ਪ੍ਰਸਿੱਧ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਦਾ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਾਊਥ ਇੰਡਸਟਰੀ ਤੋਂ ਇੱਕ ਤੋਂ ਬਾਅਦ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਇੱਕ ਅਦਾਕਾਰਾ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਕੰਨੜ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਸਪੰਦਨਾ ਦਾ ਦਿਹਾਂਤ ਹੋ ਗਿਆ ਹੈ ।

By  Shaminder August 7th 2023 03:19 PM

ਸਾਊਥ ਇੰਡਸਟਰੀ ਤੋਂ ਇੱਕ ਤੋਂ ਬਾਅਦ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਇੱਕ ਅਦਾਕਾਰਾ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਕੰਨੜ ਅਦਾਕਾਰ ਵਿਜੇ ਰਾਘਵੇਂਦਰ (Vijay Raghavendra) ਦੀ ਪਤਨੀ ਸਪੰਦਨਾ (Wife Death)ਦਾ ਦਿਹਾਂਤ ਹੋ ਗਿਆ ਹੈ । ਖ਼ਬਰਾਂ ਮੁਤਾਬਕ ਸਪੰਦਨਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ ।


ਹੋਰ ਪੜ੍ਹੋ : ਪੰਜਾਬ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਇਆ ਇਹ ਸੰਤ, ਕਿਹਾ ‘ਕਿਰਤ ਕਰੋ,ਵੰਡ ਛਕੋ, ਨਾਮ ਜਪੋ ‘ਤੇ ਚੱਲਦਾ ਹੈ ਪੰਜਾਬ’, ਪੰਜਾਬ ਨਾਲ ਨਹੀਂ ਹੋ ਸਕਦੀ ਕਿਸੇ ਦੀ ਤੁਲਨਾ

ਸਪੰਦਨਾ ਦੀ ਜਿਸ ਵੇਲੇ ਮੌਤ ਹੋਈ, ਉਸ ਵੇਲੇ ਦੋਵੇਂ ਥਾਈਂਲੈਂਡ ‘ਚ ਸਨ ।ਅਦਾਕਾਰ ਮੁਤਾਬਕ ਉਨ੍ਹਾਂ ਦੀ ਪਤਨੀ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਸੀ, ਜਿਸ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ।ਅਦਾਕਾਰ ਕੱਲ੍ਹ ਨੂੰ ਆਪਣੀ ਪਤਨੀ ਨੂੰ ਲੈ ਕੇ ਘਰ ਪਰਤੇਗਾ । 

ਰਾਘਵੇਂਦਰ ਤੇ ਸਪੰਦਨਾ ਦਾ 2007 ‘ਚ ਹੋਇਆ ਵਿਆਹ  

ਵਿਜੇ ਰਾਘਵੇਂਦਰ ਅਤੇ ਸਪੰਦਨ 26 ਅਗਸਤ 2007ਨੂੰ ਹੋਇਆ ਸੀ । ਜਿਸ ਤੋਂ ਬਾਅਦ ਦੋਵੇਂ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਸਨ । ਪਰ ਬੀਤੇ ਦਿਨ ਉਨ੍ਹਾਂ ਦੀ ਪਤਨੀ ਦੇ ਦਿਹਾਂਤ ਦਖ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।ਅਦਾਕਾਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕਈ ਫ਼ਿਲਮੀ ਹਸਤੀਆਂ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅਦਾਕਾਰਾ ਸ਼ਰੂਤੀ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ।ਉਸ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਦੇ ਕਾਰਨ ਹੀ ਹੋਈ ਸੀ । ਇੱਕ ਸਾਲ ਪਹਿਲਾਂ ਹੀ ਅਦਾਕਾਰਾ ਦਾ ਵਿਆਹ ਹੋਇਆ ਸੀ ਅਤੇ ਹਾਲ ਹੀ ‘ਚ ਉਸ ਨੇ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾਈ ਸੀ ।  





Related Post