੁਤ ਕੋਸ਼ਿਸ ਕੀਤੀ ਸੀ ਪ੍ਰਹਿਲਾਦ ਨੂੰ ਭਗਤੀ ਦੇ ਮਾਰਗ ਤੋਂ ਹਟਾਉਣ ਦੀ। ਇੱਕ ਵਾਰ ਹਿਰਣੇਕਸ਼ਿਯਪ ਨੇ ਹੋਲਿਕਾ ਨੂੰ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠਣ ਦਾ ਹੁਕਮ ਦਿੱਤਾ ਪਰ ਅੱਗ ਵਿਚ ਬੈਠਣ 'ਤੇ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਹੋਲਿਕਾ ਦਹਿਨ ਭਗਵਾਨ ਭਗਤ ਪ੍ਰਹਿਲਾਦ ਦੀ ਯਾਦ ਵਿੱਚ ਕੀਤਾ ਜਾਣ ਲੱਗਾ।

View this post on Instagram

A post shared by @happy__holi__2024__

 

ਹੋਰ ਪੜ੍ਹੋ : Holi 2024: ਇਸ ਹੋਲੀ 'ਤੇ ਟ੍ਰਾਈ ਕਰੋ ਇਹ No Sugar desserts, ਟੇਸਟ ਤੇ ਹੈਲਥ ਰਹਿਣਗੇ ਬਰਕਰਾਰ 


ਸਿੱਖ ਮਨਾਉਂਦੇ ਨੇ ਹੋਲਾ ਮਹੱਲਾ 

ਹੋਲੀ ਦੇ ਮੌਕੇ 'ਤੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ (Hola Mohalla) ਹਰ ਸਾਲ ਗੁਰੂਦਵਾਰਾ ਸ਼੍ਰੀ ਕੇਸਗੜ੍ਹ ਸਾਹਿਬ ਵਿੱਖੇ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 (1701 ਈ.) ਨੂੰ ਚੇਤ ਦੀ ਇੱਕ ਤਾਰੀਖ ਨੂੰ ਕੀਤੀ ਸੀ। ਉਸ ਦਿਨ ਤੋਂ ਬਾਅਦ ਹਰ ਸਾਲ ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ।

Related Post