Eid 2023: ‘ਮੰਨਤ’ ਤੋਂ ਬਾਹਰ ਆ ਕੇ ਸ਼ਾਹਰੁਖ ਖ਼ਾਨ ਨੇ ਫੈਨਸ ਨੂੰ ਦਿੱਤੀ ਈਦ ਦੀ ਵਧਾਈ, ਵੇਖੋ ਕਿੰਗ ਖ਼ਾਨ ਦੀ ਵੀਡੀਓ
ਈਦ ਦੇ ਮੌਕੇ 'ਤੇ ਮੰਨਤ ਦੇ ਬਾਹਰ ਮੌਜੂਦ ਫੈਨਸ ਨੂੰ ਸ਼ਾਹਰੁਖ ਖ਼ਾਨ ਦੀ ਇੱਕ ਝਲਕ ਦੇਖਣ ਲਈ ਪਹੁੰਚੇ। ਇਸ ਦੌਰਾਨ ਕਿੰਗ ਖ਼ਾਨ ਨੇ ਆਪਣੇ ਫੈਨਜ਼ ਨੂੰ ਨਿਰਾਸ਼ ਨਾ ਕਰਦੇ ਹੋਏ ਫੈਨਜ਼ ਦਾ ਸਵਾਗਤ ਕੀਤਾ ਤੇ ਉਨ੍ਹਾਂ ਈਦ ਦੀ ਮੁਬਾਰਕਬਾਦ ਦਿੱਤੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
Shah Rukh Khan meet with fans On Eid 2023: ਦੇਸ਼ ਭਰ ਵਿੱਚ ਈਦ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਈਦ ਦੇ ਇਸ ਖ਼ਾਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਈਦ ਦੀ ਵਧਾਈ ਦਿੰਦਾ ਨਜ਼ਰ ਆਇਆ। ਇਸ ਦੇ ਨਾਲ ਹੀ ਬਾਲੀਵੁੱਡ ਦੇ ਸਾਰੇ ਫਿਲਮੀ ਸਿਤਾਰੇ ਨੇ ਵੀ ਆਪਣੇ ਫੈਨਸ ਤੇ ਨਜ਼ਦੀਕੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਇਸ ਖਾਸ ਮੌਕੇ ‘ਤੇ ਸ਼ਾਹਰੁਖ ਨੇ ਆਪਣੇ ਫੈਨਸ ਨੂੰ ਈਦੀ ਵੀ ਦਿੱਤੀ ਤੇ ਮੰਨਤ ਦੇ ਬਾਹਰ ਮੌਜੂਦ ਹਜ਼ਾਰਾਂ ਫੈਨਸ ਨੇ ਸ਼ਾਹਰੁਖ ਦੇ ਦਰਸ਼ਨ ਕੀਤੇ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦਰਅਸਲ ਸ਼ਨੀਵਾਰ ਯਾਨੀ ਈਦ ਦੇ ਖਾਸ ਮੌਕੇ ‘ਤੇ ਸਾਰਿਆਂ ਨੂੰ ਉਮੀਦ ਸੀ ਕਿ ਸ਼ਾਹਰੁਖ ਖ਼ਾਨ ਫੈਨਸ ਨੂੰ ਈਦੀ ਦੇਣ ਜ਼ਰੂਰ ਆਉਣਗੇ ਅਤੇ ਅਜਿਹਾ ਹੀ ਹੋਇਆ। ਪਠਾਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਆਪਣੇ ਫੈਨਸ ਨੂੰ ਮਿਲਣ ਲਈ ਮੰਨਤ ਦੇ ਬਾਹਰ ਆਏ ਤੇ ਲੰਮੇਂ ਸਮੇਂ ਤੱਕ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਮਿਲ਼ਣ ਆਏ ਫੈਨਜ਼ ਦਾ ਧੰਨਵਾਦ ਕੀਤਾ। ਇਸ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ: Eid 2023: ਇਨ੍ਹਾਂ ਬਾਲੀਵੁੱਡ ਸਿਤਾਰਿਆ ਨੂੰ ਬੇਹੱਦ ਪਸੰਦ ਹੈ ਬਿਰਿਆਨੀ ਖਾਣਾ, ਜਾਣੋ ਕਿਸ ਦੀ ਕੀ ਹੈ ਚੁਆਇਸ
ਵਾਇਰਲ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਈਦ ਦੇ ਖਾਸ ਮੌਕੇ ‘ਤੇ ਸ਼ਾਹਰੁਖ ਆਪਣੇ ਘਰ ‘ਮੰਨਤ’ ਦੇ ਬਾਹਰ ਮੌਜੂਦ ਫੈਨਸ ਨੂੰ ਵਧਾਈ ਦੇ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਈਦ ਦੇ ਮੌਕੇ ‘ਤੇ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਹਜ਼ਾਰਾਂ ਫੈਨਸ ਪਹੁੰਚੇ ਹਨ। ਇਸ ਕੜਕਦੀ ਧੁੱਪ ‘ਚ ਵੀ ਸ਼ਾਹਰੁਖ ਨੂੰ ਦੇਖਣ ਲਈ ਫੈਨਸ ਪਹੁੰਚੇ ਅਤੇ ਕਿੰਗ ਖ਼ਾਨ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ‘ਮੰਨਤ’ ਤੋਂ ਬਾਹਰ ਆ ਕੇ ਆਪਣੇ ਪ੍ਰਸ਼ੰਸਕਾਂ ਲਈ ਈਦ ਨੂੰ ਖਾਸ ਬਣਾਇਆ।