ਫ਼ਿਲਮ 'ਗੋਲਮਾਲ' ਫੇਮ ਅਦਾਕਾਰ ਹਰੀਸ਼ ਮਾਗੋਨ ਦਾ ਹੋਇਆ ਦਿਹਾਂਤ, 76 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਹਰੀਸ਼ ਮਾਗੋਨ ਦਾ ਦਿਹਾਂਤ ਹੋ ਗਿਆ ਹੈ। ਉਹ 76 ਸਾਲ ਦੇ ਸਨ। ਉਨ੍ਹਾਂ ਨੇ 9 ਕਈ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਦੀ ਦਿਹਾਂਤ 'ਤੇ ਕਈ ਸੈਲੀਬ੍ਰੀਟੀਜ਼ ਨੇ ਦੁੱਖ ਪ੍ਰਗਟ ਕੀਤਾ ਹੈ।
Harish Magon Death News: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਹਰੀਸ਼ ਮਾਗੋਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਨਮਕ ਹਲਾਲ, ਚੁਪਕੇ- ਚੁਪਕੇ, ਖੁਸ਼ਬੂ, ਇਨਕਾਰ, ਮੁਕੱਦਰ ਕਾ ਸਿਕੰਦਰ, ਗੋਲਮਾਲ ਅਤੇ ਸ਼ਹਿਨਸ਼ਾਹ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ 1 ਜੂਨ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਸਿਨਟਾ ਨੇ ਟਵਿੱਟਰ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
CINTAA ਨੇ ਸਾਂਝੀ ਕੀਤੀ ਅਦਾਕਾਰ ਦੀ ਮੌਤ ਦੀ ਖ਼ਬਰ
CINTAA expresses its condolences on the demise of Harish Magon
(Member since JUNE. 1988)
.#condolence #condolencias #restinpeace #rip #harishmagon #condolencemessage #heartfelt #cintaa pic.twitter.com/qMtAnTPThX
ਸਿਨਟਾ ਨੇ ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ,"ਅਸੀਂ ਹਰੀਸ਼ ਮਾਗੋਂ ਦੇ ਦੇਹਾਂਤ ਤੋਂ ਦੁਖੀ ਹਾਂ। ਉਹ 1988 ਤੋਂ ਸਾਡੇ ਮੈਂਬਰ ਸਨ।"
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ਵੀ ਜਾਰੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।
ਹਰੀਸ਼ ਮਾਗੋਂ ਐਫਟੀਆਈਆਈ ਇੰਸਟੀਚਿਊਟ ਤੋਂ ਗ੍ਰੈਜੂਏਟ ਸੀ। ਉਨ੍ਹਾਂ ਨੇ ਚੁਪਕੇ ਚੁਪਕੇ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ। ਉਹ ਆਪਣਾ ਐਕਟਿੰਗ ਇੰਸਟੀਚਿਊਟ ਵੀ ਚਲਾਉਂਦੇ ਸਨ। ਇਸ ਦਾ ਨਾਂ ਹਰੀਸ਼ ਮਾਗੋਂ ਐਕਟਿੰਗ ਇੰਸਟੀਚਿਊਟ ਸੀ। ਇਹ ਮੁੰਬਈ ਦੇ ਜੁਹੂ ਵਿੱਚ ਸਥਿਤ ਸੀ। ਇਸ ਮੌਕੇ ਕਈ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਫਿਲਮ ਇਤਿਹਾਸਕਾਰ ਪਵਨ ਝਾਅ ਨੇ ਹਰੀਸ਼ ਮਾਗੋਂ ਦੀ ਮੌਤ 'ਤੇ ਕੀਤਾ ਪੋਸਟ
ਫਿਲਮ ਇਤਿਹਾਸਕਾਰ ਪਵਨ ਝਾਅ ਨੇ ਵੀ ਟਵਿੱਟਰ 'ਤੇ ਹਰੀਸ਼ ਮਾਗੋਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ 1975 ਵਿੱਚ ਰਿਲੀਜ਼ ਹੋਈ ਫ਼ਿਲਮ 'ਆਂਧੀ' ਦਾ ਇੱਕ ਗੀਤ ਸਾਂਝਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, 'ਹਰੀਸ਼ ਮਾਗੋਂ ਨਾਲ ਜੁੜੀਆਂ ਯਾਦਾਂ: ਉਸ ਦੀਆਂ ਹਿੰਦੀ ਸਿਨੇਮਾ ਨਾਲ ਜੁੜੀਆਂ ਅਹਿਮ ਯਾਦਾਂ ਹਨ।ਉਸ ਨੇ ਐਫਟੀਆਈਆਈ ਤੋਂ ਗ੍ਰੈਜੂਏਸ਼ਨ ਕੀਤੀ।ਉਹ ਗੁਲਜ਼ਾਰ ਦੇ ਸਹਾਇਕ ਮੇਰਾਜ ਦਾ ਕਰੀਬੀ ਦੋਸਤ ਸੀ।ਇਸ ਕਾਰਨ ਉਸ ਨੇ ਗੀਤ ਆਂਧੀ ਵਿੱਚ ਵੀ ਬ੍ਰੇਕ ਲਿਆ।ਗੁਲਜ਼ਾਰ ਦੀ ਖੁਸ਼ਬੂ ਵਿੱਚ ਵੀ ਕੰਮ ਕੀਤਾ।' ਉਨ੍ਹਾਂ ਨੇ ਅੱਗੇ ਲਿਖਿਆ, "ਹਰੀਸ਼ ਮਾਂਗੋ ਨੇ ਹਰੀਸ਼ੀਕੇਸ਼ ਮੁਖਰਜੀ ਦੀ ਗੋਲਮਾਲ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ।"
Harish Magon - #InMemories
Will always be remembered for those cute cameos in Hindi Cinema. A graduate3 from FTII, he was a close friend of Gulzar's assistant Meraj and hence get to face the camera here in #Aandhi song for a break
HarishMagon #RIP @rmanish1 @SukanyaVerma https://t.co/di3N4qCpQ7 pic.twitter.com/seyECwOh2r
ਹੋਰ ਪੜ੍ਹੋ: ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਵਾਪਰਿਆ ਵੱਡਾ ਹਾਦਸਾ, ਗਾਇਕ ਦੀ ਗੱਡੀ ਰੋਕ ਕੀਤੀ ਗਈ ਲੁੱਟਣ ਦੀ ਕੋਸ਼ਿਸ਼
ਅਦਾਕਾਰ ਹਰੀਸ਼ ਮਾਗੋਂ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ। ਫਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਨਾਲ ਉਨ੍ਹਾਂ ਦੀ ਦੋਸਤੀ ਸੀ। ਇਸ ਕਰਕੇ ਉਹ ਬਹੁਤ ਹੀ ਮਿਲਜੁਲ ਕਲਾਕਾਰ ਮੰਨੇ ਜਾਂਦੇ ਸਨ। ਕਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।