ਦੁਖਦ ਖ਼ਬਰ: ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ ਦਾ ਹੋਇਆ ਦਿਹਾਂਤ, ਸ਼ਾਇਰਾਂ ਨੇ ਕਿਹਾ, 'ਅੱਲ੍ਹਾ ਨੇ ਖੋਹ ਲਿਆ ਸਾਡਾ ਹੀਰਾ'

ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਤੋਂ ਹਾਲ ਹੀ 'ਚ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ ਦਾ ਦਿਹਾਂਤ ਹੋ ਗਿਆ ਹੈ।

By  Pushp Raj June 1st 2023 07:06 PM -- Updated: June 1st 2023 09:30 PM

Punjabi poet Tanveer Bukhari Death News: ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਦੇ ਨਾਮੀ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ ਦਾ ਦਿਹਾਂਤ ਹੋ ਗਿਆ ਹੈ। ਤਨਵੀਰ ਬੁਖ਼ਾਰੀ ਦੇ ਦਿਹਾਂਤ ਦੀ ਖ਼ਬਰ ਮਸ਼ਹੂਰ ਕਵੀ ਪ੍ਰੋ. ਗੁਰਭਜਨ ਗਿੱਲ ਨੇ ਸਾਂਝੀ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਕਾਵਿ ਜਗਤ 'ਚ ਸੋਗ ਦੀ ਲਹਿਰ ਹੈ। 


ਮਿਲੀ ਜਾਣਕਾਰੀ ਮੁਤਾਬਕ  ਲਾਹੌਰ ਤੋਂ ਮਸੂਦ ਮੱਲ੍ਹੀ ਨੇ ਇਹ ਖ਼ਬਰ ਸਾਂਝੀ ਕੀਤੀ ਹੈ ਕਿ ਪੰਜਾਬੀ ਦੇ ਵੱਡੇ ਸ਼ਾਇਰ ਜਨਾਬ ਤਨਵੀਰ ਬੁਖ਼ਾਰੀ ਸਾਹਿਬ ਅੱਜ ਸਵੇਰੇ 11.00 ਵਜੇ ਸਦੀਵੀ ਵਿਛੋੜਾ ਦੇ ਗਏ ਨੇ। ਇਸ ਤੋਂ ਵੱਡੀ ਉਦਾਸ ਖ਼ਬਰ ਕੀ ਹੋਵੇਗੀ। 

ਤਨਵੀਰ ਬੁਖ਼ਾਰੀ ਦੇ ਦਿਹਾਂਤ ਦੀ ਖ਼ਬਰ ਮਸ਼ਹੂਰ ਕਵੀ ਪ੍ਰੋ. ਗੁਰਭਜਨ ਗਿੱਲ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸ਼ਾਇਰ ਬਾਰੇ ਲਿਖਿਆ, 'ਲੰਮੇ ਦੇਸ ਤੁਰ ਗਿਆ ਸੁਰਾਂਗਲਾ ਸ਼ਾਇਰ ਤਨਵੀਰ ਬੁਖ਼ਾਰੀ। '

ਤਨਵੀਰ ਬੁਖ਼ਾਰੀ ਸਾਹਿਬ ਦਾ ਅਸਲੀ ਨਾਂ ਫ਼ਕੀਰ ਮੁਹੰਮਦ ਸੀ ਪਰ ਅਦਬੀ ਜਗਤ ਵਿੱਚ ਤਨਵੀਰ ਬੁਖ਼ਾਰੀ ਦੇ ਨਾਂ ਨਾਲ ਮਕਬੂਲ ਹੋਏ। ਉਨ੍ਹਾਂ ਦਾ ਜਨਮ 10 ਨਵੰਬਰ 1939 ਨੂੰ ਜ਼ਿਲ੍ਹਾ ਕਸੂਰ ਦੇ ਪਿੰਡ ਭਿਖੀਵਿੰਡ ਹਠਾੜ ਵਿਖੇ ਹੋਇਆ। 


ਹੋਰ ਪੜ੍ਹੋ: Pushpa 2 team bus accident: 'ਪੁਸ਼ਪਾ 2' ਦੀ ਟੀਮ ਨਾਲ ਵਾਪਰਿਆ ਭਿਆਨਕ ਬੱਸ ਹਾਦਸਾ, ਕਈ ਕਲਾਕਾਰ ਹੋਏ ਜ਼ਖਮੀ

ਉਨ੍ਹਾਂ ਸ਼ਾਇਰੀ ਦੇ ਨਾਲ-ਨਾਲ ਅਧਿਆਪਨ ਵੀ ਕੀਤਾ। ਉਨ੍ਹਾਂ ਦੀ ਸ਼ਾਇਰੀ ਦੀਆਂ ਕਿਤਾਬਾਂ ਵਿੱਚ ਵਿਲਕਣੀਆਂ, ਲੋਏ ਲੋਏ, ਐਸ਼ ਟਰੇ, ਪੀੜ ਦਾ ਬੂਟਾ, ਗ਼ਜ਼ਲ ਸ਼ੀਸ਼ਾ, ਤਾਜ਼ੇ ਫੁੱਲ, ਇਸ਼ਕ ਦੀਆਂ ਛੱਲਾਂ, ਗੋਰੀ ਦੀਆਂ ਝਾਂਜਰਾਂ, ਸੁਨੇਹੜੇ, ਵਾਸ਼ਨਾ, ਸੋਹਣੀ ਧਰਤੀ ਆਦਿ ਪ੍ਰਮੁੱਖ ਹਨ। ਉਨ੍ਹਾਂ ਨੇ ਸਿਰਫ਼ ਸ਼ਾਇਰੀ ਹੀ ਨਹੀਂ ਰਚੀ ਸਗੋਂ ਵਾਰਤਕ ਵੀ ਰਚੀ। ਸ਼ਬਦਕੋਸ਼ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੇ ਫ਼ਾਨੀ ਜਹਾਨ ਤੋਂ ਰੁਖ਼ਸਤ ਹੋਣ 'ਤੇ ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ ਵਿੱਚ ਵੀ ਸ਼ੋਕ ਦੀ ਲਹਿਰ ਹੈ।


Related Post