Diljit Dosanjh: ਦਿਲਜੀਤ ਦੋਸਾਂਝ ਨੇ ਇੰਸਟਨੈਸ਼ਨਲ ਸਟਾਰ Sia Kate ਨਾਲ ਕੀਤਾ ਕਲੈਬ੍ਰੇਸ਼ਨ, ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਤਸਵੀਰਾਂ
ਦਿਲਜੀਤ ਦੋਸਾਂਝ ਨਾਲ ਇੰਟਰਨੈਸ਼ਨਲ ਕਲੈਬ੍ਰੇਸ਼ਨ ਕਰਨ ਵਾਲੇ ਕਲਾਕਾਰਾਂ ਦੀ ਲਿਸਟ ‘ਚ ਇੰਸਟਨੈਸ਼ਨਲ ਸਟਾਰ ਤੇ ਆਸਟ੍ਰੇਲੀਅਨ ਗਾਇਕਾ ਤੇ ਗੀਤਕਾਰ, Sia Kate Isobelle Furler ਦਾ ਨਾਂਅ ਵੀ ਜੁੜ ਗਿਆ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਇੰਸਟਨੈਸ਼ਨਲ ਸਟਾਰ Sia Kate ਨਾਲ ਕਲੈਬ੍ਰੇਸ਼ਨ ਕੀਤਾ ਹੈ, ਜਿਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।
Diljit Dosanjh teamed up Sia Kate: ਦਿਲਜੀਤ ਦੋਸਾਂਝ ਇਨ੍ਹੀਂ ਆਪਣੀ ਕਾਮਯਾਬੀ ਦੀ ਬੁਲੰਦੀਆਂ ਨੂੰ ਛੂਹ ਰਹੇ ਹਨ। ਸੈਲਫ ਮੇਡ ਸਟਾਰ ਦੇ ਇੰਸਟਾਗ੍ਰਾਮ ‘ਤੇ 15.1 ਮਿਲੀਅਨ ਫੋਲੋਅਰਜ਼ ਹਨ ਤੇ ਉਹ ਕੋਚੈਲਾ ‘ਤੇ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਹੈ। ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵਿਸ਼ਵ ਪੱਧਰ ‘ਤੇ ਲੈ ਕੇ ਜਾ ਰਹੇ ਹਨ, ਉਹ ਮਾਣ ਵਾਲੀ ਗੱਲ ਹੈ। ਉਸ ਦਾ ਅੰਤਰਰਾਸ਼ਟਰੀ ਸਹਿਯੋਗ ਹਾਲ ਹੀ ਦੇ ਸਮੇਂ ਤੋਂ ਸੁਰਖੀਆਂ ਵਿੱਚ ਰਿਹਾ ਹੈ।
ਹੁਣ ਦਿਲਜੀਤ ਦੋਸਾਂਝ ਨਾਲ ਇੰਟਰਨੈਸ਼ਨਲ ਕਲੈਬ੍ਰੇਸ਼ਨ ਕਰਨ ਵਾਲੇ ਕਲਾਕਾਰਾਂ ਦੀ ਲਿਸਟ ‘ਚ ਇੰਸਟਨੈਸ਼ਨਲ ਸਟਾਰ ਤੇ ਆਸਟ੍ਰੇਲੀਅਨ ਗਾਇਕਾ ਤੇ ਗੀਤਕਾਰ, Sia Kate Isobelle Furler ਦਾ ਨਾਂਅ ਵੀ ਜੁੜ ਗਿਆ ਹੈ।
ਦਿਲਜੀਤ ਦੋਸਾਂਝ ਤੇ ਸੀਆ ਕੇਟ ਦੇ ਕਲੈਬ੍ਰੇਸ਼ਨ ਦੇ ਐਲਾਨ ਹੋਣ ਮਗਰੋਂ ਸਿੰਗਰ-ਐਕਟਰ ਦੇ ਫੈਨਸ ‘ਚ ਵੱਖਰਾ ਹੀ ਉਤਸ਼ਾਹ ਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।
ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਗਾਇਕਾ ਨੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਪੋਸਟ ਨਾਲ ਇਸ ਦਾ ਖੁਲਾਸਾ ਕੀਤਾ ਜਿੱਥੇ ਉਸਨੇ ਕਲਾਕਾਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ““Unstoppable Vibe “ SIA – What An Energy Happy Vibe @siamusic x @diljitdosanjh #gregkurstin”.
ਕੁਝ ਤਸਵੀਰਾਂ ‘ਚ ਦਿਲਜੀਤ ਨੂੰ ਆਪਣੇ ਫੋਨ ‘ਤੇ ਦੇਖਦੇ ਹੋਏ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਸਾਨੂੰ ਲੱਗਦਾ ਹੈ ਕਿ ਸੀਆ ਨਾਲ ਉਸ ਦਾ ਆਉਣ ਵਾਲਾ ਟ੍ਰੈਕ ਹੋ ਸਕਦਾ ਹੈ। ਦਿਲਜੀਤ ਦੋਸਾਂਝ ਨੂੰ ਆਖਰੀ ਵਾਰ ਆਪਣੀ ਐਲਬਮ MoonchildEra ਵਿੱਚ ਦੇਖਿਆ ਗਿਆ ਸੀ ਤੇ ਇਸ ਤੋਂ ਪਹਿਲਾਂ ਉਸਦੀ ਹਿੱਟ ਐਲਬਮ GOAT ਇੱਕ ਵੱਡੀ ਸਫਲਤਾ ਸੀ।
Diljit ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਪੰਜਾਬ ’95 ਦੀ ਪਹਿਲੀ ਝਲਕ ਵੀ ਰਿਲੀਜ਼ ਕੀਤੀ, ਜੋ ਕਿ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਅਧਾਰਿਤ ਹੈ।