Amrish Puri Birthday: ਸਰਕਾਰੀ ਨੌਕਰੀ ਛੱਡ ਫਿਲਮਾਂ 'ਚ ਅਮਰੀਸ਼ ਪੁਰੀ ਨੇ ਫ਼ਿਲਮਾਂ 'ਚ ਅਜਮਾਈ ਕਿਸਮਤ, 'ਮੋਗੈਂਬੋ' ਬਣ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਰਾਜ
ਬਾਲੀਵੁੱਡ 'ਚ 'ਮੌਗੈਂਬੋ' ਦੇ ਨਾਮ ਨਾਲ ਪ੍ਰਸਿੱਧ ਹੋਏ ਦਿੱਗਜ਼ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਅਮਰੀਸ਼ ਪੁਰੀ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜੁਬਾਨ 'ਤੇ ਚੜੇ ਹੋਏ ਹਨ। ਅਮਰੀਸ਼ ਪੁਰੀ ਦੇ 'ਮੌਗੈਂਬੋ' ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
Amrish Puri Birthday : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਜੀਵਨ ਅਤੇ ਫ਼ਿਲਮੀ ਕਰੀਅਰ ਬਾਰੇ ਦੱਸਾਂਗੇ । ਅਮਰੀਸ਼ ਪੁਰੀ ਦਾ ਜਨਮ ਪੰਜਾਬ ਦੇ ਨਵਾਂਸ਼ਹਿਰ ‘ਚ ਹੋਇਆ ਸੀ। ਅਮਰੀਸ਼ ਪੁਰੀ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਸ਼ੌਕੀਨ ਸਨ । ਇਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਮਦਨ ਪੁਰੀ ਫ਼ਿਲਮਾਂ ‘ਚ ਬਤੌਰ ਅਦਾਕਾਰ ਕੰਮ ਕਰ ਰਹੇ ਸਨ।
ਬਾਲੀਵੁੱਡ 'ਚ 'ਮੌਗੈਂਬੋ' ਦੇ ਨਾਮ ਨਾਲ ਪ੍ਰਸਿੱਧ ਹੋਏ ਅਮਰੀਸ਼ ਪੁਰੀ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜੁਬਾਨ 'ਤੇ ਚੜੇ ਹੋਏ ਹਨ। ਅਮਰੀਸ਼ ਪੁਰੀ ਦੇ 'ਮੌਗੈਂਬੋ' ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅਜਿਹੇ ਕਲਾਕਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਜੋ ਹਿੰਦੀ ਫ਼ਿਲਮ ਇੰਡਸਟਰੀ 'ਚ ਖਲਨਾਇਕ ਬਣ ਕੇ ਵੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਅਮਿਟ ਛਾਪ ਛੱਡ ਜਾਂਦੇ ਹਨ।
ਮਸ਼ਹੂਰ ਖਲਨਾਇਕ ਅਮਰੀਸ਼ ਪੁਰੀ ਦੀ ਥਾਂ ਕੋਈ ਨਹੀਂ ਲੈ ਸਕਦਾ। ਅਦਾਕਾਰ ਨੇ 40 ਸਾਲ ਦੀ ਉਮਰ 'ਚ ਫ਼ਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ। ਉਸ ਨੇ ਬਹੁਤ ਕਾਮਯਾਬੀ ਹਾਸਿਲ ਕੀਤੀ। ਦੇਖਦੇ ਹੀ ਦੇਖਧੇ ਉਹ ਬਾਲੀਵੁੱਡ ਦੇ ਨੰਬਰ ਵਨ ਵਿਲੇਨ ਬਣ ਗਏ। ਹਾਲਾਂਕਿ ਉਨ੍ਹਾਂ ਨੇ ਆਪਣੀ ਕਾਮਯਾਬੀ ਲਈ ਸਖ਼ਤ ਮਿਹਨਤ ਕੀਤੀ ਸੀ। ਫ਼ਿਲਮੀ ਦੁਨੀਆ 'ਚ ਆਉਣ ਲਈ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਤਕ ਛੱਡ ਦਿੱਤੀ ਸੀ।
ਫ਼ਿਲਮਾਂ 'ਚ ਆਉਣ ਲਈ ਅਮਰੀਸ਼ ਪੁਰੀ ਨੇ ਛੱਡੀ ਸਰਕਾਰੀ ਨੌਕਰੀ
ਅਸਲ 'ਚ ਅਮਰੀਸ਼ ਪੁਰੀ ਨੇ ਕਰਮਚਾਰੀ ਬੀਮਾ ਨਿਗਮ 'ਚ 21 ਸਾਲ ਤਕ ਕਲਰਕ ਵਜੋਂ ਕੰਮ ਕੀਤਾ। ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰ ਬਣਨ ਦੇ ਆਪਣੇ ਸੁਪਨੇ ਨੂੰ ਜਿਉਂਦਾ ਰੱਖਿਆ ਤੇ ਹਾਰ ਨਹੀਂ ਮੰਨੀ। ਕੰਮ ਕਰਨ ਦੇ ਨਾਲ-ਨਾਲ ਉਹ ਥੀਏਟਰ ਵੀ ਕਰਦੇ ਸੀ। ਉਨ੍ਹਾਂ ਥੀਏਟਰ ਤੋਂ ਬਹੁਤ ਕੁਝ ਸਿੱਖਿਆ। ਅਮਰੀਸ਼ ਪੁਰੀ ਪ੍ਰਿਥਵੀ ਥੀਏਟਰ 'ਚ ਕੰਮ ਕਰਦੇ ਸਨ। ਉਹ ਸੱਤਿਆਦੇਵ ਦੂਬੇ ਦੇ ਲਿਖੇ ਨਾਟਕ ਵਿੱਚ ਕੰਮ ਕਰਦੇ ਸੀ।
ਥੀਏਟਰ 'ਚ ਵੀ ਕੀਤਾ ਕੰਮ
ਲੰਬੇ ਸਮੇਂ ਤੱਕ ਥੀਏਟਰ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਅਚਾਨਕ ਬਦਲ ਗਈ। ਉਨ੍ਹਾਂ ਨੂੰ ਆਖਰਕਾਰ ਮਿਹਨਤ ਦਾ ਫਲ ਮਿਲਿਆ। 40 ਸਾਲ ਦੀ ਉਮਰ 'ਚ ਉਨ੍ਹਾਂ ਨੂੰ ਬਾਲੀਵੁੱਡ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ।
ਕੁਝ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ, ਅਮਰੀਸ਼ ਪੁਰੀ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ 1971 ਵਿੱਚ ਆਈ ਫਿਲਮ ਰੇਸ਼ਮਾ ਔਰ ਸ਼ੇਰਾ ਵਿੱਚ ਕੰਮ ਕੀਤਾ। ਇਸ ਫ਼ਿਲਮ ਨੇ ਅਮਰੀਸ਼ ਪੁਰੀ ਨੂੰ ਆਪਣੀ ਅਦਾਕਾਰੀ ਕਰਕੇ ਲਾਈਮਲਾਈਟ ਵਿੱਚ ਲਿਆਂਦਾ। ਉਨ੍ਹਾਂ ਦੀ ਦਿੱਖ ਤੇ ਰੌਬਦਾਰ ਵਿਵਹਾਰ ਨੇ ਉਨ੍ਹਾਂ ਨੂੰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਖਲਨਾਇਕਾਂ ਵਿੱਚੋਂ ਇੱਕ ਬਣਾ ਦਿੱਤਾ।
ਹੋਰ ਪੜ੍ਹੋ: WWE ਪਹਿਲਵਾਨ ਜੌਨ ਸੀਨਾ ਹੋਏ ਸਿੱਧੂ ਮੂਸੇਵਾਲਾ ਦੇ ਫੈਨ , ਟਵਿੱਟਰ ‘ਤੇ ਕੀਤਾ ਫਾਲੋ
ਅਮਰੀਸ਼ ਪੁਰੀ ਦੀਆਂ ਹਿੱਟ ਫਿਲਮਾਂ
ਉਨ੍ਹਾਂ ਦੇ ਕੁਝ ਕਿਰਦਾਰ ਤੇ ਡਾਇਲਾਗ ਅੱਜ ਵੀ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਹਨ। ਮੋਗੈਂਬੋ ਖੁਸ਼ ਹੁਆ, ਜਾ ਸਿਮਰਨ ਜਾ, ਅਮਰੀਸ਼ ਪੁਰੀ ਦੇ ਉਹ ਡਾਇਲਾਗ ਹਨ, ਜੋ ਅੱਜ ਵੀ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਨੇ ਗਦਰ, ਨਾਗਿਨ, ਘਾਇਲ, ਕੋਇਲਾ, ਮਿਸਟਰ ਇੰਡੀਆ, ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਕਰਨ-ਅਰਜੁਨ, ਇਲਾਕਾ, ਦਾਮਿਨੀ ਅਤੇ ਚਾਚੀ 420 ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।