Khalsa Sajna Diwas 2023: ਦੱਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਵਾਲੇ ਦਿਨ ਕਿੰਝ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ, ਜਾਣੋ ਸਿੱਖ ਇਤਿਹਾਸ ਦੀ ਸਭ ਤੋਂ ਦਿਲਚਸਪ ਕਥਾ ਬਾਰੇ

ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਪਰ ਕੀ ਤੁਸੀਂ ਜਾਣਦੇ ਹੋ ਸਿੱਖ ਇਤਿਹਾਸ ਦੀ ਇਹ ਮਹੱਤਪੂਰਨ ਕਥਾ ਬੇਹੱਦ ਦਿਲਚਸਪ ਹੈ। ਖਾਲਸਾ ਪੰਥ ਦੀ ਸਥਾਪਨਾ ਦੁਨੀਆ ਤੋਂ ਜਾਤ-ਪਾਤ, ਉੱਚੇ ਨੀਵੇਂ ਦਾ ਭੇਤ ਮਿਟਾਉਣ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਸੀ।

By  Pushp Raj April 14th 2023 12:03 PM

Khalsa Sajna Diwas 2023: ਅੱਜ ਪੰਜਾਬ ਸਣੇ ਦੇਸ਼ ਭਰ 'ਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਦੇ ਇਸ ਖ਼ਾਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦਿਨ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਕਿਉਂ ਮਨਾਇਆ ਜਾਂਦਾ ਹੈ। ਦੱਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖ਼ਾਸ ਦਿਹਾੜੇ 'ਤੇ ਪੰਜ ਪਿਆਰੀਆਂ ਦੇ ਨਾਲ  ਕਿਵੇਂ ਤੇ ਕਿਉਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।  


 ਕਿਵੇਂ ਹੋਈ ਖਾਲਸਾ ਪੰਥ ਦੀ ਸਾਜਨਾ 

ਵਿਸਾਖੀ ਦਾ ਤਿਉਹਾਰ 14 ਅਪ੍ਰੈਲ ਨੂੰ ਪੰਜਾਬ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਇਸ ਦਿਨ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਖਰੀ ਹੀ ਰੌਣਕ ਵੇਖਣ ਨੂੰ ਮਿਲਦੀ ਹੈ। ਕਿਉਂਕਿ ਇਸੇ ਦਿਨ ਹੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿਦ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।


ਸਿੱਖਾਂ ਨੂੰ ਮਿਲਿਆ 'ਸਿੰਘ' ਤੇ 'ਕੌਰ' ਦਾ ਰੁਤਬਾ 

13 ਅਪ੍ਰੈਲ 1699 ਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ  ਬਾਅਦ 'ਚ ਖ਼ੁਦ ਵੀ ਪੰਜ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛੱਕ ਕੇ ਖੁੱਦ ਦੇ ਨਾਂਅ ਪਿੱਛੇ ਸਿੰਘ ਲਗਾਇਆ ਸੀ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਮਾਮ ਸਿੱਖਾਂ ਨੂੰ ਜਾਤ-ਗੋਤ ਛੱਡ ਕੇ ਆਪਣੇ ਨਾਂਅ ਦੇ ਪਿੱਛੇ 'ਸਿੰਘ' ਅਤੇ ਬੀਬੀਆਂ ਨੂੰ 'ਕੌਰ' ਲਗਾਉਣ ਦਾ ਹੁਕਮ ਦਿੱਤਾ ਅਤੇ ਐਲਾਨ ਕੀਤਾ ਕਿ ਹੁਣ ਤੋਂ ਅਸੀ ਸਭ ਗੁਰੂ ਦੇ ਸਿੰਘ ਹਾਂ ਨਾਂ ਕਿ ਜਾਤ-ਪਾਤਾਂ ਵਿੱਚ ਵੰਡੇ ਹੋਏ ਲੋਕ।

ਖਾਲਸਾ ਪੰਥ ਦੀ ਸਾਜਨਾ ਦੀ ਦਿਲਚਸਪ ਕਥਾ 

ਖਾਲਸਾ ਪੰਥ ਦੀ ਸਾਜਨਾ ਲਈ ਸ੍ਰੀ ਗੁਰੂ ਗੋਬਿਦ ਸਿੰਘ ਨੇ ਲਈ ਮਿਸਾਲੀ ਪ੍ਰੀਖਿਆ 

ਪੰਜ ਪਿਆਰੇ ਸਾਜਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਰੇ ਸਿੱਖਾਂ ਨੂੰ ਇਕੱਤਰ ਹੋਣ ਦਾ ਸੰਦੇਸ਼ ਦਿੱਤਾ ਸੀ। ਇਸ ਸਭਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਕਿ ਆਪਣਾ ਸੀਸ ਕੌਣ ਕੁਰਬਾਨ ਕਰ ਸਕਦਾ ਹੈ। ਇਹ ਸੁਣ ਕੇ ਭੀੜ 'ਚ ਮੌਜੂਦ ਲੋਕਾਂ ਅੰਦਰ ਚੁੱਪ ਪਸਰ ਗਈ। ਉਦੋਂ ਹੀ ਪਹਿਲਾ ਹੱਥ ਅੱਗੇ ਆਇਆ ਜੋ ਭਾਈ ਦਇਆ ਸਿੰਘ ਜੀ ਦਾ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਤੰਬੂ ਦੇ ਪਿੱਛੇ ਲੈ ਗਏ ਅਤੇ ਜਦੋਂ ਉਹ ਥੋੜ੍ਹੀ ਦੇਰ ਬਾਅਦ ਵਾਪਸ ਆਏ ਤਾਂ ਉਨ੍ਹਾਂ ਦੀ ਤਲਵਾਰ 'ਤੇ ਖੂਨ ਦੀਆਂ ਬੂੰਦਾਂ ਸਨ। 


ਇਸ ਤੋਂ ਬਾਅਦ ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਆਪਣੇ ਸਿਰ ਕੁਰਬਾਨ ਕਰਨ ਲਈ ਗੁਰੂ ਜੀ ਦੇ ਨਾਲ ਤੰਬੂ ਦੇ ਪਿੱਛੇ ਚਲੇ ਗਏ। ਕੁਝ ਸਮੇਂ ਬਾਅਦ ਗੁਰੂ ਗੋਬਿੰਦ ਜੀ ਦੇ ਨਾਲ ਸੁਰੱਖਿਅਤ ਸਾਰੇ ਬਾਹਰ ਆ ਗਏ। ਇਨ੍ਹਾਂ ਬਹਾਦਰ ਸਿੰਘਾਂ ਦੇ ਹੌਂਸਲੇ ਨੂੰ ਵੇਖਦਿਆਂ ਗੁਰੂ ਸਾਹਿਬ ਨੇ ਇੰਨ੍ਹਾਂ ਨੂੰ ਪੰਜ ਪਿਆਰੇ ਕਹਿ  ਕੇ ਸੰਬੋਧਿਤ ਕੀਤਾ ਤੇ ਉਨ੍ਹਾਂ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ। ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ  ਬਾਅਦ 'ਚ ਖ਼ੁਦ ਵੀ ਪੰਜ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛੱਕ ਕੇ ਖ਼ੁਦ ਨੂੰ ਲੋਕ ਸੇਵਾ ਲਈ ਬਤੌਰ  'ਸਿੰਘ' ਖ਼ੁਦ ਨੂੰ ਲੋਕ ਸੇਵਾ ਲਈ ਸਮਰਪਿਤ ਕੀਤਾ। 

ਇਸ ਤੋਂ ਬਾਅਦ ਸਿੱਖ ਧਰਮ ਦੇ ਫੈਸਲਿਆਂ ਦੀ ਜ਼ਿੰਮੇਵਾਰੀ ਇਨ੍ਹਾਂ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ ਗਈ। ਸਿੱਖ ਧਰਮ ਦੇ ਹਰ ਤਿਉਹਾਰ ਵਿੱਚ ਇਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ ਥਾਂ ਦਿੱਤੀ ਜਾਂਦੀ ਹੈ।


ਹੋਰ ਪੜ੍ਹੋ: ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ ਸੱਚਖੱਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ, ਤਸਵੀਰਾਂ ਹੋਇਆਂ ਵਾਇਰਲ

ਦੱਸ ਦਈਏ ਵਿਸਾਖੀ ਦਾ ਸ਼ਬਦੀ ਅਰਥ ਮਧਾਣੀ ਵੀ ਕਿਹਾ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ । ਇਸ ਤੋਂ ਇਲਾਵਾ ਸੱਭਿਆਚਾਰਕ ਪੱਖ ਤੋਂ ਕਿਸਾਨ ਅਪ੍ਰੈਲ ਮਹੀਨੇ ਪੁੱਤਾਂ ਵਾਂਗ ਪਾਲੀ ਕਣਕ ਨੂੰ ਵੇਖ ਕੇ ਖੁਸ਼ ਹੁੰਦਾ ਹੈ ਅਤੇ ਜਸ਼ਨ ਮਨਾਉਣ ਲਈ ਭੰਗੜੇ ਪਾਉਂਦਾ ਹੈ। ਵਿਸਾਖੀ ਮੌਕੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਉੱਤੇ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ।


Related Post