'Game Of Thrones' ਫੇਮ ਅਦਾਕਾਰ Darren Kent ਦਾ ਹੋਇਆ ਦਿਹਾਂਤ, 36 ਸਾਲ ਦੀ ਉਮਰ 'ਚ ਲਏ ਆਖਰੀ ਸਾਹ

'Game Of Thrones' ਵਿੱਚ ਆਪਣੀ ਦਮਦਾਰ ਭੂਮਿਕਾ ਲਈ ਮਸ਼ਹੂਰ ਅਦਾਕਾਰ ਡੈਰੇਨ ਕੈਂਟ (Darren Kent) ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਮਰੀਕਾ ਸਥਿਤ ਨਿਊਜ਼ ਆਊਟਲੈੱਟ ਵੇਰਾਇਟੀ ਦੇ ਅਨੁਸਾਰ, ਡੈਰੇਨ ਕੈਂਟ ਨੇ 11 ਅਗਸਤ 2023 ਨੂੰ ਆਖਰੀ ਸਾਹ ਲਿਆ।

By  Pushp Raj August 16th 2023 12:14 PM -- Updated: August 16th 2023 01:00 PM

Darren Kent Death: 'Game Of Thrones' ਵਿੱਚ ਆਪਣੀ ਦਮਦਾਰ ਭੂਮਿਕਾ ਲਈ ਮਸ਼ਹੂਰ ਅਦਾਕਾਰ ਡੈਰੇਨ ਕੈਂਟ (Darren Kent) ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਮਰੀਕਾ ਸਥਿਤ ਨਿਊਜ਼ ਆਊਟਲੈੱਟ ਵੇਰਾਇਟੀ ਦੇ ਅਨੁਸਾਰ, ਡੈਰੇਨ ਕੈਂਟ ਨੇ 11 ਅਗਸਤ 2023 ਨੂੰ ਆਖਰੀ ਸਾਹ ਲਿਆ।

ਤੁਹਾਨੂੰ ਦੱਸ ਦੇਈਏ ਕਿ ਅਭਿਨੇਤਾ ਡੈਰੇਨ ਕੈਂਟ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੀ ਪ੍ਰਤਿਭਾ ਏਜੰਸੀ ਕੈਰੀ ਡੌਡ ਐਸੋਸੀਏਟਸ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕੀਤੀ।

It is with deep sadness we have to tell you that our dear friend and client Darren Kent passed away peacefully on Friday. His parents and best friend by his side. Our thoughts and love are with his family in this difficult time. RIP my friend ❤️ pic.twitter.com/Ko0mPFUJNK

— Carey Dodd Associates (@CareyDoddAssos) August 15, 2023

ਅਭਿਨੇਤਾ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ, ਉਸ ਨੇ ਲਿਖਿਆ ਕਿ "ਬਹੁਤ ਦੁੱਖ ਨਾਲ ਤੁਹਾਨੂੰ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਦੋਸਤ ਅਤੇ ਕਲਾਇੰਟ ਡੈਰੇਨ ਕੈਂਟ ਦਾ ਸ਼ੁੱਕਰਵਾਰ ਨੂੰ ਸ਼ਾਂਤੀਪੂਰਵਕ ਦਿਹਾਂਤ ਹੋ ਗਿਆ। ਉਸ ਦੇ ਮਾਤਾ-ਪਿਤਾ ਅਤੇ ਸਭ ਤੋਂ ਵਧੀਆ ਦੋਸਤ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਦੇ ਹਨ। ਯਾਦਾਂ ਦੇ ਰੂਪ 'ਚ ਉਹ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ। ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਰੱਬ ਹੌਸਲਾ ਦਵੇ।"

  ਡੈਰੇਨ ਕੈਂਟ ਲੇਖਕ ਅਤੇ ਨਿਰਦੇਸ਼ਕ ਵੀ ਸਨ

 ਕੈਂਟ ਨੂੰ ਹਾਲ ਹੀ ਵਿੱਚ 2023 ਦੀ ਫਿਲਮ 'Dungeons and Dragons: Honor Among Thieves' ਵਿੱਚ ਦੇਖਿਆ ਗਿਆ ਸੀ ਜਿੱਥੇ ਉਸ ਨੇ ਇੱਕ ਮੁੜ ਜੀਵਿਤ ਲਾਸ਼ ਦੀ ਭੂਮਿਕਾ ਨਿਭਾਈ ਸੀ। ਉਸ ਨੇ ਹੋਰ ਕਈ ਫ਼ਿਲਮਾਂ 'ਚ  'ਸਨੋ ਵ੍ਹਾਈਟ ਐਂਡ ਦਿ ਹੰਟਸਮੈਨ', 'ਮਾਰਸ਼ਲਜ਼ ਲਾਅ', 'ਬਲਡੀ ਕਟਸ', 'ਦਿ ਫ੍ਰੈਂਕਨਸਟਾਈਨ ਕ੍ਰੋਨਿਕਲਜ਼', 'ਬਲੱਡ ਡਰਾਈਵ' ਅਤੇ 'ਬਰਡਜ਼ ਸੋਰੋ' ਆਦਿ ਵਿੱਚ  ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ।

2012 ਵਿੱਚ, ਕੈਂਟ ਨੇ ਫਿਲਮ  'Sunny Boy' ਵਿੱਚ Danny ਦੀ ਭੂਮਿਕਾ ਲਈ  Van D'or Award ਜਿੱਤਿਆ, ਫ਼ਿਲਮ ਦਾ ਇਹ ਪਾਤਰ ਇੱਕ ਦੁਰਲੱਭ ਚਮੜੀ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਕਾਰਨ ਉਹ ਧੁੱਪ ਦੇ ਸੰਪਰਕ 'ਚ ਨਹੀਂ ਜਾ ਸਕਦਾ। 



ਹੋਰ ਪੜ੍ਹੋ: Gadar 2: 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ ਫ਼ਿਲਮ 'ਗਦਰ -2 ', ਸੰਨੀ ਦਿਓਲ ਪਰਿਵਾਰ ਨਾਲ ਸੈਲੀਬ੍ਰੇਸ਼ਨ ਕਰਦੇ ਆਏ ਨਜ਼ਰ

ਫਿਲਮ ਵਿੱਚ ਆਪਣੇ ਕਿਰਦਾਰ ਦੀ ਤਰ੍ਹਾਂ, ਅਸਲ ਜ਼ਿੰਦਗੀ ਵਿੱਚ ਡੈਰੇਨ ਕੈਂਟ ਵੀ ਓਸਟੀਓਪੋਰੋਸਿਸ ਅਤੇ ਗਠੀਏ ਦੇ ਨਾਲ-ਨਾਲ ਚਮੜੀ ਦੀਆਂ ਬਿਮਾਰੀਆਂ ਤੋਂ ਪੀੜਤ ਸੀ। ਡੈਰੇਨ ਕੈਂਟ ਇੱਕ ਅਵਾਰਡ-ਵਿਜੇਤਾ ਲੇਖਕ ਅਤੇ ਨਿਰਦੇਸ਼ਕ ਵੀ ਸੀ ਜਿਸਨੇ 2021 ਦੀ ਲਘੂ ਫਿਲਮ You Know me ਦਾ ਨਿਰਦੇਸ਼ਨ ਕੀਤਾ ਸੀ, ਜਿਸ  ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਹਾਲੀਵੁੱਡ 'ਚ ਸੋਗ ਲਹਿਰ ਛਾਈ ਹੈ। 


Related Post