Easter 2024 : ਈਸਾਈਆਂ ਲਈ ਬਹੁਤ ਖ਼ਾਸ ਹੈ ਈਸਟਰ ਸੰਡੇ, ਜਾਣੋ ਕਿਉਂ

By  Pushp Raj March 31st 2024 07:30 AM

Easter 2024 : ਅੱਜ ਪੂਰੀ ਦੁਨੀਆਂ 'ਚ ਈਸਟਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਸਟਰ ਨੂੰ ਗੁੱਡ ਫ੍ਰਾਇਡੇ (Good Friday 2024) ਦੇ ਤੀਜੇ ਦਿਨ ਬਾਅਦ ਮਨਾਇਆ ਜਾਂਦਾ ਹੈ। ਭਟਕੇ ਹੋਏ ਲੋਕਾਂ ਨੂੰ ਰਾਹ ਦਿਖਾਉਣ ਲਈ ਜਿਸ ਦਿਨ ਪ੍ਰਭੂ ਈਸਾ ਮਸੀਹ ਵਾਪਸ ਪਰਤੇ ਸਨ। ਉਸ ਦਿਨ ਨੂੰ ਈਸਟਰ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਵਾਪਸ ਪਰਤਣ ਤੋਂ ਬਾਅਦ ਪ੍ਰਭੂ ਈਸਾ ਮਸੀਹ ਨੇ 40 ਦਿਨਾਂ ਤਕ ਆਪਣੇ ਭਗਤਾਂ ਦੇ ਵਿਚ ਰਹਿ ਕੇ ਉਪਦੇਸ਼ ਦਿੱਤੇ। ਇਸ ਦਿਨ ਪ੍ਰਭੂ ਈਸਾ ਮਸੀਹ ਮੁੜ ਜੀਵਿਤ ਹੋ ਉੱਠੇ ਸੀ।

View this post on Instagram

A post shared by The Painted Gospel (@paintedgospel)

 

ਮਾਨਤਾ ਹੈ ਕਿ ਪ੍ਰਭੂ ਈਸਾ ਮਸੀਹ ਆਪਣੇ ਸ਼ਰਧਾਲੂਆਂ ਲਈ ਵਾਪਸ ਪਰਤੇ ਸਨ। ਵਾਪਸ ਆਉਣ ਮਗਰੋਂ ਉਨ੍ਹਾਂ ਲੋਕਾਂ ਨੂੰ ਕਰੁਣਾ, ਦਯਾ ਤੇ ਮਾਫ ਕਰਨ ਦਾ ਉਪਦੇਸ਼ ਦਿੱਤਾ। ਪ੍ਰਭੂ ਈਸਾ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਵੀ ਮਾਫ ਕਰ ਦਿੱਤਾ ਜਿੰਨ੍ਹਾਂ ਨੇ ਉਨ੍ਹਾਂ ਨੂੰ ਸਲੀਬ 'ਤੇ ਚੜ੍ਹਾਇਆ ਸੀ। ਈਸਟਰ ਦੇ ਦਿਨ ਉਨ੍ਹਾਂ ਮਾਫੀ ਦਾ ਉਪਦੇਸ਼ ਦੇਕੇ ਦੁਨੀਆਂ ਨੂੰ ਇਸਦੇ ਮਹੱਤਵ ਬਾਰੇ ਦੱਸਿਆ। ਇਸ ਦਿਨ ਅੰਡੇ ਨੂੰ ਇਕ ਸ਼ੁੱਭ ਪ੍ਰਤੀਕ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਈਸਟਰ ਦਾ ਇਤਿਹਾਸ

ਮਾਨਤਾਵਾਂ ਦੇ ਮੁਤਾਬਕ ਹਜ਼ਾਰਾਂ ਸਾਲ ਪਹਿਲਾਂ ਗੁੱਡ ਫਰਾਇਡੇ ਦੇ ਦਿਨ ਪ੍ਰਭੂ ਯਿਸੂ ਨੂੰ  ਯਰੁਸ਼ਲਮ 'ਚ ਸਲੀਬ 'ਤੇ ਲਟਕਾਇਆ ਗਿਆ ਸੀ ਪਰ ਤੀਜੇ ਦਿਨ ਅਜਿਹਾ ਚਮਤਕਾਰ ਹੋਇਆ ਕਿ ਪ੍ਰਭੂ ਈਸਾ ਮਸੀਹ ਜਿਉਂਦੇ ਹੋ ਗਏ। ਆਪਣੇ ਪਿਆਰੇ ਸ਼ਰਧਾਲੂਆਂ ਨੂੰ ਉਪਦੇਸ਼ ਦੇਣ ਤੋਂ ਬਾਅਦ ਉਹ ਵਾਪਸ ਪਰਤ ਗਏ।

 ਈਸਟਰ ਦਾ ਤਿਉਹਾਰ 40 ਦਿਨਾਂ ਤਕ ਮਨਾਇਆ ਜਾਂਦਾ ਹੈ। ਪਰ ਅਧਿਕਾਰਤ ਤੌਰ 'ਤੇ ਇਸ ਨੂੰ 50 ਦਿਨ ਤਕ ਮਨਾਏ ਜਾਣ ਦੀ ਪਰੰਪਰਾ ਹੈ। ਈਸਟਰ ਤਿਉਹਾਰ ਤੋਂ ਪਹਿਲੇ ਹਫਤੇ ਨੂੰ ਈਸਟਰ ਹਫਤੇ ਦੇ ਤੌਰ 'ਤੇ ਮਨਾਉਂਦੇ ਹਨ। ਇਸ ਦਿਨ ਈਸਾਈ ਧਰਮ ਦੇ ਲੋਕ ਪ੍ਰਾਰਥਣਾ ਕਰਦੇ ਹਨ ਤੇ ਬਾਇਬਲ ਦਾ ਪਾਠ ਕਰਦੇ ਹਨ।

View this post on Instagram

A post shared by Diana Rice, RD (@anti.diet.kids)

ਹੋਰ ਪੜ੍ਹੋ : Good Friday 2024: ਸੋਗ ਦਿਵਸ ਵਜੋਂ ਮਨਾਇਆ ਜਾਣ ਵਾਲੇ ਇਸ ਦਿਨ ਨੂੰ ਕਿਉਂ ਕਿਹਾ ਜਾਂਦਾ ਹੈ 'ਗੁੱਡ ਫਰਾਈਡੇ'?

ਈਸਟਰ ਨੂੰ ਸਵੇਰੇ ਤੜਕੇ ਉੱਠ ਕੇ ਮਹਿਲਾਵਾਂ ਵੱਲੋਂ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਸਵੇਰ ਵੇਲੇ ਹੀ ਪ੍ਰਭੂ ਈਸਾ ਮੁੜ ਪ੍ਰਗਟ ਹੋਏ ਸਨ ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਰਿਆਮ ਮਗਦਲੀਨੀ ਨਾਂਅ ਦੀ ਇਕ ਮਹਿਲਾ ਨੇ ਦੇਖਣ ਤੋਂ ਬਾਅਦ ਹੋਰ ਮਹਿਲਾਵਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਨੂੰ ਸਨਰਾਇਜ਼ ਸਰਵਿਸ ਕਹਿੰਦੇ ਹਨ।

Related Post