Manipur Violence: ਅਕਸ਼ੈ ਕੁਮਾਰ ਤੋਂ ਲੈ ਕੇ ਰਿਚਾ ਚੱਢਾ ਤੱਕ ਬਾਲੀਵੁੱਡ ਸਿਤਾਰਿਆਂ ਨੇ ਮਨੀਪੁਰ ਦੀ ਘਟਨਾ 'ਤੇ ਜਤਾਈ ਨਾਰਾਜ਼ਗੀ, ਸਰਕਾਰ ਤੋਂ ਕੀਤੀ ਅਜਿਹੇ ਅਪਰਾਧਾਂ 'ਤੇ ਰੋਕ ਲਾਉਣ ਦੀ ਮੰਗ
ਮਨੀਪੁਰ 'ਚ ਦੋ ਔਰਤਾਂ ਦੇ ਨਾਲ ਹੋਈ ਬਦਸਲੂਕੀ ਦੀ ਘਟਨਾ ਨੂ ਲੈ ਕੇ ਸਾਰੇ ਦੇਸ਼ 'ਚ ਭਾਰੀ ਰੋਸ ਹੈ। ਜਿੱਥੇ ਇੱਕ ਪਾਸੇ ਦੇਸ਼ ਦੀ ਜਨਤਾ ਇਸ ਘਟਨਾ ਨੂੰ ਮੰਦਭਾਗਾ ਦੱਸ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਈ ਬਾਲੀਵੁੱਡ ਸੈਲਬਸ ਨੇ ਵੀ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਮੁਲਜ਼ਮਾਂ ਦੇ ਖਿਲਾਫ ਕੜੀ ਸਜਾ ਦੀ ਮੰਗ ਕੀਤੀ ਹੈ।

Bollywood celebs reaction on Manipur Violence: 19 ਜੁਲਾਈ ਨੂੰ ਮਨੀਪੁਰ 'ਚ ਭੀੜ ਵੱਲੋਂ ਦੋ ਔਰਤਾਂ ਨਾਲ ਬਦਸਲੂਕੀ ਤੇ ਪਰੇਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਭਿਆਨਕ ਘਟਨਾ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਅਪਰਾਧਿਕ ਘਟਨਾ ਨੂੰ ਲੈ ਕੇ ਗੁੱਸੇ 'ਚ ਆਏ ਲੋਕ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਿੱਥੇ ਇੱਕ ਪਾਸੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਤੋਂ ਲੈ ਕੇ ਸੁਪਰੀਮ ਕੋਰਟ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਇਸ ਦੇ ਨਾਲ ਹੀ ਅਕਸ਼ੈ ਕੁਮਾਰ, ਰੇਣੂਕਾ ਸ਼ਹਾਣੇ, ਰਿਚਾ ਚੱਢਾ, ਸੋਨੂੰ ਸੂਦ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਹੈਰਾਨ ਕਰਨ ਵਾਲੀ ਘਟਨਾ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਅਪਰਾਧੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Shaken, disgusted to see the video of violence against women in Manipur. I hope the culprits get such a harsh punishment that no one ever thinks of doing a horrifying thing like this again.
— Akshay Kumar (@akshaykumar) July 20, 2023ਅਕਸ਼ੈ ਕੁਮਾਰ ਨੇ ਟਵੀਟ ਕਰਕੇ ਪੀੜਤਾਂ ਲਈ ਕੀਤੀ ਇਨਸਾਫ਼ ਦੀ ਮੰਗ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਮਨੀਪੁਰ 'ਚ ਦੋ ਔਰਤਾਂ ਨਾਲ ਹੋਈ ਬੇਰਹਿਮੀ 'ਤੇ ਦੁੱਖ ਜ਼ਾਹਰ ਕਰਨ ਲਈ ਟਵਿੱਟਰ 'ਤੇ ਜਾ ਕੇ ਪੀੜਤਾਂ ਲਈ ਇਨਸਾਫ ਦੀ ਮੰਗ ਕੀਤੀ ਅਤੇ ਲਿਖਿਆ, ''ਮਨੀਪੁਰ 'ਚ ਔਰਤਾਂ 'ਤੇ ਹਿੰਸਾ ਦੀ ਵੀਡੀਓ ਦੇਖ ਕੇ ਹੈਰਾਨ ਹਾਂ, ਨਿਰਾਸ਼ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਕਿ ਕੋਈ ਵੀ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਬਾਰੇ ਸੋਚੇਗਾ ਵੀ ਨਹੀਂ।
ਰਿਚਾ ਚੱਢਾ ਨੇ ਦੱਸਿਆ 'ਸ਼ਰਮਨਾਕ'
ਔਰਤਾਂ ਨਾਲ ਵਾਪਰੀ ਇਸ ਦਰਦਨਾਕ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਰਿਚਾ ਚੱਢਾ ਨੇ ਵੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ, ''ਸ਼ਰਮਨਾਕ, ਭਿਆਨਕ ਅਤੇ ਬੇਇਨਸਾਫੀ''।
Manipur video has shaken everyone’s soul.
It was humanity that was paraded..not the women💔💔
ਸੋਨੂੰ ਸੂਦ ਨੇ ਵੀ ਜ਼ਾਹਰ ਕੀਤਾ ਗੁੱਸਾ
ਸੋਨੂੰ ਸੂਦ ਨੇ ਮਨੀਪੁਰ 'ਚ ਔਰਤਾਂ ਖਿਲਾਫ ਹੋ ਰਹੇ ਅਪਰਾਧ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ, ''ਮਨੀਪੁਰਦੀ ਘਟਨਾ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਇਹ ਮਹਿਲਾਵਾਂ ਦੀ ਹੀ ਨਹੀਂ ਸਗੋਂ ਇਨ੍ਹਾਂ ਦੋਸ਼ੀਆਂ ਨੇ ਇਨਸਾਨੀਅਤ ਦੀ ਪਰੇਡ ਵੀ ਨਿਕਾਲੀ ਹੈ। ਸਰਕਾਰ ਨੂੰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ''।
ਉਰਮਿਲਾ ਮਾਤੋਂਡਕਰ ਨੇ ਜਤਾਇਆ ਦੁਖ
ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ ਟਵੀਟ ਕੀਤਾ, ''ਮੈਂ ਮਨੀਪੁਰ 'ਚ ਵਾਪਰੀ ਘਟਨਾ ਦੀ ਵੀਡੀਓ ਦੇਖ ਕੇ ਸਦਮੇ 'ਚ ਹਾਂ ਅਤੇ ਇਸ ਤੱਥ ਤੋਂ ਸਦਮੇ 'ਚ ਹਾਂ ਕਿ ਇਹ ਮਈ 'ਚ ਵਾਪਰੀ ਸੀ ਅਤੇ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਮਸ਼ਹੂਰ ਹਸਤੀਆਂ ਚੁੱਪ ਹਨ, ਪਿਆਰੇ ਭਾਰਤੀਓ ਅਸੀਂ ਇੱਥੇ ਕਦੋਂ ਪਹੁੰਚੇ ਹਾਂ"।
इतिहास साक्षी है जब भी किसी आतातायी ने स्त्री का हरण किया है या चीरहरण किया है उसकी क़ीमत संपूर्ण मनुष्य ज़ाति को चुकानी पड़ी है।
जैसे सत्य, तप, पवित्रता और दान ‘धर्म’ के चार चरण होते हैं वैसे ही ‘लोकतंत्र’ के भी विधायिका, कार्यपालिका, न्यायपालिका व पत्रकारिता रूपी चार चरण होते…
ਰੇਣੂਕਾ ਸ਼ਹਾਣੇ-ਵਿਵੇਕ ਅਗਨੀਹੋਤਰੀ ਸਣੇ ਹੋਰਨਾਂ ਬਾਲੀਵੁੱਡ ਸੈਲਬਸ ਨੇ ਵੀ ਇਨਸਾਫ ਲਈ ਆਵਾਜ਼ ਕੀਤੀ ਬੁਲੰਦ
ਰੇਣੁਕਾ ਸ਼ਹਾਣੇ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ, "ਮਨੀਪੁਰਵਿੱਚ ਇਸ ਬੇਰਹਿਮੀ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਜੇਕਰ ਦੋ ਔਰਤਾਂ ਨਾਲ ਛੇੜਛਾੜ ਕੀਤੇ ਜਾਣ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਅੰਦਰੋਂ ਹਿੱਲੇ ਨਹੀਂ ਤਾਂ ਤੁਹਾਨੂੰ ਆਪਣੇ ਆਪ ਨੂੰ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ ਹੈ। ਭਾਰਤੀ ਜਾਂ ਇੰਡੀਅਨ ਹੋਣ ਦੀ ਤਾਂ ਗੱਲ ਹੀ ਛੱਡ ਦਵੋ।"
MANIPUR:
Moplah, Direct Action Day, Noakhali, Bangladesh, Punjab, Kashmir, Bengal, Kerala, Assam, Bastar and now Manipur…
Every time our innocent mothers and sisters become the ultimate victims of inhuman, barbarian acts.
As a Bharatiya, as a man, as a human being, I am…
ਨਹੀਂ ਰੁਕ ਰਹੀ ਮਨੀਪੁਰ 'ਚ ਹਿੰਸਾ
3 ਮਈ ਤੋਂ ਹਿੰਸਾ ਦੀ ਅੱਗ ਵਿੱਚ ਭੜਕੀ ਮਨੀਪੁਰਦੇ ਵਸਨੀਕ ਇੰਫਾਲ ਘਾਟੀ ਵਿੱਚ ਕੇਂਦਰਿਤ ਬਹੁਗਿਣਤੀ ਮੀਤੇਈ ਅਤੇ ਪਹਾੜੀਆਂ ਉੱਤੇ ਕਬਜ਼ਾ ਕਰਨ ਵਾਲੇ ਕੂਕੀ ਲੋਕਾਂ ਵਿਚਕਾਰ ਨਸਲੀ ਸੰਘਰਸ਼ ਦੇ ਗਵਾਹ ਹਨ। ਮਨੀਪੁਰ ਵਿੱਚ ਇਹ ਹਿੰਸਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਹਿੰਸਾ ਵਿੱਚ ਹੁਣ ਤੱਕ 160 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।