It's A Girl: 'ਦੇਵੋਂ ਕੇ ਦੇਵ ਮਹਾਦੇਵ' ਫੇਮ ਅਦਾਕਾਰ ਮੋਹਿਤ ਰੈਨਾ ਦੇ ਘਰ ਗੂੰਜੀ ਕਿਲਕਾਰੀ, ਪਤਨੀ ਅਦਿਤੀ ਨੇ ਦਿੱਤਾ ਧੀ ਨੂੰ ਜਨਮ

ਸਾਲ 2022 'ਚ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਮੋਹਿਤ ਰੈਨਾ ਤੇ ਉਨ੍ਹਾਂ ਦੀ ਪਤਨੀ ਅਦਿਤੀ ਸ਼ਰਮਾ ਵਿਚਾਲੇ ਤਲਾਕ ਦੀਆਂ ਅਫਵਾਹਾਂ ਸਾਹਮਣੇ ਆਈਆਂ ਸਨ। ਹਾਲਾਂਕਿ ਬਾਅਦ 'ਚ ਅਦਾਕਾਰ ਨੇ ਇਨ੍ਹਾਂ ਖਬਰਾਂ ਨੂੰ ਫਰਜ਼ੀ ਅਤੇ ਬਕਵਾਸ ਕਰਾਰ ਦਿੱਤਾ। ਹਾਲ ਹੀ ਵਿੱਚ ਅਦਾਕਾਰ ਮੋਹਿਤ ਰੈਨਾ ਪਿਤਾ ਬਣ ਗਏ ਹਨ ਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਫੈਨਜ਼ ਨਾਲ ਸਾਂਝੀ ਕੀਤੀ ਹੈ।

By  Pushp Raj March 17th 2023 03:47 PM

Mohit Raina and Aditi welcome Baby girl: ਮਸ਼ਹੂਰ ਟੀਵੀ ਸ਼ੋਅ 'ਦੇਵੋਂ ਕੇ ਦੇਵ ਮਹਾਦੇਵ' ਫੇਮ ਅਦਾਕਾਰ ਮੋਹਿਤ ਰੈਨਾ ਦੇ ਘਰ ਇੱਕ ਨਿੱਕੇ ਮਹਿਮਾਨ ਦਾ ਸਵਾਗਤ ਕੀਤਾ ਗਿਆ ਹੈ। ਮੋਹਿਤ ਤੇ ਉਨ੍ਹਾਂ ਪਤਨੀ ਅਦਿਤੀ ਸ਼ਰਮਾ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਇਸ ਜੋੜੀ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰ ਨੇਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।


ਹਾਲ ਹੀ ਵਿੱਚ ਮੋਹਿਤ ਰੈਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੀ ਇਸ ਪੋਸਟ ਵਿੱਚ ਅਦਾਕਾਰ ਨੇ ਦੱਸਿਆ ਕਿ ਉਹ ਪਿਤਾ ਬਣ ਗਏ ਹਨ ਤੇ ਉਨ੍ਹਾਂ ਦੀ ਪਤਨੀ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। 

View this post on Instagram

A post shared by Mohit Raina (@merainna)


ਇਸ ਪੋਸਟ ਦੇ ਨਾਲ ਅਦਾਕਾਰ ਨੇ ਆਪਣੀ ਨਵ-ਜਨਮੀ ਧੀ ਪਹਿਲੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮੋਹਿਤ ਆਪਣੀ ਧੀ ਦੀ ਨਿੱਕੀ ਜਿਹੀ ਉਂਗਲ ਫੜੀ ਨਜ਼ਰ ਆ ਰਹੇ ਹਨ। ਤਸਵੀਰ 'ਚ ਮੋਹਿਤ ਅਤੇ ਉਨ੍ਹਾਂ ਦੀ ਪਤਨੀ ਅਦਿਤੀ ਦੋਵੇਂ ਆਪਣੀ ਧੀ ਦੀ ਉਂਗਲ ਫੜ ਕੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦੇਈਏ ਕਿ ਇਸ ਤਸਵੀਰ ਵਿੱਚ ਤਿੰਨਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਅਤੇ ਫਿਰ ਅਸੀਂ 2 ਤੋਂ 3 ਹੋ ਗਏ। ਸੰਸਾਰ ਵਿੱਚ ਤੁਹਾਡਾ ਸਵਾਗਤ ਹੈ ਸਾਡੀ ਪਿਆਰੀ  ਬੇਬੀ ਗਰਲ। ਅਭਿਨੇਤਾ ਦੀ ਪੋਸਟ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਅਤੇ ਟੀਵੀ ਜਗਤ ਦੇ ਸਿਤਾਰੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।


ਹੋਰ ਪੜ੍ਹੋ: 'Zwigato': ਕੀ ਕਪਿਲ ਸ਼ਰਮਾ ਦੀ ਫ਼ਿਲਮ 'ਜਵਿਗਾਟੋ' ਦਰਸ਼ਕਾਂ 'ਤੇ ਚਲਾ ਸਕੇਗੀ ਆਪਣਾ ਜਾਦੂ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਮੋਹਿਤ ਰੈਨਾ ਨੇ ਸਾਲ 2021 ਵਿੱਚ ਅਦਿਤੀ ਸ਼ਰਮਾ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਬਹੁਤ ਸਾਦੇ ਢੰਗ ਨਾਲ ਹੋਇਆ ਸੀ। ਉਨ੍ਹਾਂ ਨੇ ਅਚਾਨਕ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਮੋਹਿਤ ਨੇ ਵਿਆਹ ਦੀ ਐਲਬਮ ਨੂੰ ਸਾਂਝਾ ਕਰਦੇ ਹੋਏ ਇੱਕ ਲੰਬੀ ਪੋਸਟ ਲਿਖੀ। ਮੋਹਿਤ ਦੇ ਵਿਆਹ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਸ ਨੇ ਕੈਪਸ਼ਨ ਵਿੱਚ ਜਿਸ ਤਰ੍ਹਾਂ ਪਿਆਰ ਅਤੇ ਇਸ ਦੇ ਅਹਿਸਾਸ ਨੂੰ ਬਿਆਨ ਕੀਤਾ ਹੈ, ਉਹ ਸੱਚਮੁੱਚ ਕਿਸੇ ਦਾ ਵੀ ਦਿਲ ਜਿੱਤਣ ਵਾਲਾ ਸੀ।


Related Post