Don 3: ਫਰਹਾਨ ਅਖ਼ਤਰ ਨੇ 'Don 3' ਦਾ ਮੋਸ਼ਨ ਪੋਸਟਰ ਕੀਤਾ ਰਿਲੀਜ਼, ਫੈਨਜ਼ ਨੇ ਸ਼ਾਹਰੁਖ ਖ਼ਾਨ ਦੀ ਥਾਂ ਰਣਵੀਰ ਸਿੰਘ ਨੂੰ ਰਿਪਲੇਸ ਕਰਨ ਤੋਂ ਕੀਤਾ ਇਨਕਾਰ
ਬਾਲੀਵੁੱਡ ਅਭਿਨੇਤਾ, ਗਾਇਕ, ਨਿਰਦੇਸ਼ਕ ਅਤੇ ਨਿਰਮਾਤਾ ਫਰਹਾਨ ਅਖਤਰ ਨੇ ਹਾਲ ਹੀ ਵਿੱਚ ਆਉਣ ਵਾਲੀ ਕ੍ਰਾਈਮ ਥ੍ਰਿਲਰ ਫ਼ਿਲਮ 'Don 3' ਲਈ ਇੱਕ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ, ਹਾਲਾਂਕਿ ਫੈਨਜ਼ ਦੀ ਇਸ 'ਤੇ ਮਿਲੀ ਜੁਲੀ ਪ੍ਰਤੀਕਿਰਿਆ ਆ ਰਹੀ ਹੈ।
Don 3 Motion Poster: ਬਾਲੀਵੁੱਡ ਅਭਿਨੇਤਾ, ਗਾਇਕ, ਨਿਰਦੇਸ਼ਕ ਅਤੇ ਨਿਰਮਾਤਾ ਫਰਹਾਨ ਅਖਤਰ ਨੇ ਹਾਲ ਹੀ ਵਿੱਚ ਆਉਣ ਵਾਲੀ ਕ੍ਰਾਈਮ ਥ੍ਰਿਲਰ ਫ਼ਿਸਮ ਫ਼ਿਲਮ 'Don 3' ਦਾ ਇੱਕ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਮੋਸ਼ਨ ਪੋਸਟਰ 'ਚ ਫ਼ਿਲਮ ਦੀ ਸਟਾਰ ਕਾਸਟ ਅਤੇ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।ਜਦੋਂ ਤੋਂ ਇਹ ਮੋਸ਼ਨ ਪੋਸਟਰ ਵੇਖਿਆ, ਉਦੋਂ ਤੋਂ ਪ੍ਰਸ਼ੰਸਕਾਂ 'ਚ ਉਦਾਸੀ ਦਾ ਮਾਹੌਲ ਹੈ, ਕਿਉਂਕਿ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਤੋਂ ਬਿਨਾਂ Don ਫ਼ਿਲਮ ਨਹੀਂ ਬਣ ਸਕਦੀ।
ਦੱਸ ਦਈਏ ਕਿ ਡੌਨ 2 ਵਿੱਚ ਸ਼ਾਹਰੁਖ ਖਾਨ, ਕਰੀਨਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਸਨ। ਡੌਨ 3 ਦੇ ਹੋਣ ਜਾਂ ਨਾ ਹੋਣ ਨੂੰ ਲੈ ਕੇ ਕਾਫੀ ਅਟਕਲਾਂ ਤੋਂ ਬਾਅਦ ਆਖਿਰਕਾਰ ਫਰਹਾਨ ਅਖਤਰ ਨੇ ਇਸ ਖਬਰ 'ਤੇ ਸਫਾਈ ਦਿੱਤੀ ਹੈ।
ਅਭਿਨੇਤਾ-ਨਿਰਮਾਤਾ ਫਰਹਾਨ ਅਖਤਰ ਨੇ ਮੰਗਲਵਾਰ ਨੂੰ ਆਉਣ ਵਾਲੀ ਕ੍ਰਾਈਮ ਥ੍ਰਿਲਰ ਲਈ ਇੱਕ ਮੋਸ਼ਨ ਪੋਸਟਰ ਜਾਰੀ ਕੀਤਾ। ਹਾਲਾਂਕਿ ਮੋਸ਼ਨ ਪੋਸਟਰ 'ਚ ਫ਼ਿਲਮ ਦੀ ਸਟਾਰ ਕਾਸਟ ਅਤੇ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮੋਸ਼ਨ ਪੋਸਟਰ ਵਿੱਚ, ਤੁਸੀਂ ਲਾਲ ਬਾਰਡਰ ਨਾਲ ਸਜਾਇਆ ਨੰਬਰ 3 ਵੇਖ ਸਕਦੇ ਹੋ ਅਤੇ ਇਸ ਵਿੱਚ ਲਿਖਿਆ ਹੈ 'ਇੱਕ ਨਵੇਂ ਯੁੱਗ ਦੀ ਸ਼ੁਰੂਆਤ'। ਅਖਤਰ ਨੇ ਵੀ ਮੁੱਖ ਭੂਮਿਕਾ ਦਾ ਖੁਲਾਸਾ ਨਹੀਂ ਕੀਤਾ ਅਤੇ ਬਿਨਾਂ ਕਿਸੇ ਕੈਪਸ਼ਨ ਦੇ ਪੋਸਟਰ ਨੂੰ ਸਾਂਝਾ ਕੀਤਾ।
ਮੋਸ਼ਨ ਪੋਸਟਰ ਦੇ ਇੰਟਰਨੈਟ 'ਤੇ ਆਉਣ ਤੋਂ ਤੁਰੰਤ ਬਾਅਦ, ਪ੍ਰਸ਼ੰਸਕਾਂ ਨੇ ਇਸ 'ਤੇ ਆਪਣੀਆਂ ਪ੍ਰਤੀਕਿਰਿਆ ਦੇਣ ਸ਼ੁਰੂ ਕਰ ਦਿੱਤੀ ਹੈ ਤੇ ਇੰਝ ਜਾਪਦਾ ਹੈ ਕਿ ਉਹ ਫਿਲਮ ਤੋਂ ਖੁਸ਼ ਨਹੀਂ ਹਨ। ਅਜਿਹਾ ਇਸ ਲਈ ਕਿਉਂਕਿ ਡੌਨ 2 ਵਿੱਚ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਜੋ ਕਿ ਅਮਿਤਾਭ ਬੱਚਨ ਅਭਿਨੀਤ 1978 ਦੀ ਬਲਾਕਬਸਟਰ ਹਿੱਟ ਫ਼ਿਲਮ ਦਾ ਦੂਜਾ ਭਾਗ ਹੈ।
ਸ਼ਾਹਰੁਖ ਨੂੰ ਹਾਲ ਹੀ 'ਚ ਇਸ ਪ੍ਰੋਜੈਕਟ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਰਣਵੀਰ ਸਿੰਘ ਨੂੰ ਇਸ ਰੋਲ ਲਈ ਚੁਣਿਆ ਗਿਆ ਹੈ। ਹਾਲਾਂਕਿ, ਨਿਰਮਾਤਾ ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
— Farhan Akhtar (@FarOutAkhtar) August 8, 2023ਪ੍ਰਸ਼ੰਸਕਾਂ ਨੇ ਇਸ ਭੂਮਿਕਾ ਲਈ ਸ਼ਾਹਰੁਖ ਖਾਨ ਦੀ ਮੰਗ ਕੀਤੀ ਅਤੇ ਡੌਨ 3 ਵਿੱਚ ਰਣਵੀਰ ਸਿੰਘ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਇੱਕ ਨੇ ਲਿਖਿਆ, "ਮੈਨੂੰ ਰਣਵੀਰ ਦੇ ਰੋਲ ਨਿਭਾਉਣ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਪਰ ਇਹ ਲੋਕ "ਨਵਾਂ ਦੌਰ ਅਤੇ ਸਭ" ਕਹਿ ਕੇ ਸਾਡਾ ਗਲਾ ਘੁੱਟ ਰਹੇ ਹਨ। ਰਣਵੀਰ ਆਪਣੀ ਪੀੜ੍ਹੀ ਦੇ ਸੁਪਰਸਟਾਰ ਵੀ ਨਹੀਂ ਹਨ। ਇੱਕ ਯੂਜ਼ਰ ਨੇ ਲਿਖਿਆ, "ਮੈਂ ਸਹਿਮਤ ਹਾਂ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਸੀ। ਡੌਨ 3 ਦਾ ਕੋਈ ਮਤਲਬ ਨਹੀਂ ਹੁੰਦਾ ਜਦੋਂ ਇਹ ਨਹੀਂ ਹੁੰਦਾ ਕਿ ਇਹ ਕੌਣ ਕਰ ਰਿਹਾ ਹੈ।"