Happy Rose Day 2024: ਵੈਲੇਨਟਾਈਨ ਵੀਕ ਦਾ ਪਹਿਲਾ ਦਿਨ 'Rose Day', ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਦਿਓ ਗੁਲਾਬ
Happy Rose Day 2024: ਫਰਵਰੀ ਦਾ ਮਹੀਨਾ ਆਪਣੇ ਖ਼ਾਸ ਲੋਕਾਂ ਪ੍ਰਤੀ ਪਿਆਰ ਅਤੇ ਰੋਮਾਂਸ ਲਈ ਜਾਣਿਆ ਜਾਂਦਾ ਹੈ। ਇਸ ਮਹੀਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ (Valentine's Day) ਵੀ ਮਨਾਇਆ ਜਾਂਦਾ ਹੈ। ਵੈਲਨਟਾਈ ਵੀਕ (Valentine week) ਦੀ ਸ਼ੁਰੂਆਤ 7 ਫਰਵਰੀ ਨੂੰ ਯਾਨੀ ਰੋਜ਼ ਡੇਅ (Happy Rose Day) ਨਾਲ ਹੁੰਦੀ ਹੈ। ਆਓ ਜਾਣਦੇ ਹਾਂ ਰੋਜ਼ ਡੇਅ ਕਿਉਂ ਮਨਾਇਆ ਜਾਂਦਾ ਹੈ।
ਅੱਜ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਹਫਤਾ 14 ਫਰਵਰੀ ਤੱਕ ਚੱਲਦਾ ਹੈ। ਪਿਆਰ ਦਾ ਇਜ਼ਹਾਰ ਕਰਨ ਵਾਲੇ ਅਤੇ ਪ੍ਰਪੋਜ਼ ਕਰਨ ਵਾਲੇ ਜੋੜੇ ਵੈਲੇਨਟਾਈਨ ਵੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਵੈਲਨਟਾਈਨ ਡੇਅ ਦੇ ਪਹਿਲ ਦਿਨ ਨੂੰ ਰੋਜ਼ ਡੇਅ (Rose Day) ਕਿਹਾ ਜਾਂਦਾ ਹੈ, ਇਸ ਦਿਨ ਅਸੀਂ ਆਪਣੇ ਪਿਆਰਿਆਂ ਨੂੰ ਗੁਲਾਬ ਗਿਫਟ ਕਰਦੇ ਹਾਂ, ਹਰ ਗੁਲਾਬ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ। ਦਿਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਸ ਦਿਨ ਲਾਲ ਗੁਲਾਬ ਦੇਣਾ ਕਾਫ਼ੀ ਮੰਨਿਆ ਜਾਂਦਾ ਹੈ। ਇਸ ਦਿਨ ਦੋਸਤਾਂ ਵੱਲੋਂ ਵੀ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ।
ਗੁਲਾਬ ਦਾ ਫੁੱਲ ਦੇ ਕੇ ਕਿਸੇ ਨੂੰ ਵੀ ਖਾਸ ਮਹਿਸੂਸ ਕਰਵਾਇਆ ਜਾ ਸਕਦਾ ਹੈ।ਗੁਲਾਬ ਦਾ ਫੁੱਲ ਰਿਸ਼ਤੇ ਨੂੰ ਸੁਧਾਰਦਾ ਹੈ। ਮੰਨਿਆ ਜਾਂਦਾ ਹੈ ਕਿ ਗੁਲਾਬ ਦੇ ਫੁੱਲ ਦੀ ਖੁਸ਼ਬੂ ਰਿਸ਼ਤੇ 'ਚ ਨਵੀਂ ਜਾਨ ਲੈਂਦੀ ਹੈ ਅਤੇ ਤੁਹਾਡਾ ਰਿਸ਼ਤਾ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।
ਚਿੱਟਾ ਗੁਲਾਬ (white rose)- ਚਿੱਟਾ ਗੁਲਾਬ ਦੇਣ ਦਾ ਮਤਲਬ "ਮੈਨੂੰ ਮਾਫ਼ ਕਰਨਾ।"
ਪੀਲਾ ਗੁਲਾਬ (Yellow rose) -ਪੀਲਾ ਗੁਲਾਬ ਦੇਣ ਦਾ ਮਤਲਬ ਹੈ, "ਤੁਸੀਂ ਮੇਰੇ ਸਭ ਤੋਂ ਚੰਗੇ ਦੋਸਤ ਹੋ।"
ਗੁਲਾਬੀ ਗੁਲਾਬ (Pink rose)- ਗੁਲਾਬੀ ਗੁਲਾਬ ਆਪਣੀ ਭਾਵਨਾਵਾਂ ਨੂੰ ਦਰਸਾਉਣ ਦਾ ਤਰੀਕਾ ਹੈ, "ਮੈਂ ਤੁਹਾਨੂੰ ਪਸੰਦ ਕਰਦਾ/ ਕਰਦੀ ਹਾਂ।"
ਲਾਲ ਗੁਲਾਬ (Red rose) -ਲਾਲ ਗੁਲਾਬ ਦਾ ਇਸਤੇਮਾਲ ਆਪਣੇ ਪਿਆਰ ਪ੍ਰਤੀ ਭਾਵਨਾਨਾਂ ਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ "ਮੈਂ ਤੁਹਾਨੂੰ ਪਿਆਰ ਕਰਦਾ ਹਾਂ" ਗੁਲਾਬ ਦਾ ਫੁੱਲ ਪਿਆਰ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਪ੍ਰੇਮੀ-ਪ੍ਰੇਮਿਕਾ ਜਾਂ ਕਿਸੇ ਖ਼ਾਸ ਨੂੰ ਫੁੱਲ ਦੇਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਲਾਲ ਗੁਲਾਬ ਦਿੱਤਾ ਜਾਂਦਾ ਹੈ।
ਰੋਜ਼ ਡੇਅ 'ਤੇ ਪਾਰਟਨਰ ਨੂੰ ਗੁਲਾਬ ਦੇਣ ਨਾਲ ਨਾਂ ਸਿਰਫ ਰਿਸ਼ਤੇ 'ਚ ਤਾਜ਼ਗੀ ਆਉਂਦੀ ਹੈ ਸਗੋਂ ਇਕ ਦੂਜੇ ਲਈ ਪਿਆਰ ਵੀ ਵਧਦਾ ਹੈ। ਗੁਲਾਬ ਦਾ ਫੁੱਲ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦਾ ਹੈ ਕਿ ਤੁਸੀਂ ਕਿਸੇ ਲਈ ਬਹੁਤ ਖ਼ਾਸ ਹੋ। ਸੋ ਇਸ ਰੋਜ਼ ਡੇਅ 'ਤੇ ਤੁਸੀਂ ਆਪਣੇ ਖਾਸ ਨੂੰ ਰੋਜ਼ ਦੇ ਕੇ ਉਸ ਪ੍ਰਤੀ ਆਪਣੇ ਪਿਆਰ ਤੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਸਕਦੇ ਹੋ।