Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਐਲਾਨ ਕੀਤੀ ਅਗਲੇ ਇੰਟਰਨੈਸ਼ਨਲ ਟੂਰ 'Born to Shine 2023' ਦੀਆਂ ਤਰੀਕਾਂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਵੱਖਰੇ ਅੰਦਾਜ਼ ਨੂੰ ਲੈ ਕੇ ਬੇਹੱਦ ਮਸ਼ਹੂਰ ਹਨ। ਦਿਲਜੀਤ ਹੁਣ ਪੌਲੀਵੁੱਡ ਹੀ ਨਹੀਂ ਸਗੌਂ ਇੰਟਰਨੈਸ਼ਨਲ ਸੈਨਸੇਸ਼ਨ ਬਣ ਜਾਂਦਾ ਹੈ ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਟੂਰ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਤੇ ਨਿਊਯਾਰਕ ਸ਼ੋਅ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ।
Diljit Dosanjh 'Born to Shine 2023' Tour : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਆਪਣੀ ਬੇਮਿਸਾਲ ਟੈਲੇਂਟ ਰਾਹੀਂ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਦੇਸ਼ ਦੇ ਨਾਲ- ਨਾਲ ਦੁਨੀਆ ਭਰ ‘ਚ ਵੀ ਉੱਚਾ ਕੀਤਾ ਹੈ। ਦਿਲਜੀਤ ਆਪਣੇ ਫੈਨਜ਼ ਲਈ ਲਗਾਤਾਰ ਦੇਸ਼ ਤੇ ਵਿਦੇਸ਼ਾਂ 'ਚ ਮਿਊਜ਼ਿਕਲ ਟੂਰ ‘ਤੇ ਰਹਿੰਦੇ ਹਨ। ਹੁਣ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਟੂਰ ਦਾ ਐਲਾਨ ਕੀਤਾ ਹੈ।
ਦਿਲਜੀਤ ਦੋਸਾਂਝ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਹਰ ਐਲਬਮ ਦੇ ਨਾਲ ਉਹ ਆਪਣੇ ਫੈਨਸ ਦੇ ਨਾਲ ਲੋਕਾਂ ਦੇ ਦਿਲਾਂ ‘ਚ ਥਾਂ ਪੱਕੀ ਕਰ ਰਿਹਾ ਹੈ। ਇਸ ਦੇ ਨਾਲ ਹੀ ਦਿਲਜੀਤ ਆਪਣੇ ਇੰਟਰਨੈਸ਼ਨਲ ਟੂਰ ਲਈ ਵੀ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ।
ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰ ਦਿਲਜੀਤ ਨੇ ਦੱਸਿਆ ਸੀ ਕਿ ਉਹ ਜਲਦ ਹੀ ਆਸਟ੍ਰੇਲਿਆ ਅਤੇ ਨਿਊਜ਼ੀਲੈਂਡ 'Born to Shine 2023' Tour ਲਈ ਜਾ ਰਹੇ ਹਨ । ਇਸ ਦੇ ਨਾਲ ਹੀ ਉਸ ਨੇ ਇਸ ਵੀਡੀਓ ‘ਚ ਦੱਸਿਆ ਸੀ ਕਿ ਕਈ ਸਾਲਾਂ ਬਾਅਦ ਉਹ ਆਸਟ੍ਰੇਲਿਆ ਟੂਰ ‘ਤੇ ਜਾ ਰਿਹਾ ਹੈ। ਇਸ ਟੂਰ ਬਾਰੇ ਉਸ ਨੇ ਦੱਸਿਆ ਕਿ ਟੂਰ ਅਕਤੂਬਰ ਮਹੀਨੇ ‘ਚ ਹੋਵੇਗਾ।
ਹੁਣ ਤਾਜ਼ਾ ਅਪਡੇਟ ‘ਚ ਦੋਸਾਂਝਾਵਾਲਾ ਨੇ ਬੌਰਨ ਟੂ ਸ਼ਾਈਨ ਵਰਲਡ ਟੂਰ Aus Nz 23 ਦੀਆਂ ਤਾਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ “ਬੋਰਨ ਟੂ ਸ਼ਾਈਨ” ਵਰਲਡ ਟੂਰ ਅਕਤੂਬਰ 2023 ਵਿੱਚ ਹੋਵੇਗਾ ਅਤੇ ਫੈਨਸ ਪ੍ਰੀ-ਸੇਲ ਟਿਕਟਾਂ ਤੱਕ ਪਹੁੰਚ ਕਰਨ ਲਈ ਰਜਿਸਟਰ ਕਰ ਸਕਦੇ ਹਨ।
ਦਿਲਜੀਤ 13 ਅਕਤੂਬਰ ਨੂੰ ਮੈਲਬੌਰਨ, 15 ਅਕਤੂਬਰ ਨੂੰ ਆਕਲੈਂਡ, 20 ਅਕਤੂਬਰ ਨੂੰ ਸਿਡਨੀ ਅਤੇ 22 ਅਕਤੂਬਰ ਨੂੰ ਬ੍ਰਿਸਬੇਨ ਵਿੱਚ ਪਰਫਾਰਮੈਂਸ ਦੇਣ ਲਈ ਤਿਆਰ ਹੈ।
ਇਸ ਤੋਂ ਪਹਿਲਾਂ ਕੋਚੇਲਾ ਵੈਲੀ ਮਿਊਜ਼ਿਕ ‘ਤੇ ਦਿਲਜੀਤ ਦੀ ਪ੍ਰਫਾਰਮੈਂਸ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵੱਡੇ ਮਿਊਜ਼ਿਕ ਈਵੈਂਟ ‘ਤੇ ਪ੍ਰਫਾਰਮ ਕਰਨ ਵਾਲਾ ਦਿਲਜੀਤ ਪਹਿਲਾ ਪੰਜਾਬੀ ਸਿੰਗਰ ਬਣਿਆ ਹੈ। ਇੱਥੋਂ ਤੱਕ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਦਿਲਜੀਤ ਦੋਸਾਂਝ ਦੀ ਸਿੰਗਿੰਗ ਦੇ ਹੁਨਰ ਤੋਂ ਇਲਾਵਾ ਉਸਦੀ ਕਲਾਸ ਦੀ ਖੂਬ ਸ਼ਲਾਘਾ ਕੀਤੀ ਸੀ।
ਹੋਰ ਪੜ੍ਹੋ: Health Tips : ਮੌਨਸੂਨ 'ਚ ਤੇਜ਼ੀ ਨਾਲ ਵੱਧ ਰਿਹਾ Eye Flu ਦਾ ਖ਼ਤਰਾ, ਜਾਣੋ ਇਸ ਦੇ ਲੱਛਣ 'ਤੇ ਬਚਣ ਦੇ ਤਰੀਕੇ
ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਅਗਲੇ ਸਾਲ ‘ਦ ਕਰੂ’ ਵਿੱਚ ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ, ਤੱਬੂ ਅਤੇ ਕ੍ਰਿਤੀ ਸੈਨਨ ਦੇ ਨਾਲ ਆਪਣੀ ਬਾਲੀਵੁੱਡ ਵਾਪਸੀ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਦਿਲਜੀਤ, ਜਸਬੀਰ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ‘ਪੰਜਾਬ 95’ ‘ਚ ਅਹਿਮ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਨਾਲ ਹੀ ਉਸ ਦੀ ਆਉਣ ਵਾਲੀ ਫਿਲਮ ਜੋ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਦੀ ਵੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।