ਸੰਨੀ ਦਿਓਲ ਦੀਆਂ ਪਤਨੀ ਦੇ ਨਾਲ ਪੁੱਤ ਦੇ ਵਿਆਹ ‘ਤੇ ਉਦਾਸ ਤਸਵੀਰਾਂ ਵੇਖ ਕੇ ਪ੍ਰਸ਼ੰਸਕਾਂ ਨੇ ਕਿਹਾ ‘ਉਹ ਖੁਸ਼ ਨਜ਼ਰ ਨਹੀਂ ਆ ਰਹੀ’

ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਸੰਨੀ ਦਿਓਲ ਦੀ ਪਤਨੀ ਦੀਆਂ ਤਸਵੀਰਾਂ ਨੂੰ ਵੇਖ ਕੇ ਸੰਨੀ ਦਿਓਲ ਦੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਦੀ ਪਤਨੀ ਉਦਾਸ ਨਜ਼ਰ ਆ ਰਹੀ ਹੈ।

By  Shaminder June 21st 2023 07:30 PM

ਸੰਨੀ ਦਿਓਲ (Sunny Deol) ਦੇ ਬੇਟੇ ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ (Pooja Deol) ਦੀਆਂ ਤਸਵੀਰਾਂ ਨੂੰ ਵੇਖ ਕੇ ਸੰਨੀ ਦਿਓਲ ਦੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਦੀ ਪਤਨੀ ਉਦਾਸ ਨਜ਼ਰ ਆ ਰਹੀ ਹੈ। ਇਨ੍ਹਾਂ  ਤਸਵੀਰਾਂ ਨੂੰ ਵੇਖ ਕੇ ਫੈਨਸ ਨੇ ਕਈ ਰਿਐਕਸ਼ਨ ਦਿੱਤੇ ।


ਹੋਰ ਪੜ੍ਹੋ : ਮਨਕਿਰਤ ਔਲਖ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਗਾਇਕ ਪੁੱਤਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਇਆ ਨਤਮਸਤਕ

ਇੱਕ ਯੂਜ਼ਰ ਨੇ ਲਿਖਿਆ   "ਉਹ ਖੁਸ਼ ਕਿਉਂ ਨਹੀਂ ਲੱਗ ਰਹੀ?" ਇੱਕ ਹੋਰ ਨੇ ਕਿਹਾ, "ਉਹ ਖੁਸ਼ ਨਹੀਂ ਲੱਗਦੀ’। ਜਦੋਂਕਿ ਇੱਕ ਹੋਰ ਨੇ ਲਿਖਿਆ  “ਉਹ ਦੁਖੀ, ਉਦਾਸ ਲੱਗਦੀ ਹੈ। ਪਾਵਰ ਟੂ ਯੂ ਲੇਡੀ’। 


ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਪੂਜਾ ਦਿਓਲ  

ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ ਅਤੇ ਲਾਈਮ ਲਾਈਟ ‘ਚ ਰਹਿਣਾ ਉਸ ਨੂੰ ਪਸੰਦ ਨਹੀਂ ਹੈ । ਵਿਆਹ ਤੋਂ ਬਾਅਦ ਦਿਓਲ ਪਰਿਵਾਰ ਦੇ ਵਿਆਹ ਦੇ ਜਸ਼ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।


ਪਰ ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਪੂਜਾ ਉਦਾਸ ਮੂਡ ‘ਚ ਲੱਗ ਰਹੀ ਹੈ ਅਤੇ ਉਸ ਦੇ ਚਿਹਰੇ ‘ਤੇ ਖੁਸ਼ੀ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ । ਪੂਜਾ ਆਪਣੇ ਛੋਟੇ ਬੇਟੇ ਰਾਜਵੀਰ ਦੇ ਨਾਲ ਨਜ਼ਰ ਆਈ ਅਤੇ ਸੰਨੀ ਦਿਓਲ ਦੇ ਨਾਲ ਵੀ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਪਰ ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਲੱਗਪੱਗ ਉਹ ਗੰਭੀਰ ਨਜ਼ਰ ਆ ਰਹੀ ਹੈ । 

View this post on Instagram

A post shared by Viral Bhayani (@viralbhayani)














Related Post